Sports

Test match between Afghanistan and New Zealand in India, on whom will it be heavy, the match will last for 5 days – News18 ਪੰਜਾਬੀ

AFG VS NZ TEST: ਕੌਮਾਂਤਰੀ ਕ੍ਰਿਕਟ ‘ਚ ਲਗਾਤਾਰ ਚਮਤਕਾਰ ਕਰ ਰਹੀ ਅਫਗਾਨਿਸਤਾਨ ਦੀ ਟੀਮ 9 ਸਤੰਬਰ ਸੋਮਵਾਰ ਤੋਂ ਇਕ ਵੱਡਾ ਚਮਤਕਾਰ ਕਰਨ ਦੇ ਇਰਾਦੇ ਨਾਲ ਮੈਦਾਨ ‘ਚ ਉਤਰੇਗੀ। ਅਫਗਾਨਿਸਤਾਨ ਦੀ ਟੀਮ ਭਾਰਤ ਦੇ ਗ੍ਰੇਟਰ ਨੋਇਡਾ ‘ਚ ਨਿਊਜ਼ੀਲੈਂਡ ਖਿਲਾਫ ਇਕਲੌਤਾ ਟੈਸਟ ਮੈਚ ਖੇਡੇਗੀ। ਇੱਕ ਪਾਸੇ ਅਫਗਾਨਿਸਤਾਨ ਉਥਲ-ਪੁਥਲ ਮਚਾਉਣ ਦਾ ਇਰਾਦਾ ਰੱਖੇਗਾ, ਜਦਕਿ ਦੂਜੇ ਪਾਸੇ ਨਿਊਜ਼ੀਲੈਂਡ ਇਸ ਤੋਂ ਬਚਣਾ ਚਾਹੇਗਾ। ਕੀਵੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਤਹਿਤ ਹੋਣ ਵਾਲੇ ਮੈਚਾਂ ਲਈ ਇਸ ਮੈਚ ਤੋਂ ਗਤੀ ਹਾਸਲ ਕਰਨਾ ਚਾਹੇਗੀ।

ਇਸ਼ਤਿਹਾਰਬਾਜ਼ੀ

ਅਫਗਾਨਿਸਤਾਨ ਦੇ ਖਿਲਾਫ ਨਿਊਜ਼ੀਲੈਂਡ ਦਾ ਇਹ ਪਹਿਲਾ ਟੈਸਟ ਮੈਚ ਹੋਵੇਗਾ ਜੋ ਕਿ ਕਈ ਮਾਇਨਿਆਂ ਤੋਂ ਮਹੱਤਵਪੂਰਨ ਹੈ। ਨਿਊਜ਼ੀਲੈਂਡ ਦੀ ਟੀਮ ਨੂੰ ਉਪਮਹਾਦੀਪ ਦੇ ਔਖੇ ਹਾਲਾਤਾਂ ਵਿੱਚ ਛੇ ਟੈਸਟ ਮੈਚ ਖੇਡਣੇ ਹਨ। ਪਿਛਲੇ 40 ਸਾਲਾਂ ਵਿੱਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਉਸ ਦੀ ਟੀਮ ਉਪ ਮਹਾਂਦੀਪ ਵਿੱਚ ਇੰਨੇ ਟੈਸਟ ਮੈਚ ਖੇਡੇਗੀ। ਉਪ ਮਹਾਂਦੀਪ ਵਿੱਚ ਨਿਊਜ਼ੀਲੈਂਡ ਦਾ ਰਿਕਾਰਡ ਚੰਗਾ ਨਹੀਂ ਹੈ। ਇੱਥੇ ਖੇਡੇ ਗਏ 90 ਮੈਚਾਂ ‘ਚੋਂ ਉਸ ਨੂੰ 40 ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਦੀ ਟੀਮ ਇਸ ਰਿਕਾਰਡ ਨੂੰ ਸੁਧਾਰਨ ਲਈ ਬੇਤਾਬ ਹੋਵੇਗੀ।

ਇਸ਼ਤਿਹਾਰਬਾਜ਼ੀ
ਇਸ਼ਤਿਹਾਰਬਾਜ਼ੀ

ਸੀਨੀਅਰ ਬੱਲੇਬਾਜ਼ ਕੇਨ ਵਿਲੀਅਮਸਨ ਨੇ ਹਾਲਾਤ ਦੇ ਅਨੁਕੂਲ ਹੋਣ ਦੀ ਲੋੜ ‘ਤੇ ਜ਼ੋਰ ਦਿੱਤਾ ਹੈ। ਉਸ ਦਾ ਮਕਸਦ ਅਗਲੇ ਮਹੀਨੇ ਭਾਰਤ ਖਿਲਾਫ ਹੋਣ ਵਾਲੀ ਸੀਰੀਜ਼ ਲਈ ਚੰਗੀ ਤਰ੍ਹਾਂ ਤਿਆਰ ਰਹਿਣਾ ਹੋਵੇਗਾ। ਉਪ ਮਹਾਂਦੀਪ ਦੀਆਂ ਪਿੱਚਾਂ ਤੋਂ ਸਪਿਨਰਾਂ ਦੀ ਮਦਦ ਦੀ ਉਮੀਦ ਹੈ ਅਤੇ ਨਿਊਜ਼ੀਲੈਂਡ ਇਸ ਲਈ ਪੂਰੀ ਤਰ੍ਹਾਂ ਤਿਆਰ ਹੈ। ਉਸ ਦੀ ਟੀਮ ਵਿੱਚ ਪੰਜ ਸਪਿਨਰ ਸ਼ਾਮਲ ਹਨ। ਇਨ੍ਹਾਂ ਵਿੱਚ ਅਯਾਜ਼ ਪਟੇਲ ਵੀ ਸ਼ਾਮਲ ਹੈ ਜਿਸ ਨੇ 2021 ਵਿੱਚ ਮੁੰਬਈ ਵਿੱਚ ਇੱਕ ਪਾਰੀ ਵਿੱਚ 10 ਵਿਕਟਾਂ ਲੈਣ ਦਾ ਕਾਰਨਾਮਾ ਕੀਤਾ ਸੀ।

ਇਸ਼ਤਿਹਾਰਬਾਜ਼ੀ

ਨਿਊਜ਼ੀਲੈਂਡ ਨੂੰ ਰਚਿਨ ਰਵਿੰਦਰਾ ਤੋਂ ਬੱਲੇ ਅਤੇ ਗੇਂਦ ਨਾਲ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ। ਇਨ੍ਹਾਂ ਤੋਂ ਇਲਾਵਾ ਹਰਫਨਮੌਲਾ ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ ਅਤੇ ਮਾਈਕਲ ਬ੍ਰੇਸਵੈੱਲ ਟੀਮ ‘ਚ ਸ਼ਾਮਲ ਹੋਰ ਸਪਿਨਰ ਹਨ। ਮੈਟ ਹੈਨਰੀ ਫਿਲਹਾਲ ਨਿਊਜ਼ੀਲੈਂਡ ਦਾ ਸਰਵੋਤਮ ਤੇਜ਼ ਗੇਂਦਬਾਜ਼ ਹੈ ਪਰ ਕਪਤਾਨ ਟਿਮ ਸਾਊਥੀ ਦਾ ਟੈਸਟ ਫਾਰਮ ‘ਚ ਗਿਰਾਵਟ ਚਿੰਤਾ ਦਾ ਵਿਸ਼ਾ ਹੋਵੇਗੀ।

ਇਸ਼ਤਿਹਾਰਬਾਜ਼ੀ

ਅਫਗਾਨਿਸਤਾਨ ਨੇ 2017 ਵਿੱਚ ਟੈਸਟ ਦਰਜਾ ਹਾਸਲ ਕੀਤਾ ਸੀ ਅਤੇ ਇਹ ਉਸ ਦਾ ਸਿਰਫ਼ ਦਸਵਾਂ ਟੈਸਟ ਮੈਚ ਹੋਵੇਗਾ। ਇਸ ਨੂੰ ਪਿਛਲੇ ਤਿੰਨ ਮੈਚਾਂ ਵਿੱਚ ਬੰਗਲਾਦੇਸ਼, ਸ਼੍ਰੀਲੰਕਾ ਅਤੇ ਆਇਰਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਤੋਂ ਪਹਿਲਾਂ ਉਹ ਆਇਰਲੈਂਡ, ਬੰਗਲਾਦੇਸ਼ ਅਤੇ ਜ਼ਿੰਬਾਬਵੇ ਨੂੰ ਹਰਾਇਆ ਹੈ। ਅਫਗਾਨਿਸਤਾਨ ਦੇ ਜ਼ਿਆਦਾਤਰ ਖਿਡਾਰੀ ਟੀ-20 ਕ੍ਰਿਕਟ ਦੇ ਮਾਹਿਰ ਹਨ ਅਤੇ ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਲੰਬੇ ਫਾਰਮੈਟ ਦੀਆਂ ਸਥਿਤੀਆਂ ਮੁਤਾਬਕ ਢਲਣਾ ਹੋਵੇਗੀ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button