Airtel ਲਿਆਇਆ ਸਭ ਤੋਂ ਸਸਤੇ ਪਲਾਨ, ਮਿਲੇਗੀ 180 ਦਿਨਾਂ ਦੀ ਵੈਲੀਡਿਟੀ, ਇੱਥੇ ਪੜ੍ਹੋ ਡਿਟੇਲ

ਦੇਸ਼ ਦੀਆਂ ਚੋਟੀ ਦੀਆਂ ਟੈਲੀਕਾਮ ਕੰਪਨੀਆਂ ਵਿੱਚ ਏਅਰਟੈੱਲ (Airtel) ਦਾ ਨਾਮ ਆਉਂਦਾ ਹੈ। ਦੇਸ਼ ਵਿੱਚ 3ਜੀ ਤੋਂ ਲੈ ਕੇ 5ਜੀ ਟੈਕਨਾਲੋਜੀ ਦਾ ਵਿਸਥਾਨ ਕਰਨ ਵਿੱਚ ਏਅਰਟੈੱਲ (Airtel) ਦਾ ਵੱਡਾ ਹੱਥ ਰਿਹਾ ਹੈ। ਹਰ ਸਾਲ ਲੱਖਾਂ ਲੋਕ ਏਅਰਟੈੱਲ (Airtel) ਕੰਪਨੀ ਨਾਲ ਜੁੜਦੇ ਹਨ।
ਜੇਕਰ ਤੁਸੀਂ ਵੀ ਏਅਰਟੈੱਲ (Airtel) ਕੰਪਨੀ ਦਾ ਸਿਮ ਵਰਤਦੇ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਬੀਤੇ ਦਿਨ ਕੰਪਨੀ ਨੇ ਆਪਣੇ ਰੀਚਾਰਜ ਦੀਆਂ ਕੀਮਤਾਂ ਵਿੱਚ ਕੁੱਝ ਵਾਧਾ ਕੀਤਾ ਹੈ। ਪਰ ਨਾਲ ਹੀ ਕੰਪਨੀ ਨੇ ਕੁੱਝ ਨਵੇਂ ਰੀਚਾਰਜ ਪਲਾਨ ਵੀ ਲਾਂਚ ਕੀਤੇ ਹਨ, ਆਓ ਜਾਣਦੇ ਹਾਂ ਇਨ੍ਹਾਂ ਬਾਰੇ…
ਏਅਰਟੈੱਲ (Airtel) ਦਾ ਸਸਤਾ ਪਲਾਨ:
ਅੱਜ ਅਸੀਂ ਤੁਹਾਨੂੰ ਏਅਰਟੈੱਲ (Airtel) ਕੰਪਨੀ ਦੇ ਕੁਝ ਨਵੇਂ ਰੀਚਾਰਜ ਪਲਾਨ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੇ ਤਹਿਤ ਗਾਹਕ ਨੂੰ 180 ਦਿਨਾਂ ਦੀ ਵੈਲੀਡਿਟੀ ਮਿਲਦੀ ਹੈ। ਆਓ ਜਾਣਦੇ ਹਾਂ ਇਹ ਕਿਹੜਾ ਰੀਚਾਰਜ ਪਲਾਨ ਹੈ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਅਤੇ ਕੀਮਤ ਕੀ ਹਨ। ਏਅਰਟੈੱਲ (Airtel) ਕੰਪਨੀ ਨੇ ਗਾਹਕਾਂ ਲਈ ਕਈ ਰੀਚਾਰਜ ਪਲਾਨ ਲਾਂਚ ਕੀਤੇ ਹਨ। ਪਰ ਅੱਜ ਅਸੀਂ ਤੁਹਾਨੂੰ 155 ਰੁਪਏ ਦੇ ਨਵੇਂ ਰੀਚਾਰਜ ਪਲਾਨ ਬਾਰੇ ਦੱਸਣ ਜਾ ਰਹੇ ਹਾਂ।
ਇਸ ਪਲਾਨ ਵਿੱਚ ਗਾਹਕ ਨੂੰ 28 ਦਿਨਾਂ ਦੀ ਵੈਧਤਾ ਦਿੱਤੀ ਜਾਂਦੀ ਹੈ। ਇਸ ਪਲਾਨ ਨੂੰ ਲੈਣ ਤੋਂ ਬਾਅਦ ਗਾਹਕ 28 ਦਿਨਾਂ ਤੱਕ ਕਿਸੇ ਵੀ ਨੰਬਰ ‘ਤੇ ਅਨਲਿਮਟਿਡ ਕਾਲ ਕਰ ਸਕਦੇ ਹਨ। ਇਸ ਪਲਾਨ ਵਿੱਚ ਗਾਹਕ ਨੂੰ ਹਰ ਰੋਜ਼ 100 SMS ਦੀ ਸਹੂਲਤ ਦਿੱਤੀ ਜਾਂਦੀ ਹੈ। ਇਸ ਪਲਾਨ ਵਿੱਚ ਗਾਹਕ ਨੂੰ ਇੰਟਰਨੈੱਟ ਦੀ ਸਹੂਲਤ ਵੀ ਮਿਲਦੀ ਹੈ।
ਜ਼ਿਆਦਾ ਵੈਲੀਡਿਟੀ ਵਾਲਾ ਪਲਾਨ: ਜੇਕਰ ਤੁਸੀਂ ਜ਼ਿਆਦਾ ਵੈਲੀਡਿਟੀ ਵਾਲਾ ਪਲਾਨ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਥੋੜੇ ਥੋੜੇ ਸਮੇਂ ਬਾਅਦ ਰਿਚਾਰਜ ਕਰਵਾਉਣ ਦੇ ਝੰਜਟ ਤੋਂ ਛੁਟਕਾਰਾ ਮਿਲੇ ਤਾਂ ਏਅਰਟੈੱਲ (Airtel) ਦਾ 999 ਰੁਪਏ ਵਾਲਾ ਪਲਾਨ ਬਹੁਤ ਵਧੀਆ ਪਲਾਨ ਹੈ। ਇਸ ਪਲਾਨ ‘ਚ ਗਾਹਕ ਨੂੰ 180 ਦਿਨਾਂ ਤੱਕ ਦੀ ਵੈਧਤਾ ਦਿੱਤੀ ਜਾਂਦੀ ਹੈ। ਇਸ ਪਲਾਨ ‘ਚ ਗਾਹਕ ਨੂੰ ਅਨਲਿਮਟਿਡ ਕਾਲ SMS ਡਾਟਾ ਦੀ ਸੁਵਿਧਾ ਦਿੱਤੀ ਜਾਂਦੀ ਹੈ। ਇਨ੍ਹਾਂ ਪਲਾਨ ਦੀ ਬਿਹਤਰ ਜਾਣਕਾਰੀ ਲਈ ਤੁਸੀਂ ਏਅਰਟੈੱਲ (Airtel) ਥੈਂਕਸ ਐਪ ਉੱਤੇ ਜਾ ਕੇ ਜਾਣਕਾਰੀ ਹਾਸਲ ਕਰ ਸਕਦੇ ਹੋ।
- First Published :