ਬੋਤਸਵਾਨਾ ਦੀ ਖਾਣ ’ਚੋਂ ਮਿਲਿਆ 2,492 ਕੈਰੇਟ ਦਾ ਹੀਰਾ, ਕੀਮਤ ਸੁਣ ਕੇ ਉੱਡ ਜਾਣਗੇ ਹੋਸ਼…

ਅਫ਼ਰੀਕੀ ਮੁਲਕ ਬੋਤਸਵਾਨਾ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਹੀਰਾ ਉਸ ਦੀ ਖਾਣ ’ਚੋਂ ਬਰਾਮਦ ਹੋਇਆ ਹੈ ਅਤੇ ਇਸ ਨੂੰ ਜਨਤਕ ਤੌਰ ਉਤੇ ਦਿਖਾਇਆ ਜਾਵੇਗਾ। ਬੋਤਸਵਾਨਾ ਦੀ ਸਰਕਾਰ ਦਾ ਮੰਨਣਾ ਹੈ ਕਿ 2,492 ਕੈਰੇਟ ਦਾ ਇਹ ਵੱਡਾ ਰਤਨ ਦੇਸ਼ ’ਚ ਲੱਭਿਆ ਗਿਆ ਸਭ ਤੋਂ ਵੱਡਾ ਕੁਦਰਤੀ ਹੀਰਾ ਤੇ ਦੂਜਾ ਸਭ ਤੋਂ ਵੱਡਾ ਰਤਨ ਹੈ।
ਕੈਨੇਡਾ ਦੀ ਖਣਨ ਕੰਪਨੀ ਲੁਕਾਰਾ ਡਾਇਮੰਡ ਕੋਰਪ ਨੇ ਇੱਕ ਬਿਆਨ ’ਚ ਕਿਹਾ ਕਿ ਉਸ ਨੇ ਪੱਛਮੀ ਬੋਤਸਵਾਨਾ ’ਚ ਆਪਣੀ ਕਾਰੋਵੇ ਖਾਣ ਤੋਂ ਇਹ ਹੀਰਾ ਬਰਾਮਦ ਕੀਤਾ ਹੈ।
ਕੈਨੇਡਾ ਦੀ ਫਰਮ ਲੁਕਾਰਾ ਡਾਇਮੰਡ ਦੀ ਇਕ ਕੈਰੋ ਖਾਣ ਵਿੱਚੋਂ 2492 ਕੈਰੇਟ ਦਾ ਹੀਰਾ ਨਿਕਲਿਆ ਹੈ। ਇਹ 1905 ਵਿੱਚ ਦੱਖਣੀ ਅਫ਼ਰੀਕਾ ਵਿੱਚ ਮਿਲੇ 3106 ਕੈਰੇਟ ਦੇ ਕਲਿਨਨ ਹੀਰੇ ਦੇ ਬਾਅਦ ਹੁਣ ਤੱਕ ਸਭ ਤੋਂ ਵੱਡਾ ਹੀਰਾ (Second-Biggest Diamond) ਹੈ।
ਕੈਰੋ ਖਾਣ ਬੋਤਸਵਾਨਾ ਦੀ ਰਾਜਧਾਨੀ ਗੇਵਰੋਨ ਦੇ ਕਰੀਬ 500 ਕਿਲੋਮੀਟਰ ਦੂਰ ਹੈ। ਇਸ ਤੋਂ ਪਹਿਲਾਂ 2019 ਵਿਚ ਇਸੇ ਖਾਣ ਵਿੱਚ 1758 ਕੈਰੇਟ ਦਾ ਸੇਵੇਲੋ ਹੀਰਾ ਮਿਲਿਆ ਸੀ। ਇਸ ਨੂੰ ਫਰਾਂਸ ਦੀ ਕੰਪਨੀ ਲੁਈ ਵਿਟਾਨ ਨੇ ਖਰੀਦਿਆ ਸੀ। ਹਾਲਾਂਕਿ ਉਨ੍ਹਾਂ ਨੇ ਇਸ ਦੀ ਕੀਮਤ ਨਹੀਂ ਦੱਸੀ ਸੀ।
444 ਕਰੋੜ ਵਿਚ ਵਿਕਿਆ ਸੀ 1,111 ਕੈਰੇਟ ਦਾ ਹੀਰਾ
ਇਸ ਤੋਂ ਪਹਿਲਾਂ 2017 ਵਿਚ ਬੋਤਸਵਾਨਾ ਦੀ ਕੈਰੀ ਮਾਇਨ ਵਿਚ 1111 ਕੈਰੇਟ ਦਾ ਲੇਸੇਡੀ ਲਾ ਰੋਨਾ ਹੀਰਾ ਮਿਲਿਆ ਸੀ ਜਿਸ ਨੂੰ ਬ੍ਰਿਟੇਨ ਦੇ ਇਕ ਸੁਨਿਆਰੇ ਨੇ 444 ਕਰੋੜ ਰੁਪਏ ਵਿਚ ਖਰੀਦਿਆ ਸੀ। ਬੋਤਸਵਾਨਾ ਦੁਨੀਆਂ ਦਾ ਸਭ ਤੋਂ ਵੱਡੇ ਡਾਇਮੰਡ ਪ੍ਰੋਡੂਸਰ ਵਿੱਚ ਇੱਕ ਹੈ। ਦੁਨੀਆ ਦੇ 20 ਫੀਸਦੀ ਹੀਰੇ ਦਾ ਉਤਪਾਦਨ ਇੱਥੇ ਹੀ ਹੁੰਦਾ ਹੈ।
1905 ਵਿਚ ਦੱਖਣੀ ਅਫਰੀਕਾ ਦੇ ਪ੍ਰੀਮੀਅਰ ਨੰਬਰ 2 ਖਾਣ ਤੋਂ ਨਿਕਲਿਆ ਕਲਿਨਨ ਹੀਰਾ ਹੁਣ ਤੱਕ ਦਾ ਸਭ ਤੋਂ ਕੀਮਤੀ ਹੀਰਾ ਹੈ। ਇਸ ਦੇ ਨਾਮ ਖਾਣ ਦੇ ਮਾਲਿਕ ਥਾਮਸ ਕੁਲਿਨਨ ਦੇ ਨਾਂ ’ਤੇ ਰੱਖਿਆ ਗਿਆ ਸੀ। 1907 ਵਿਚ ਬ੍ਰਿਟਿਸ਼ ਰਾਜਾ ਐਡਵਰਡ VII ਨੂੰ ਭੇਟ ਕੀਤਾ ਗਿਆ ਸੀ। ਇਸ ਦੇ ਬਾਅਦ ਐਮਸਟਡਮ ਦੇ ਜੋਫੇਸ ਏਸ਼ਰ ਨੇ ਵੱਖ-ਵੱਖ ਡਿਜ਼ਾਇਨ ਅਤੇ ਸਾਇਜ਼ ਦੇ 9 ਟੁਕੜਿਆਂ ਵਿੱਚ ਕੱਟਿਆ ਸੀ।