Kareena Kapoor ਦਾ ਛੋਟਾ ਬੇਟਾ ਪਾਪਰਾਜ਼ੀ ‘ਤੇ ਹੋਇਆ ਗੁੱਸੇ, ਕੀਤਾ ਬੁਰਾ ਵਿਵਹਾਰ, ਵੀਡੀਓ ਹੋਇਆ ਵਾਇਰਲ

ਪਾਪਰਾਜ਼ੀ (Paparazzi) ਫ਼ਿਲਮੀ ਸਿਤਾਰਿਆਂ ਦੀਆਂ ਤਸਵੀਰਾਂ ਲੈਣ ਲਈ ਹਰ ਥਾਂ ਮੌਜੂਦ ਰਹਿੰਦੇ ਹਨ। ਕਈ ਵਾਰ ਪਾਪਰਾਜ਼ੀ ਨੂੰ ਤਸਵੀਰਾਂ ਲੈ ਕਾਰਨ ਫ਼ਿਲਮੀ ਸਿਤਾਰਿਆਂ ਜਾਂ ਉਨ੍ਹਾਂ ਦੇ ਬਾਡੀਗਾਰਡ ਦੇ ਗੁੱਸੇ ਦਾ ਸਾਹਮਣਾ ਕਰਨਾ ਪੈਦਾ ਹੈ। ਪਿੱਛੇ ਜਿਹੇ ਤਾਪਸੀ ਪੰਨੂੰ ਨੇ ਵੀ ਤਸਵੀਰਾਂ ਲੈ ਰਹੇ ਪਾਪਰਾਜ਼ੀ ਉੱਤੇ ਗੁੱਸਾ ਵਿਖਾਇਆ ਸੀ। ਬਾਲੀਵੁਡ ਦੀ ਮਸ਼ਹੂਰ ਅਭਿਨੇਤਰੀ ਕਰੀਨਾ ਕਪੂਰ (Kareena Kapoor) ਨੂੰ ਕੈਪਚਰ ਕਰਨ ਲਈ ਪਾਪਰਾਜ਼ੀ ਕਈ ਥਾਂ ਮੌਜੂਦ ਹੁੰਦੇ ਹਨ। ਇਸ ਵਾਰ ਕਰੀਨਾ ਕਪੂਰ ਦੇ ਬੇਟੇ ਨੇ ਪਾਪਰਾਜ਼ੀ ਉੱਤੇ ਗੁੱਸਾ ਵਿਖਾਇਆ ਹੈ।
ਅਕਸਰ ਹੀ ਤੁਸੀਂ ਦੇਖਿਆ ਹੋਵੇਗਾ ਕਿ ਪਾਪਰਾਜ਼ੀ ਸਿਰਫ਼ ਫਿਲਮੀ ਸਿਤਾਰਿਆਂ ਦੇ ਮੂਵਮੈਂਟ ਨੂੰ ਕੈਪਚਰ ਹੀ ਨਹੀਂ ਕਰਦੇ, ਸਗੋਂ ਉਹਨਾਂ ਦੇ ਨਿੱਜੀ ਜੀਵਨ ਵਿਚ ਵੀ ਦਖਲ ਦਿੰਦੇ ਹਨ। ਉਨ੍ਹਾਂ ਦੀ ਮਰਜ਼ੀ ਦੇ ਖਿਲਾਫ ਰਿਕਾਰਡਿੰਗ ਵੀ ਕਰਦੇ ਹਨ। ਪਤਾ ਲੱਗਣ ਉਪਰੰਤ ਅਦਾਕਾਰ ਜਾਂ ਉਹਨਾਂ ਦੇ ਬਾਡੀਗਾਰਡ ਪਾਪਰਾਜ਼ੀ ਉੱਤੇ ਗੁੱਸਾ ਵੀ ਹੁੰਦੇ ਹਨ। ਪਰ ਇਸ ਵਾਰ ਕਰੀਨਾ ਕਪੂਰ ਦੇ ਛੋਟੇ ਬੇਟੇ ਨੇ ਪਾਪਰਾਜ਼ੀ ਉੱਤੇ ਗੁੱਸਾ ਦਿਖਾਇਆ ਹੈ।
ਤੁਹਾਨੂੰ ਦੱਸ ਦੇਈਏ ਕਿ ਕਰੀਨਾ ਕਪੂਰ ਦੇ ਛੋਟੇ ਬੇਟੇ ਜੇਹ ਅਲੀ ਖਾਨ (Jeh Ali Khan) ਦੀ ਉਮਰ ਸਿਰਫ਼ 3 ਸਾਲ ਦੀ ਹੈ। ਜੇਹ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਉਹ ਪਾਪਰਾਜ਼ੀ ਉੱਤੇ ਗੁੱਸਾ ਕਰ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਉਹ ਗੁੱਸੇ ਵਿਚ ਵੀ ਬਹੁਤ ਕਿਊਟ ਲੱਗ ਰਿਹਾ ਹੈ। ਹਾਲਾਂਕਿ ਕਰੀਨਾ ਕਪੂਰ ਦੇ ਨਾਲ ਜੇਹ ਦੀਆਂ ਵੀਡੀਓ ਸੋਸ਼ਲ ਮਡੀਆ ਉੱਤੇ ਆਉਂਦੀਆਂ ਹੀ ਰਹਿੰਦੀਆਂ ਹਨ। ਜਿਨ੍ਹਾਂ ਵਿਚ ਉਹ ਦੋਵੇਂ ਮਸਤੀ ਕਰਦੇ ਨਜ਼ਰ ਆਉਂਦੇ ਹਨ।
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਰੀਨਾ ਕਪੂਰ, ਉਨ੍ਹਾਂ ਦੇ ਪਤੀ ਸੈਫ ਅਲੀ ਖਾਨ ਅਤੇ ਬੇਟੇ ਜੇਹ ਅਤੇ ਤੈਮੂਰ ਕਲਰ ਕੋਆਰਡੀਨੇਟਿਡ ਵਾਈਟ ਅਤੇ ਬਲੂ ਕੈਜ਼ੂਅਲ ਆਊਟਫਿਟਸ ‘ਚ ਕਿਤੇ ਜਾ ਰਹੇ ਹਨ। ਇਹ ਚਾਰੇ ਇਕੱਠੇ ਬਹੁਤ ਪਿਆਰੇ ਲੱਗ ਰਹੇ ਹਨ। ਫਿਰ ਜੇਹ ਇੱਕ ਆਵਾਜ਼ ਸੁਣਦਾ ਹੈ ਅਤੇ ਪਹਿਲਾਂ ਪਿੱਛੇ ਮੁੜਦਾ ਹੈ ਅਤੇ ਫਿਰ ਪਾਪਰਾਜ਼ੀ ਨੂੰ ਦੇਖ ਕੇ ਗੁੱਸੇ ਹੋ ਜਾਂਦਾ ਹੈ। ਜੇਹ ਨੂੰ ਇੰਨਾ ਗੁੱਸਾ ਆਉਂਦਾ ਹੈ ਕਿ ਉਹ ਪਾਪਰਾਜ਼ੀ ‘ਤੇ ਵੀ ਚੀਕਦਾ ਹੈ। ਇਸ ਵੀਡੀਓ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਜਿਵੇਂ ਜੇਹ ਨੂੰ ਇਹ ਪਸੰਦ ਨਹੀਂ ਸੀ ਕਿ ਕੋਈ ਉਸ ਨੂੰ ਰਿਕਾਰਡ ਕਰ ਰਿਹਾ ਹੈ।
ਜੇਹ ਦੇ ਇਸ ਰਿਐਕਸ਼ਨ ਉਤੇ ਇਕ ਯੂਜ਼ਰ ਨੇ ਲਿਖਿਆ ਕਿ ਇਹ ਅਪਮਾਨਜਨਕ ਹੈ ਕਿ ਇਹ ਪਾਪਰਾਜ਼ੀ ਕੰਧਾਂ ਦੇ ਪਿੱਛੇ ਲੁਕੇ ਹੋਏ ਹਨ ਅਤੇ ਆਉਂਦੇ-ਜਾਂਦੇ ਇਨ੍ਹਾਂ ਨੂੰ ਕੈਮਰੇ ਵਿਚ ਕੈਦ ਕਰ ਰਹੇ ਹਨ। ਕਿਸੇ ਹੋਰ ਯੂਜਰ ਨੇ ਕਿਹਾ ਕਿ ਉਨ੍ਹਾਂ ਦੇ ਪਿੱਛੇ ਨਾ ਭੱਜੋ, ਉਨ੍ਹਾਂ ਨੂੰ ਕੁਝ ਪ੍ਰਾਈਵੇਸੀ ਦਿਓ।