ਆਪਣਾ ਘਰ ਖਰੀਦਣ ਵਾਲਿਆਂ ਨੂੰ ਸਰਕਾਰ ਵੱਲੋਂ ਵੱਡਾ ਤੋਹਫ਼ਾ, ਪੜ੍ਹੋ ਪੂਰੀ ਜਾਣਕਾਰੀ

ਆਪਣੇ ਲਈ ਘਰ ਬਣਾਉਣਾ ਹਰ ਇਕ ਦਾ ਸੁਪਨਾ ਹੁੰਦਾ ਹੈ। ਪਰ ਪੈਸੇ ਦੀ ਕਮੀ ਕਾਰਨ ਬਹੁਤ ਲੋਕ ਆਪਣਾ ਘਰ ਨਹੀਂ ਖਰੀਦ ਪਾਉਂਦੇ। ਜੇਕਰ ਤੁਸੀਂ ਵੀ ਆਪਣਾ ਘਰ ਖਰੀਦਣਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ। ਸਰਕਾਰ ਹੁਣ ਮੁੱਖ ਮੰਤਰੀ ਆਵਾਸ ਯੋਜਨਾ (Chief Minister Awas Yojana) ਦੇ ਤਹਿਤ ਲੋੜਵੰਦਾਂ ਨੂੰ ਘਰ ਖਰੀਦਣ ਲਈ ਪੈਸੇ ਦੇਵੇਗੀ। ਇਸ ਯੋਜਨਾ ਦੇ ਤਹਿਤ ਆਜਮਗੜ੍ਹ ਜ਼ਿਲ੍ਹੇ ਦੇ 1233 ਲੋੜਵੰਦਾਂ ਨੂੰ ਘਰ ਦੇਣ ਲਈ ਮਨਜ਼ੂਰੀ ਦਿੱਤੀ ਗਈ ਹੈ। ਆਓ ਜਾਣਦੇ ਹਾਂ ਇਸ ਯੋਜਨਾ ਬਾਰੇ ਡਿਟੇਲ ਅਤੇ ਇਸ ਯੋਜਨਾ ਤਹਿਤ ਘਰ ਅਪਲਾਈ ਕਰਨ ਦਾ ਤਰੀਕਾ:-
ਮੁੱਖ ਮੰਤਰੀ ਆਵਾਸ ਯੋਜਨਾ
ਮੁੱਖ ਮੰਤਰੀ ਆਵਾਸ ਯੋਜਨਾ ਦਾ ਮੁੱਖ ਉਦੇਸ਼ ਜ਼ਰੂਰਤਮੰਦਾਂ ਦੀ ਮਦਦ ਕਰਨਾ ਹੈ। ਇਸ ਯੋਜਨਾ ਵਿਚ ਕੁਦਰਤੀ ਆਫਤ ਤੋਂ ਪ੍ਰਭਾਵਿਤ ਲੋਕਾਂ, ਅਪਾਹਜ ਲੋਕ, ਵਿਧਵਾ ਔਰਤਾਂ ਅਤੇ ਹੋਰ ਜ਼ਰੂਰਤਮੰਦ ਸ਼ਾਮਿਲ ਹਨ। ਇਸ ਯੋਜਨਾ ਵਿਚ ਸਮਾਨਯ ਅਤੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਵੱਖ ਵੱਖ ਸ੍ਰੇਣੀਆਂ ਦੇ ਤਹਿਤ ਲਾਭ ਦਿੱਤਾ ਜਾਵੇਗਾ। ਆਵਾਸ ਯੋਜਨਾ ਦੇ ਵਿਚ ਅਪਾਹਜ ਲੋਕਾਂ ਦੇ ਲਈ ਆਮ ਵਰਗ ਵਿਚ 50 ਅਤੇ ਅਨੁਸੂਚਿਤ ਜਾਤੀ ਦੇ 208 ਲੋਕ ਸ਼ਾਮਿਲ ਹਨ। ਵਿਧਵਾ ਔਰਤਾਂ ਦੇ ਲਈ ਆਮ ਵਰਗ ਵਿਚ 395 ਅਤੇ ਅਨੁਸੂਚਿਤ ਜਾਤੀ ਵਿਚ 362 ਲੋਕਾਂ ਨੂੰ ਲਾਭ ਮਿਲੇਗਾ।
ਕਿੰਨੀ ਮਿਲੇਗੀ ਰਾਸ਼ੀ
ਮੁੱਖ ਮੰਤਰੀ ਆਵਾਸ ਯੋਜਨਾ ਦੇ ਤਹਿਤ ਘਰ ਬਣਾਉਣ ਲੀ 6 ਲੱਖ ਰੁਪਏ ਦਾ ਲੋਨ 6.5 ਫੀਸਦੀ ਵਿਆਜ ਉੱਤੇ ਦਿੱਤਾ ਜਾਵੇਗਾ। ਸਰਕਾਰ ਦੁਆਰਾ ਇਸ ਉੱਤੇ 2.5 ਲੱਖ ਰੁਪਏ ਦੀ ਸਬਸਿਡੀ ਵੀ ਦਿੱਤੀ ਜਾਵੇਗੀ। ਜਿੰਨਾਂ ਲੋਕਾਂ ਦੀ ਸਾਲਾਨਾ ਆਮਦਨ 3 ਲੱਖ ਤੋਂ ਘੱਟ ਹੈ ਉਨ੍ਹਾਂ ਨੂੰ EWS ਕੈਟਾਗਰੀ ਵਿਚ ਰੱਖਿਆ ਜਾਵੇਗਾ ਅਤੇ ਜਿੰਨਾਂ ਦੀ ਸਾਲਾਨਾ ਆਮਦਨ 6 ਲੱਖ ਰੁਪਏ ਹੈ, ਉਨ੍ਹਾਂ ਨੂੰ LIG ਕੈਟਾਗਰੀ ਵਿਚ ਰੱਖਿਆ ਜਾਵੇਗਾ।
ਕਿਵੇਂ ਕਰੀਏ ਅਪਲਾਈ
ਮੁੱਖ ਮੰਤਰੀ ਆਵਾਸ ਯੋਜਨਾ ਵਿਚ ਘਰ ਲਈ ਅਪਲਾਈ ਕਰਨ ਵਾਸਤੇ ਇਸ ਯੋਜਨਾ ਦੀ ਅਧਿਕਾਰਤ ਵੈੱਬ ਸਾਇਟ ਉੱਤੇ ਜਾਓ। ਵੈੱਬ ਸਾਇਟ ਤੋਂ ਤੁਹਾਨੂੰ ਇਕ ਫਾਰਮ ਪ੍ਰਾਪਤ ਹੋਵੇਗਾ। ਇਸ ਫਾਰਮ ਵਿਚ ਪੁੱਛੀ ਗਈ ਜਾਣਕਾਰੀ ਨੂੰ ਭਰੋ। ਇਸ ਤੋੇਂ ਬਾਅਦ ਵੈਰੀਫ਼ਿਕੇਸ਼ਨ ਨੂੰ ਪ੍ਰਕਿਰਿਆ ਸ਼ੁਰੂ ਹੋਵੇਗੀ। ਵੈਰੀਫ਼ਿਕੇਸ਼ਨ ਹੋਣ ਤਾਂ ਬਾਅਦ ਸਬਸਿਡੀ ਦੇ ਪੈਸੇ ਬੈਂਕ ਖਾਤੇ ਵਿਚ ਆ ਜਾਣਗੇ। ਇਸਦੇ ਨਾਲ ਹੀ ਇਸ ਯੋਜਨਾ ਲਈ ਅਪਲਾਈ ਕਰਨ ਵਾਸਤੇ ਤੁਹਾਡੇ ਕੋਲ ਆਧਾਰ ਕਾਰਡ ਹੋਣਾ ਲਾਜ਼ਮੀ ਹੈ।