ਚੁੰਬਕ ਨਾਲ ਰੋਕਿਆ ਜਾ ਸਕਦਾ ਹੈ ਬਿਜਲੀ ਮੀਟਰ?, ਜਾਣੋ ਦਾਅਵੇ ਵਿਚ ਕਿੰਨੀ ਸੱਚਾਈ…

ਸੋਸ਼ਲ ਮੀਡੀਆ ਉਤੇ ਕਈ ਲੋਕ ਦਾਅਵਾ ਕਰਦੇ ਹਨ ਕਿ ਚੁੰਬਕ ਨਾਲ ਬਿਜਲੀ ਮੀਟਰ ਨੂੰ ਰੋਕਿਆ ਜਾਂ ਬਿੱਲ ਘਟਾਇਆ ਜਾ ਸਕਦਾ ਹੈ। ਅੱਜ ਅਸੀਂ ਦੱਸ ਰਹੇ ਹਾਂ ਕਿ ਇਸ ਦਾਅਵੇ ਵਿਚ ਕਿੰਨੀ ਕੁ ਸਚਾਈ ਹੈ।
ਦੱਸ ਦਈਏ ਕਿ ਬਿਜਲੀ ਮੀਟਰ ਇੱਕ ਅਜਿਹਾ ਯੰਤਰ ਹੈ ਜੋ ਤੁਹਾਡੀ ਬਿਜਲੀ ਦੀ ਖਪਤ ਦਾ ਰਿਕਾਰਡ ਰੱਖਦਾ ਹੈ। ਪੁਰਾਣੇ ਕਿਸਮ ਦੇ ਬਿਜਲੀ ਮੀਟਰ ਚੁੰਬਕੀ ਸਨ। ਇਸ ਲਈ ਲੋਕਾਂ ਦਾ ਮੰਨਣਾ ਸੀ ਕਿ ਇਨ੍ਹਾਂ ਮੀਟਰਾਂ ਵਿੱਚ ਚੁੰਬਕ ਲਗਾ ਕੇ ਮੀਟਰਾਂ ਦੀ ਰਫ਼ਤਾਰ ਨੂੰ ਮੱਠਾ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਮੀਟਰ ਘੱਟ ਬਿਜਲੀ ਦੀ ਖਪਤ ਦਿਖਾਏਗਾ ਤੇ ਬਿੱਲ ਵੀ ਘੱਟ ਆਏਗਾ।
ਇਸ ਕਰਕੇ ਹੀ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਫੈਲਾਈ ਜਾਂਦੀ ਹੈ ਕਿ ਮੀਟਰ ਵਿੱਚ ਚੁੰਬਕ ਲਗਾਉਣ ਨਾਲ ਬਿਜਲੀ ਦਾ ਬਿੱਲ ਘੱਟ ਜਾਵੇਗਾ। ਦੱਸੀਏ ਕਿ ਬਿਜਲੀ ਦੇ ਮੀਟਰ ਬਹੁਤ ਗੁੰਝਲਦਾਰ ਹੁੰਦੇ ਹਨ। ਇਨ੍ਹਾਂ ਵਿੱਚ ਕਈ ਤਰ੍ਹਾਂ ਦੇ ਸੈਂਸਰ ਤੇ ਇਲੈਕਟ੍ਰਾਨਿਕ ਉਪਕਰਨ ਲਗਾਏ ਗਏ ਹਨ। ਇਨ੍ਹਾਂ ਯੰਤਰਾਂ ‘ਤੇ ਚੁੰਬਕ ਲਗਾਉਣ ਦਾ ਕੋਈ ਅਸਰ ਨਹੀਂ ਹੁੰਦਾ।
ਬਿਜਲੀ ਦੀ ਖਪਤ ਨੂੰ ਮਾਪਣ ਲਈ ਬਿਜਲੀ ਮੀਟਰ ਵਿੱਚ ਇੱਕ ਡਿਜੀਟਲ ਕਾਊਂਟਰ ਹੈ। ਇਹ ਕਾਊਂਟਰ ਬਿਜਲੀ ਦੇ ਪ੍ਰਵਾਹ ਨੂੰ ਮਾਪਦਾ ਹੈ ਤੇ ਬਿਜਲੀ ਦੀ ਖਪਤ ਦੇ ਅਨੁਸਾਰ ਰੀਡਿੰਗ ਲੈਂਦਾ ਹੈ। ਜਦੋਂ ਕਿ ਇਸ ਉਪਰ ਚੁੰਬਕ ਲਗਾਉਣ ਦਾ ਕੋਈ ਅਸਰ ਨਹੀਂ ਹੁੰਦਾ। ਉਂਜ ਵੀ ਮੀਟਰ ਵਿਚ ਚੁੰਬਕ ਲਗਾਉਣਾ ਸਜ਼ਾਯੋਗ ਜੁਰਮ ਹੈ। ਜੇਕਰ ਤੁਸੀਂ ਫੜੇ ਜਾਂਦੇ ਹੋ ਤਾਂ ਤੁਹਾਨੂੰ ਜੁਰਮਾਨਾ ਜਾਂ ਜੇਲ੍ਹ ਹੋ ਸਕਦੀ ਹੈ। ਇਸ ਤਰ੍ਹਾਂ ਕਦੇ ਵੀ ਅਜਿਹੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
- First Published :