BSNL ਲਿਆਇਆ 84 ਦਿਨਾਂ ਵਾਲਾ ਸਭ ਤੋਂ ਸਸਤਾ ਪਲਾਨ, ਰੋਜ਼ਾਨਾ ਮਿਲੇਗਾ 3GB ਹਾਈ ਸਪੀਡ ਡਾਟਾ

ਭਾਰਤ ਸੰਚਾਰ ਨਿਗਮ ਲਿਮਿਟੇਡ (BSNL) ਦੇਸ਼ ਭਰ ਵਿੱਚ ਆਪਣੀ ਵਿਆਪਕ ਪਹੁੰਚ ਲਈ ਜਾਣਿਆ ਜਾਂਦਾ ਹੈ, ਪਰ ਉਪਭੋਗਤਾ ਅਕਸਰ ਇਸਦੀ ਸੇਵਾ ਦੀ ਗੁਣਵੱਤਾ ਬਾਰੇ ਸ਼ਿਕਾਇਤ ਕਰਦੇ ਹਨ। ਹਾਲਾਂਕਿ, ਪ੍ਰਾਈਵੇਟ ਟੈਲੀਕਾਮ ਕੰਪਨੀਆਂ ਦੇ ਮਹਿੰਗੇ ਪਲਾਨ ਤੋਂ ਬਾਅਦ, BSNL ਇੱਕ ਵਾਰ ਫਿਰ ਕਈ ਲੋਕਾਂ ਦੀ ਪਸੰਦੀਦਾ ਟੈਲੀਕਾਮ ਆਪਰੇਟਰ ਬਣ ਗਈ ਹੈ। ਇਸ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ, BSNL ਨੇ ਹੁਣ ਇੱਕ ਬਹੁਤ ਹੀ ਕਿਫਾਇਤੀ ਪਲਾਨ ਪੇਸ਼ ਕੀਤਾ ਹੈ, ਜੋ 84 ਦਿਨਾਂ ਦੀ ਵੈਧਤਾ ਦੇ ਨਾਲ ਪ੍ਰਤੀ ਦਿਨ 3 GB ਡੇਟਾ ਦੀ ਪੇਸ਼ਕਸ਼ ਕਰਦਾ ਹੈ।
BSNL ਦਾ 599 ਰੁਪਏ ਵਾਲਾ ਪਲਾਨ
BSNL ਨੇ 599 ਰੁਪਏ ਦਾ ਨਵਾਂ ਪਲਾਨ ਲਾਂਚ ਕੀਤਾ ਹੈ, ਜੋ 84 ਦਿਨਾਂ ਦੀ ਵੈਧਤਾ ਦੇ ਨਾਲ ਆਉਂਦਾ ਹੈ। ਇਸ ਪਲਾਨ ‘ਚ ਗਾਹਕਾਂ ਨੂੰ ਹਰ ਰੋਜ਼ 3 ਜੀਬੀ ਡਾਟਾ ਮਿਲਦਾ ਹੈ, ਯਾਨੀ ਕੁੱਲ 252 ਜੀਬੀ ਡਾਟਾ ਵਰਤਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਪਲਾਨ ‘ਚ ਸਾਰੇ ਨੈੱਟਵਰਕ ‘ਤੇ ਅਨਲਿਮਟਿਡ ਕਾਲਿੰਗ ਅਤੇ ਪ੍ਰਤੀ ਦਿਨ 100 SMS ਵੀ ਸ਼ਾਮਲ ਹਨ। ਡਾਟਾ ਸੀਮਾ ਪੂਰੀ ਹੋਣ ਤੋਂ ਬਾਅਦ ਇੰਟਰਨੈੱਟ ਦੀ ਸਪੀਡ ਘੱਟ ਕੇ 40 kbps ਰਹਿ ਜਾਵੇਗੀ।
ਵਾਧੂ ਲਾਭ
ਇਸ ਪਲਾਨ ਦੇ ਨਾਲ, ਗਾਹਕਾਂ ਨੂੰ Zing Music, BSNL Tunes, GameOn, Astrotell, Hardy Games, Challenger Arena Games, Gameium, ਅਤੇ Lystn Podcast ਵਰਗੀਆਂ ਐਪਸ ਤੱਕ ਮੁਫਤ ਪਹੁੰਚ ਵੀ ਮਿਲੇਗੀ, ਜੋ ਇਸਨੂੰ ਹੋਰ ਵੀ ਆਕਰਸ਼ਕ ਬਣਾਉਂਦੀ ਹੈ।
ਪ੍ਰਾਈਵੇਟ ਕੰਪਨੀਆਂ ਦੇ ਮੁਕਾਬਲੇ ਵਿਲੱਖਣ
BSNL ਦੇ ਇਸ ਪਲਾਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਫਿਲਹਾਲ Jio, Airtel, ਅਤੇ Vodafone Idea ਵਰਗੀਆਂ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਕੋਲ ਅਜਿਹਾ ਕੋਈ ਪਲਾਨ ਨਹੀਂ ਹੈ, ਜਿਸ ਵਿੱਚ 84 ਦਿਨਾਂ ਦੀ ਵੈਧਤਾ ਅਤੇ 600 ਰੁਪਏ ਤੋਂ ਘੱਟ ਕੀਮਤ ਵਾਲਾ 3 GB ਡਾਟਾ ਪ੍ਰਤੀ ਦਿਨ ਹੋਵੇ।