accident happened during arena of R Nait youth fell down like plums due to breaking of piller

ਪੰਜਾਬੀ ਗਾਇਕ ਆਰ ਨੇਤ ਦੇ ਫੈਨਜ਼ ’ਤੇ ਇੰਨਾ ਕਰੇਜ਼ ਹੈ ਕਿ ਉਹ ਗਾਇਕ ਦੀ ਇੱਕ ਝਲਕ ਪਾਉਣ ਲਈ ਜਾਨ ਦੀ ਵੀ ਪਰਵਾਹ ਨਹੀਂ ਕਰਦੇ। ਦਰਅਸਲ ਮਲੋਟ ’ਚ ਆਰ ਨੇਤ ਦਾ ਅਖਾੜਾ ਚੱਲ ਰਿਹਾ ਸੀ, ਜਿਸ ’ਚ ਉਹ ਸਟੇਜ ’ਤੇ ਗੀਤਾਂ ਰਾਹੀਂ ਲੋਕਾਂ ਦਾ ਮੰਨੋਰੰਜਨ ਕਰ ਰਹੇ ਸਨ ਤਾਂ ਅਚਾਨਕ ਸ਼ਮਿਆਨਾ ਅਤੇ ਲੋਹੇ ਦੇ ਵੱਡੇ ਵੱਡੇ ਪਿੱਲਰ ਡਿੱਗਣ ਨਾਲ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ:
ਗੁਰੂ ਘਰ ਜਾਂਦੇ ਪਤੀ-ਪਤਨੀ ਦਾ ਐਕਸੀਡੈਂਟ… ਕਾਰ ਨੇ ਪਿੱਛੋਂ ਮਾਰੀ ਜ਼ੋਰਦਾਰ ਟੱਕਰ, ਪਤੀ ਦੀ ਮੌਕੇ ’ਤੇ ਮੌਤ
ਦੱਸਿਆ ਜਾ ਰਿਹਾ ਹੈ ਕਿ ਜੋ ਟੈਂਟ ਵਾਲਿਆਂ ਨੇ ਆਰਜ਼ੀ ਲੋਹੇ ਦੇ ਪਿੱਲਰ ਲਾਕੇ ਸਟੇਜ ਬਣਾਈ ਹੋਈ ਸੀ, ਕੁਝ ਨੌਜਵਾਨ ਉਸ ਲੋਹੇ ਦੇ ਪਿੱਲਰਾਂ ’ਤੇ ਹੀ ਚੜ੍ਹ ਗਏ। ਜ਼ਿਆਦਾ ਵਜ਼ਨ ਹੋ ਜਾਣ ਕਾਰਨ ਟੈਂਟ ’ਚ ਲੱਗੇ ਪਿੱਲਰ ਡਿੱਗਣ ਲੱਗੇ ਅਤੇ ਉੱਪਰ ਬੈਠੇ ਨੌਜਵਾਨ ਵੀ ਹੇਠਾ ਡਿੱਗ ਪਏ।
ਹਾਲਾਂਕਿ ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਮੌਕੇ ’ਤੇ ਕੁਝ ਲੋਕਾਂ ਵਲੋਂ ਇਸ ਹਾਦਸੇ ਨੂੰ ਫ਼ੋਨ ’ਚ ਰਿਕਾਰਡ ਕਰ ਲਿਆ ਗਿਆ, ਜਿਸਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।