Reliance Foundation ਦੀ ਚੇਅਰਪਰਸਨ Nita Ambani ਨੇ ਓਲੰਪਿਕ ਤੇ ਪੈਰਾਲੰਪਿਕ ਖਿਡਾਰੀਆਂ ਨੂੰ ਸਨਮਾਨਿਤ ਕੀਤਾ

ਰਿਲਾਇੰਸ ਫਾਊਂਡੇਸ਼ਨ (Reliance Foundation) ਦੀ ਸੰਸਥਾਪਕ ਅਤੇ ਚੇਅਰਪਰਸਨ ਨੀਤਾ ਅੰਬਾਨੀ (chairperson Nita Ambani) ਨੇ 29 ਸਤੰਬਰ ਦੀ ਸ਼ਾਮ ਨੂੰ ਓਲੰਪਿਕ ਅਤੇ ਪੈਰਾਲੰਪਿਕ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਨੀਤਾ ਅੰਬਾਨੀ ਦੇ ਸੱਦੇ ‘ਤੇ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ‘ਚ ਹਿੱਸਾ ਲੈਣ ਵਾਲੇ ਲਗਭਗ 140 ਐਥਲੀਟ ਮੁੰਬਈ ‘ਚ ਉਨ੍ਹਾਂ ਦੀ ਰਿਹਾਇਸ਼ ‘ਤੇ ਇਕੱਠੇ ਹੋਏ।
ਇਸ ਮੌਕੇ ਨੀਤਾ ਅੰਬਾਨੀ ਨੇ ਓਲੰਪਿਕ ਵਿੱਚ ਦੋ ਕਾਂਸੀ ਦੇ ਤਗਮੇ ਜਿੱਤਣ ਵਾਲੀ ਮਨੂ ਭਾਕਰ (Manu Bhakar), ਜੈਵਲਿਨ ਥਰੋਅ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਨੀਰਜ ਚੋਪੜਾ (Neeraj Chopra) ਅਤੇ ਪੈਰਾਲੰਪਿਕ ਸੋਨ ਤਗ਼ਮਾ ਜੇਤੂ ਨਵਦੀਪ ਸਿੰਘ (Navdeep Singh) ਅਤੇ ਕਾਂਸੀ ਦਾ ਤਗ਼ਮਾ ਜੇਤੂ ਮੋਨਾ ਅਗਰਵਾਲ (Mona Agarwal) ਨੂੰ ਸਨਮਾਨਿਤ ਕੀਤਾ।
ਮੁੰਬਈ ਵਿੱਚ ਨੀਤਾ ਨੇ ਆਪਣੀ ਰਿਹਾਇਸ਼ ਐਂਟੀਲੀਆ (Antilia) ਵਿੱਚ ਆਯੋਜਿਤ ਪ੍ਰੋਗਰਾਮ ‘ਯੂਨਾਈਟਿਡ ਇਨ ਟ੍ਰਾਇੰਫ’ (United in Triumph) ਵਿੱਚ ਭਾਰਤ ਦੇ ਓਲੰਪੀਅਨਾਂ ਅਤੇ ਪੈਰਾਲੰਪੀਅਨਾਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ‘ਤੇ ਬੋਲਦਿਆਂ ਸ਼੍ਰੀਮਤੀ ਅੰਬਾਨੀ ਨੇ ਕਿਹਾ, ‘‘ਇਹ ਸ਼ਾਮ ਬਹੁਤ ਖਾਸ ਹੈ। ਅੱਜ ਭਾਰਤ ਦੇ ਸਾਰੇ ਓਲੰਪੀਅਨ ਅਤੇ ਪੈਰਾਲੰਪੀਅਨ ਮੰਚ ‘ਤੇ ਇਕੱਠੇ ਹੋਏ ਹਨ ਅਤੇ ਉਨ੍ਹਾਂ ਦੀ ਬਰਾਬਰ ਪ੍ਰਸ਼ੰਸਾ ਕੀਤੀ ਜਾ ਰਹੀ ਹੈ।
ਸਾਨੂੰ ਉਨ੍ਹਾਂ ਸਾਰਿਆਂ ‘ਤੇ ਬਹੁਤ ਮਾਣ ਹੈ ਅਤੇ ਅੱਜ ਅਸੀਂ ਉਨ੍ਹਾਂ ਦਾ ਸਨਮਾਨ ਕਰਨ ਜਾ ਰਹੇ ਹਾਂ ਅਤੇ ਉਨ੍ਹਾਂ ਲਈ ਅਸੀਂ ਰਿਲਾਇੰਸ ਫਾਊਂਡੇਸ਼ਨ ਦੀ ਤਰਫੋਂ ਆਪਣਾ ਸਤਿਕਾਰ ਅਤੇ ਪਿਆਰ ਜ਼ਾਹਰ ਕਰਦੇ ਹਾਂ ਅਤੇ ਚਾਹੁੰਦੇ ਹਾਂ ਕਿ ਖੇਡਾਂ ਅਤੇ ਜੀਵਨ ਵਿੱਚ ਏਕਤਾ ਅਤੇ ਸ਼ਮੂਲੀਅਤ ਲਈ ‘ਯੂਨਾਇਟਡ ਟੂ ਵਿਨ’ ਲਹਿਰ ਬਣ ਸਕੇ।
ਇਸ ਲਈ ਅੱਜ ਇੱਕ ਜਸ਼ਨ ਹੈ, ਜਿੱਥੇ ਅਸੀਂ ਇਹ ਦਿਖਾਉਣ ਜਾ ਰਹੇ ਹਾਂ ਕਿ ਉਹ ਸਾਰੇ ਇਕੱਠੇ ਆ ਰਹੇ ਹਨ ਅਤੇ ਇਕੱਠੇ ਹੋ ਰਹੇ ਹਨ।”
ਇਸ ਵਿਸ਼ੇਸ਼ ਮੌਕੇ ‘ਤੇ ਉਲੰਪਿਕ ਅਤੇ ਪੈਰਾਲੰਪਿਕ ਖੇਡਾਂ ‘ਚ ਭਾਗ ਲੈ ਚੁੱਕੇ 140 ਦੇ ਕਰੀਬ ਐਥਲੀਟਾਂ ਨੇ ਸ਼ਿਕਰਤ ਕੀਤੀ।
ਹੋਰਨਾਂ ਤੋਇਲਾਵਾ ਖੇਡ ਜਗਤ ਦੀਆਂ ਪ੍ਰਸਿੱਧ ਕੋਚਾਂ ਅਤੇ ਹੋਰ ਕਈ ਸ਼ਖਸੀਅਤਾਂ ਨੇ ਵੀ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।
ਨੀਤਾ ਅੰਬਾਨੀ ਨੇ ਪੈਰਿਸ ਓਲੰਪਿਕ 2024 ਲਈ ‘ਇੰਡੀਆ ਹਾਊਸ’ ਵੀ ਬਣਾਇਆ ਸੀ।
ਇਹ ਭਾਰਤੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਦੇਸ਼ ਦੇ ਐਥਲੀਟਾਂ ਦਾ ਸਨਮਾਨ ਕਰਨ ਲਈ ਬਣਾਇਆ ਗਿਆ ਸੀ।
ਦੱਸ ਦਈਏ ਕਿ ਪੈਰਿਸ ਪੈਰਾਲੰਪਿਕ 2024 ਭਾਰਤ ਲਈ ਸ਼ਾਨਦਾਰ ਰਿਹਾ। (ਫੋਟੋ-Kanav Bali)
ਭਾਰਤ ਨੇ ਪੈਰਿਸ ਪੈਰਾਲੰਪਿਕ ਵਿੱਚ ਸਭ ਤੋਂ ਵੱਧ ਤਗਮੇ ਜਿੱਤਣ ਦਾ ਰਿਕਾਰਡ ਕਾਇਮ ਕੀਤਾ ਹੈ। ਭਾਰਤ ਨੇ ਕੁੱਲ 29 ਤਗਮੇ ਜਿੱਤੇ, ਜਿਸ ਵਿੱਚ 7 ਸੋਨ, 9 ਚਾਂਦੀ ਅਤੇ 13 ਕਾਂਸੀ ਸ਼ਾਮਲ ਹਨ।