ਯੋਗੇਸ਼ ਕਥੁਨੀਆ ਨੇ ਡਿਸਕਸ ਥਰੋਅ ‘ਚ ਜਿੱਤਿਆ ਚਾਂਦੀ ਦਾ ਤਗਮਾ – News18 ਪੰਜਾਬੀ

Paris Paralympics 2024: ਪੈਰਿਸ ਪੈਰਾਲੰਪਿਕ ‘ਚ ਭਾਰਤ ਨੇ ਇਕ ਹੋਰ ਤਮਗਾ ਜਿੱਤਿਆ ਹੈ। ਪੈਰਾ-ਐਥਲੀਟ ਯੋਗੇਸ਼ ਕਥੂਨੀਆ ਨੇ ਡਿਸਕਸ ਥਰੋਅ ਵਿੱਚ ਦੇਸ਼ ਲਈ ਚਾਂਦੀ ਦਾ ਤਗ਼ਮਾ ਜਿੱਤ ਕੇ ਸਾਰਿਆਂ ਨੂੰ ਖ਼ੁਸ਼ੀ ਦਾ ਮੌਕਾ ਦਿੱਤਾ। ਇਸ ਦੇ ਨਾਲ ਇਸ ਪੈਰਾਲੰਪਿਕ ਵਿੱਚ ਭਾਰਤ ਦੇ ਮੈਡਲਾਂ ਦੀ ਗਿਣਤੀ 8 ਹੋ ਗਈ ਹੈ। ਅਥਲੈਟਿਕਸ ਵਿੱਚ ਭਾਰਤ ਦਾ ਇਹ ਚੌਥਾ ਤਮਗਾ ਹੈ। ਐਤਵਾਰ ਨੂੰ ਨਿਸ਼ਾਦ ਕੁਮਾਰ ਨੇ ਉੱਚੀ ਛਾਲ ਵਿੱਚ ਦੇਸ਼ ਨੂੰ ਚਾਂਦੀ ਦਾ ਤਮਗਾ ਦਿਵਾਇਆ।
ਅਥਲੈਟਿਕਸ ਵਿੱਚ ਭਾਰਤ ਦਾ ਚੌਥਾ ਤਮਗਾ
ਪੈਰਿਸ ਪੈਰਾਲੰਪਿਕ ਵਿੱਚ ਭਾਰਤ ਲਈ ਅਥਲੈਟਿਕਸ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹੁਣ ਤੱਕ ਭਾਰਤੀ ਐਥਲੀਟਾਂ ਨੇ ਦੇਸ਼ ਲਈ ਕੁੱਲ ਚਾਰ ਮੈਡਲ ਜਿੱਤੇ ਹਨ। ਪ੍ਰੀਤੀ ਪਾਲ ਨੇ ਔਰਤਾਂ ਦੀ 100 ਮੀਟਰ ਦੌੜ (T35) ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਅਤੇ ਫਿਰ 200 ਮੀਟਰ ਦੌੜ (T35) ਵਿੱਚ ਵੀ ਦੇਸ਼ ਲਈ ਕਾਂਸੀ ਦਾ ਤਗ਼ਮਾ ਜਿੱਤਿਆ। ਟੋਕੀਓ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਨਿਸ਼ਾਦ ਕੁਮਾਰ ਨੇ ਆਪਣੇ ਪ੍ਰਦਰਸ਼ਨ ਨੂੰ ਦੁਹਰਾਉਂਦਿਆਂ ਪੈਰਿਸ ਵਿੱਚ ਵੀ ਪੁਰਸ਼ਾਂ ਦੀ ਉੱਚੀ ਛਾਲ (T47) ਵਿੱਚ ਤਗ਼ਮਾ ਜਿੱਤਿਆ। ਹੁਣ ਯੋਗੇਸ਼ ਕਥੁਨੀਆ ਨੇ ਡਿਸਕਸ ਥਰੋਅ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਕਮਾਲ ਕਰ ਦਿੱਤਾ ਹੈ।
ਪੈਰਿਸ ਪੈਰਾਲੰਪਿਕ ‘ਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਖਿਡਾਰੀ ਦੇਸ਼ ਲਈ ਲਗਾਤਾਰ ਮੈਡਲ ਜਿੱਤ ਰਹੇ ਹਨ। ਭਾਰਤ ਦੇ ਮੈਡਲਾਂ ਦੀ ਗਿਣਤੀ 7 ਹੋ ਗਈ ਹੈ। 1 ਸੋਨ, 2 ਚਾਂਦੀ ਅਤੇ 4 ਕਾਂਸੀ ਦੇ ਤਗਮੇ ਜਿੱਤਣ ਤੋਂ ਬਾਅਦ ਭਾਰਤੀ ਟੀਮ ਇਸ ਸਮੇਂ ਤਗਮਾ ਸੂਚੀ ਵਿੱਚ 27ਵੇਂ ਸਥਾਨ ‘ਤੇ ਹੈ।
- First Published :