Navjot Singh Sidhu ਹੁਣ ਵੇਬ ਸੀਰੀਜ਼ ‘ਚ ਆਉਣਗੇ ਨਜ਼ਰ, ਸ਼ੂਟਿੰਗ ਦੀ ਤਸਵੀਰ ਕੀਤੀ ਸ਼ੇਅਰ

ਦਿੱਗਜ ਕ੍ਰਿਕਟਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਇੱਕ ਵੇਬ ਸੀਰੀਜ਼ ਵਿੱਚ ਨਜ਼ਰ ਆਉਣ ਵਾਲੇ ਹਨ। ਨਵਜੋਤ ਸਿੰਘ ਸਿੱਧੂ ਭਾਰਤ ਦੇ ਮਸ਼ਹੂਰ ਯੂਟਿਊਬਰ ਅਤੇ ਅਭਿਨੇਤਾ ਭੁਵਨ ਬਾਮ ਨਾਲ ਉਨ੍ਹਾਂ ਦੀ ਵੈੱਬ ਸੀਰੀਜ਼ “ਤਜ਼ਾ ਖਬਰ 2” ਵਿੱਚ ਨਜ਼ਰ ਆਉਣ ਵਾਲੇ ਹਨ। ਇਸਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।
ਨਵਜੋਤ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਉੱਤੇ ਭੁਵਨ ਬਾਮ ਨਾਲ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ ਇੰਟਰਨੈੱਟ ਸੁਪਰਸਟਾਰ @bhuvan.bam22 ਦੇ ਨਾਲ ⭐️ Taaza Khabar S2 ਦੀ ਸ਼ੂਟਿੰਗ।
ਦੱਸ ਦੇਈਏ ਕਿ ਭੁਵਨ ਬਾਮ ਦੀ ਹਿੱਟ ਵੈੱਬ ਸੀਰੀਜ਼ ‘ਤਾਜਾ ਖਬਰ’ ਦੇ ਦੂਜੇ ਸੀਜ਼ਨ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਹਿਮਾਂਕ ਗੌਰ ਦੁਆਰਾ ਨਿਰਦੇਸ਼ਿਤ ‘ਤਾਜਾ ਖਬਰ 2’ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ਅਤੇ ਇਹ ਜਲਦੀ ਹੀ OTT ਪਲੇਟਫਾਰਮ Disney + Hotstar ‘ਤੇ ਰਿਲੀਜ਼ ਹੋਵੇਗੀ। ‘ਤਾਜਾ ਖਬਰ 2’ ਦਾ ਟੀਜ਼ਰ ਭੁਵਨ ਬਾਮ ਦੇ ਕਿਰਦਾਰ ਵਾਸਿਆ ਨਾਲ ਸ਼ੁਰੂ ਹੁੰਦਾ ਹੈ, ਜੋ ਕਹਿੰਦਾ ਹੈ ਕਿ ਜ਼ਿੰਦਗੀ ਬਹੁਤ ਅਜੀਬ ਹੈ। ਕਈ ਵਾਰ ਇਹ ਮੌਤ ਨਾਲ ਸ਼ੁਰੂ ਹੁੰਦਾ ਹੈ।
ਪਹਿਲਾ ਸੀਜ਼ਨ 5 ਜਨਵਰੀ 2023 ਨੂੰ ਹੋਇਆ ਸੀ ਰਿਲੀਜ਼
‘ਤਾਜਾ ਖਬਰ’ ਦਾ ਪਹਿਲਾ ਸੀਜ਼ਨ 5 ਜਨਵਰੀ, 2023 ਨੂੰ OTT ਪਲੇਟਫਾਰਮ Disney+ Hotstar ‘ਤੇ ਪ੍ਰਸਾਰਿਤ ਕੀਤਾ ਗਿਆ ਸੀ, ਜਿਸ ਨੂੰ ਬਹੁਤ ਪਿਆਰ ਮਿਲਿਆ ਸੀ। ਪਹਿਲੇ ਸੀਜ਼ਨ ਦੀ ਸਫਲਤਾ ਨੂੰ ਦੇਖਦੇ ਹੋਏ ਹੁਣ ਮੇਕਰਸ ਨੇ ਦੂਜੇ ਸੀਜ਼ਨ ਦਾ ਐਲਾਨ ਕਰ ਦਿੱਤਾ ਹੈ ਅਤੇ ਟੀਜ਼ਰ ਵੀ ਰਿਲੀਜ਼ ਕਰ ਦਿੱਤਾ ਹੈ।
- First Published :