Tech

ਲਾਂਚ ਤੋਂ ਪਹਿਲਾਂ ਹਰ ਪਾਸੇ ਚਰਚਾ ‘ਚ ਹੈ Vivo ਦਾ ਇਹ ਫ਼ੋਨ, ਫੀਚਰਸ ਦੀ ਜਾਣਕਾਰੀ ਹੋਈ ਲੀਕ

Vivo Y300 Pro ਨੂੰ ਲੈ ਕੇ ਕਈ ਦਿਨਾਂ ਤੋਂ ਖਬਰਾਂ ਆ ਰਹੀਆਂ ਹਨ। ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਫੋਨ ਜਲਦ ਹੀ ਲਾਂਚ ਕੀਤਾ ਜਾਵੇਗਾ। ਫੋਨ ਨੂੰ ਬੈਂਚਮਾਰਕਿੰਗ ਪਲੇਟਫਾਰਮ ‘ਤੇ ਦੇਖਿਆ ਗਿਆ ਹੈ, ਅਤੇ ਇਸ ਦੇ ਕੁਝ ਫੀਚਰਸ ਵੀ ਸਾਹਮਣੇ ਆਏ ਹਨ। ਕਿਹਾ ਜਾ ਰਿਹਾ ਹੈ ਕਿ ਵੀਵੋ ਦੇ ਆਉਣ ਵਾਲੇ ਫੋਨਸ ‘ਚ ਸਨੈਪਡ੍ਰੈਗਨ 6 ਸੀਰੀਜ਼ ਦਾ ਚਿਪਸੈੱਟ ਦਿੱਤਾ ਜਾਵੇਗਾ। MySmartPrice ਦੀ ਇੱਕ ਰਿਪੋਰਟ ਦੇ ਅਨੁਸਾਰ, Vivo Y300 Pro ਨੂੰ V2410A ਮਾਡਲ ਦੇ ਨਾਲ ਚੀਨ ਦੇ ਉਦਯੋਗ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MIIT) ਦੀ ਸਰਟੀਫਿਕੇਸ਼ਨ ਵੈੱਬਸਾਈਟ ‘ਤੇ ਦੇਖਿਆ ਗਿਆ ਹੈ।

ਇਸ਼ਤਿਹਾਰਬਾਜ਼ੀ

ਤੁਹਾਨੂੰ ਦੱਸ ਦੇਈਏ ਕਿ ਇਸ ਨੂੰ ਗੀਕਬੈਂਚ ‘ਤੇ ਵੀ ਇਸੇ ਮਾਡਲ ਨੰਬਰ ਨਾਲ ਦੇਖਿਆ ਗਿਆ ਸੀ। ਲਿਸਟਿੰਗ ਤੋਂ ਪਤਾ ਚੱਲਦਾ ਹੈ ਕਿ ਇਹ ਸਮਾਰਟਫੋਨ ਆਕਟਾ-ਕੋਰ ਚਿੱਪਸੈੱਟ ਨਾਲ ਲੈਸ ਹੋ ਸਕਦਾ ਹੈ। ਇਸ ਨੂੰ 2.21 ਗੀਗਾਹਰਟਜ਼ ਅਤੇ 1.81 ਗੀਗਾਹਰਟਜ਼ ਦੇ ਚਾਰ ਪਰਫਾਰਮੈਂਸ ਕੋਰ ਮਿਲ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਚਿੱਪ ਵਿੱਚ ARMv8 ਆਰਕੀਟੈਕਚਰ ਹੈ। ਫੋਨ ਦੀ ਲਿਸਟਿੰਗ ਤੋਂ ਪਤਾ ਲੱਗਾ ਹੈ ਕਿ ਫੋਨ 5ਜੀ ਕੁਨੈਕਟੀਵਿਟੀ ਅਤੇ ਡਿਊਲ ਸਿਮ ਸਪੋਰਟ ਨਾਲ ਆਵੇਗਾ।

ਇਸ਼ਤਿਹਾਰਬਾਜ਼ੀ

ਇਸ ਤੋਂ ਇਲਾਵਾ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਫੋਨ Snapdragon 6 Gen 1 ਚਿਪਸੈੱਟ ਦੇ ਨਾਲ ਆ ਸਕਦਾ ਹੈ, ਜੋ Vivo T3X 5G ਅਤੇ Realme 12 Pro 5G ਵਰਗੇ ਫੋਨਾਂ ‘ਚ ਵੀ ਦਿੱਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫੋਨ 12GB ਰੈਮ ਨਾਲ ਲੈਸ ਹੋ ਸਕਦਾ ਹੈ। ਚੀਨ ਦੀ 3C ਵੈੱਬਸਾਈਟ ‘ਤੇ ਸਮਾਰਟਫੋਨ ਦੀ ਲਿਸਟਿੰਗ ਤੋਂ ਪਤਾ ਚੱਲਿਆ ਹੈ ਕਿ ਇਹ 80W ਚਾਰਜਿੰਗ ਸਪੋਰਟ ਦੇ ਨਾਲ ਆ ਸਕਦਾ ਹੈ, ਜੋ Vivo Y200 Pro ਤੋਂ ਕਾਫੀ ਤੇਜ਼ ਹੈ।

ਇਸ਼ਤਿਹਾਰਬਾਜ਼ੀ

ਤੁਹਾਨੂੰ ਦੱਸ ਦੇਈਏ ਕਿ Y200 ਪ੍ਰੋ ‘ਚ 44W ਚਾਰਜਿੰਗ ਤਕਨੀਕ ਦਿੱਤੀ ਗਈ ਹੈ। ਇੱਕ ਟਿਪਸਟਰ ਦੇ ਅਨੁਸਾਰ, ਪਾਵਰ ਲਈ ਇਸ ਵੀਵੋ ਫੋਨ ਵਿੱਚ 6,500mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ, ਜੋ ਇਸ ਦੇ ਪਿਛਲੇ ਮਾਡਲ ਦੀ ਤੁਲਨਾ ਵਿੱਚ ਇੱਕ ਅਪਗ੍ਰੇਡਡ ਵਰਜਨ ਹੋਵੇਗਾ। ਅੰਤ ਵਿੱਚ ਤੁਹਾਨੂੰ ਦੱਸ ਦੇਈਏ ਕਿ Vivo Y300 Pro ਨੇ ਸਿੰਗਲ-ਕੋਰ ਅਤੇ ਮਲਟੀ-ਕੋਰ ਬੈਂਚਮਾਰਕਿੰਗ ਟੈਸਟਾਂ ਵਿੱਚ 942 ਅਤੇ 2,801 ਅੰਕ ਪ੍ਰਾਪਤ ਕੀਤੇ ਹਨ। ਜਿਸ ਤੋਂ ਇਸ ਦੀ ਪ੍ਰਫਾਰਮੈਂਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button