ਭਲਕੇ 11 ਜ਼ਿਲ੍ਹਿਆਂ ਦੇ ਸਕੂਲਾਂ ਵਿਚ ਛੁੱਟੀ, ਪ੍ਰਸ਼ਾਸਨ ਨੂੰ ਅਚਾਨਕ ਲੈਣਾ ਪਿਆ ਫੈਸਲਾ… education school holiday in december 2024 schools closed in prayagraj up delhi school bomb alert heavy rainfall in tamil nadu – News18 ਪੰਜਾਬੀ

ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਅੱਜ 13 ਦਸੰਬਰ 2024 ਨੂੰ ਸਕੂਲ ਬੰਦ (School Holiday in December 2024) ਹਨ। ਕਈ ਰਾਜਾਂ ਵਿੱਚ ਕੱਲ੍ਹ ਯਾਨੀ 14 ਦਸੰਬਰ ਨੂੰ ਵੀ ਸਕੂਲ ਬੰਦ ਰਹਿਣਗੇ। ਇਨ੍ਹੀਂ ਦਿਨੀਂ ਜਿੱਥੇ ਉੱਤਰੀ ਭਾਰਤ ਵਿੱਚ ਸੀਤ ਲਹਿਰ ਚੱਲ ਰਹੀ ਹੈ, ਉੱਥੇ ਹੀ ਦੱਖਣੀ ਭਾਰਤ ਦੇ ਕੁਝ ਰਾਜਾਂ ਵਿੱਚ ਮੀਂਹ ਪੈ ਰਿਹਾ ਹੈ। ਇਸ ਦੇ ਮੱਦੇਨਜ਼ਰ ਕੁਝ ਰਾਜਾਂ ਦੇ ਸਕੂਲਾਂ ਦੇ ਸਮੇਂ ਵਿੱਚ ਵੀ ਬਦਲਾਅ ਕੀਤਾ ਗਿਆ ਹੈ ਅਤੇ ਕੁਝ ਰਾਜਾਂ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਪੰਜਾਬ ਵਿਚ 24 ਦਸੰਬਰ ਤੋਂ ਛੁੱਟੀਆਂ ਹੋ ਰਹੀਆਂ ਹਨ।
ਤਾਮਿਲਨਾਡੂ ਦੇ ਕਈ ਜ਼ਿਲ੍ਹਿਆਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੀਂਹ ਦੀ ਚਿਤਾਵਨੀ ਜਾਰੀ ਹੈ। ਇਸ ਸਥਿਤੀ ਵਿੱਚ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਤੋਂ ਬਚਾਉਣ ਲਈ ਸਕੂਲ ਬੰਦ ਕਰ ਦਿੱਤੇ ਗਏ ਹਨ। ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ ਵਿੱਚ ਗਿਰਾਵਟ ਦੇ ਮੱਦੇਨਜ਼ਰ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਦਿੱਲੀ ਵਿੱਚ ਸਕੂਲ ਬੰਬ ਦੀ ਅਫਵਾਹ ਕਾਰਨ ਕਈ ਸਕੂਲ ਬੰਦ (Delhi School Bomb Threat) ਕਰ ਦਿੱਤੇ ਗਏ।
Tamil Nadu Schools Closed: ਤਾਮਿਲਨਾਡੂ ਦੇ 11 ਜ਼ਿਲ੍ਹਿਆਂ ਵਿੱਚ ਸਕੂਲ ਬੰਦ
ਮੌਸਮ ਵਿਭਾਗ ਨੇ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਵਿੱਚ ਅਗਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਮੁਤਾਬਕ ਖ਼ਰਾਬ ਮੌਸਮ ਦੀ ਚਿਤਾਵਨੀ ਦੇ ਮੱਦੇਨਜ਼ਰ ਤਾਮਿਲਨਾਡੂ ਦੇ 11 ਜ਼ਿਲ੍ਹਿਆਂ ਵਿੱਚ ਸਕੂਲ ਬੰਦ ਕਰ ਦਿੱਤੇ। ਵਿਲੂਪੁਰਮ, ਤੰਜਾਵੁਰ, ਚੇਨਈ, ਮੇਇਲਾਦੁਥੁਰਾਈ, ਪੁਡੁੱਕੋੱਟਈ, ਕੁੱਡਲੋਰ, ਡਿੰਡੀਗੁਲ, ਰਾਮਨਾਥਪੁਰਮ, ਤਿਰੂਵਰੂਰ, ਰਾਨੀਪੇਟ ਅਤੇ ਤਿਰੂਵੱਲੁਰ ਵਿੱਚ ਸਾਰੇ ਸਕੂਲ ਬੰਦ ਕਰਨ ਦੇ ਹੁਕਮ ਦਿੱਤੇ। ਇੱਥੇ ਕੱਲ੍ਹ ਵੀ ਛੁੱਟੀ ਹੋਣ ਦੀ ਸੰਭਾਵਨਾ ਹੈ।
Delhi Schools Closed: ਦਿੱਲੀ ਦੇ ਸਕੂਲਾਂ ਵਿੱਚ ਬੰਬ ਦੀ ਧਮਕੀ
ਦਿੱਲੀ ਦੇ 6 ਸਕੂਲਾਂ ਵਿੱਚ ਅੱਜ ਫਿਰ ਬੰਬ ਦੀ ਧਮਕੀ ਮਿਲੀ ਹੈ। ਬੱਚਿਆਂ ਅਤੇ ਸਟਾਫ਼ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਇਨ੍ਹਾਂ ਸਾਰੇ ਸਕੂਲਾਂ ਵਿੱਚ ਛੁੱਟੀ ਦੇ ਹੁਕਮ ਦਿੱਤੇ ਗਏ ਹਨ। ਭਟਨਾਗਰ ਪਬਲਿਕ ਸਕੂਲ (ਪੱਛਮ ਵਿਹਾਰ), ਕੈਂਬਰਿਜ ਸਕੂਲ (ਸ਼੍ਰੀ ਨਿਵਾਸ ਪੁਰੀ), ਡੀਪੀਐਸ (ਈਸਟ ਆਫ ਕੈਲਾਸ਼), ਦੱਖਣੀ ਦਿੱਲੀ ਪਬਲਿਕ ਸਕੂਲ (ਡਿਫੈਂਸ ਕਲੋਨੀ), ਦਿੱਲੀ ਪੁਲਿਸ ਪਬਲਿਕ ਸਕੂਲ (ਸਫਦਰਜੰਗ ਐਨਕਲੇਵ) ਅਤੇ ਵੈਂਕਟੇਸ਼ ਪਬਲਿਕ ਸਕੂਲ (ਰੋਹਿਣੀ) ਸ਼ਾਮਲ ਹਨ।
UP Schools Closed: ਯੂਪੀ ਦੇ ਇਸ ਜ਼ਿਲ੍ਹੇ ਵਿੱਚ ਸਕੂਲ ਬੰਦ
ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ ਵਿੱਚ ਬੋਰਡ ਦੇ ਸਾਰੇ ਸਕੂਲ ਅਚਾਨਕ ਬੰਦ ਕਰ ਦਿੱਤੇ ਗਏ ਹਨ। ਇਨ੍ਹੀਂ ਦਿਨੀਂ ਪ੍ਰਯਾਗਰਾਜ ਜ਼ਿਲ੍ਹੇ ਵਿੱਚ ਮਹਾਕੁੰਭ ਦੇ ਆਯੋਜਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਾਕੁੰਭ 2025 ਲਈ ਟ੍ਰੈਕ ਡਬਲਿੰਗ ਪ੍ਰੋਜੈਕਟ ਦੀ ਸ਼ੁਰੂਆਤ ਕਰਨ ਲਈ 13 ਦਸੰਬਰ ਨੂੰ ਪ੍ਰਯਾਗਰਾਜ ਜ਼ਿਲ੍ਹੇ ਵਿੱਚ ਆ ਰਹੇ ਹਨ। ਅਜਿਹੇ ‘ਚ ਜ਼ਿਲੇ ਦੀ ਟਰੈਫਿਕ ਵਿਵਸਥਾ ‘ਚ ਬਦਲਾਅ ਕੀਤਾ ਜਾ ਰਿਹਾ ਹੈ। ਇਸੇ ਲਈ ਸੂਬਾ ਸਰਕਾਰ ਦੇ ਹੁਕਮਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਸਕੂਲ ਬੰਦ ਕਰ ਦਿੱਤੇ ਹਨ।