ਬਦਲ ਗਏ ਤੇਵਰ? ਅੰਨਦਾਤਾ ‘ਤੇ ਕੰਗਨਾ ਰਣੌਤ ਦੇ ਤਾਜ਼ਾ ਬਿਆਨ ਤੋਂ ਖੁਸ਼ ਹੋ ਜਾਣਗੇ ਕਿਸਾਨ!

Kangana Ranaut: ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਬੀਜੇਪੀ ਸੰਸਦ ਕੰਗਨਾ ਰਣੌਤ ਆਪਣੇ ਲਗਾਤਾਰ ਬਿਆਨਾਂ ਕਾਰਨ ਸੁਰਖੀਆਂ ਵਿੱਚ ਹੈ। ਕਾਫੀ ਦਿਨਾਂ ਬਾਅਦ ਹਿਮਾਚਲ ਪਹੁੰਚੀ ਕੰਗਨਾ ਨੇ ਗਾਂਧੀ ਪਰਿਵਾਰ ਉਤੇ ਹਮਲਾ ਬੋਲਿਆ ਹੈ। ਹੁਣ ਅਦਾਕਾਰਾ ਕੰਗਨਾ ਨੇ ਕਿਸਾਨਾਂ ਦੇ ਹਿੱਤਾਂ ਬਾਰੇ ਵੀ ਆਪਣੀ ਰਾਏ ਰੱਖੀ ਹੈ। ਇਸ ਦੌਰਾਨ ਚਰਚਾ ਹੈ ਕਿ ਕਿਸਾਨਾਂ ਪ੍ਰਤੀ ਉਨ੍ਹਾਂ ਦੇ ਤੇਵਰ ਬਦਲੇ-ਬਦਲੇ ਨਜ਼ਰ ਆ ਰਹੇ ਹਨ।
ਕੰਗਨਾ ਨੇ ਮੰਡੀ ‘ਚ ਕਿਹਾ ਕਿ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਹੋਣੀ ਚਾਹੀਦੀ ਹੈ। ਇਸ ਲਈ ਕਿਸਾਨਾਂ ਨੂੰ ਵੀ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਕਿਉਂਕਿ ਉਹ ਦੇਸ਼ ਦੇ ਅੰਨਦਾਤਾ ਹਨ ਅਤੇ ਉਨ੍ਹਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਹਾਲਾਂਕਿ ਕੰਗਣਾ ਨੇ ਇਹ ਵੀ ਕਿਹਾ ਕਿ ਉਸ ਦੇ ਬਿਆਨ ਨੂੰ ਵਿਵਾਦਤ ਬਣਾਇਆ ਜਾਵੇਗਾ।
ਸੋਨੀਆ ਗਾਂਧੀ ਪਰਿਵਾਰ ‘ਤੇ ਹਮਲਾ
ਕੰਗਨਾ ਰਣੌਤ ਨੇ ਸੋਮਵਾਰ ਨੂੰ ਮੰਡੀ ਵਿਚ ਕਿਹਾ ਕਿ ਉਨ੍ਹਾਂ ਨੇ ਫਿਲਮ ਇੰਡਸਟਰੀ ‘ਚ ਉਸ ਉਮਰ ‘ਚ ਸਕ੍ਰਿਪਟਾਂ ਲਿਖੀਆਂ ਹਨ, ਜਦੋਂ ਲੜਕੀਆਂ ਲਵ ਲੈਟਰ ਲਿਖਦੀਆਂ ਹਨ। ਉਨ੍ਹਾਂ ਨੂੰ ਆਪਣਾ ਬਚਪਨ ਸਹੀ ਢੰਗ ਨਾਲ ਜੀਣ ਲਈ ਨਹੀਂ ਮਿਲਿਆ, ਜਦਕਿ ਦੂਜੇ ਪਾਸੇ ਸੋਨੀਆ ਗਾਂਧੀ ਦੇ ਬੱਚਿਆਂ ਦਾ ਬਚਪਨ ਬੁਢਾਪੇ ਵਿਚ ਵੀ ਖਤਮ ਨਹੀਂ ਹੋ ਰਿਹਾ।
ਕੰਗਨਾ ਨੇ ਕਿਹਾ ਕਿ ਉਹ ਸਿਰਫ 15 ਸਾਲ ਦੀ ਉਮਰ ‘ਚ ਫਿਲਮੀ ਦੁਨੀਆ ‘ਚ ਸ਼ਾਮਲ ਹੋਈ ਸੀ ਅਤੇ ਉਦੋਂ ਤੋਂ ਹੀ ਉਹ ਸਕ੍ਰਿਪਟਾਂ ਲਿਖ ਰਹੀ ਹੈ, ਜਦੋਂ ਕਿ ਇਸ ਉਮਰ ਦੀਆਂ ਲੜਕੀਆਂ ਲਵ ਲੈਟਰ ਲਿਖਦੀਆਂ ਸਨ। ਉਨ੍ਹਾਂ ਕਿਹਾ ਕਿ ਉਹ ਆਪਣੇ ਬਿਆਨ ‘ਤੇ ਕਾਇਮ ਹੈ ਅਤੇ ਸਾਰੀਆਂ ਕਾਂਗਰਸ ਸਰਕਾਰਾਂ ਵਿਕਾਸ ਦਾ ਪੈਸਾ ਸੋਨੀਆ ਗਾਂਧੀ ਨੂੰ ਭੇਜਣ ਦਾ ਕੰਮ ਕਰਦੀਆਂ ਹਨ। ਇਹ ਸਿਰਫ਼ ਹਿਮਾਚਲ ਪ੍ਰਦੇਸ਼ ਦੀ ਗੱਲ ਨਹੀਂ ਹੈ।
- First Published :