ਸਰਪੰਚੀ ਲਈ ਸਾਢੇ 35 ਲੱਖ ਦੀ ਲੱਗੀ ਬੋਲੀ… ਲੋਕ ਭਲਾਈ ਦੀ ਥਾਂ ਧਨਾਢਾਂ ਦੀ ਖੇਡ ਬਣੀ

ਸੂਬੇ ’ਚ ਸਰਪੰਚੀ ਵੀ ਸਰਮਾਏਦਾਰਾਂ ਦੀ ਖੇਡ ਬਣਕੇ ਰਹਿ ਗਈ ਹੈ। ਦਰਅਸਲ ਗਿੱਦੜਬਾਹਾ ਅਧੀਨ ਆਉਂਦੇ ਅਬਲੂ ਕੋਟਲੀ ਦੇ ਨੇੜਲੇ ਕੋਠੇ ਚੀਦਿਆ ਵਾਲੇ ਦੇ ਸਰਪੰਚ ਨੂੰ ਚੁਣਨ ਵਾਸਤੇ ਬੋਲੀ ਲੱਗੀ। ਇਸ ਦੌਰਾਨ ਪਿੰਡ ਦੇ ਵੱਡੇ ਜਿਮੀਦਾਰਾਂ ਨੇ ਇੱਕ-ਦੂਜੇ ਨਾਲੋਂ ਵੱਧ ਚੜ੍ਹ ਕੇ ਆਪਣੀ ਆਰਥਿਕ ਸ਼ਕਤੀ ਦਾ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ:
AAP ਦੇ ਸਾਬਕਾ ਮੰਤਰੀਆਂ ਨੂੰ ਜਾਰੀ ਹੋਏ ਨੋਟਿਸ… ਕੁਰਸੀ ਜਾਣ ਮਗਰੋਂ ਸਰਕਾਰ ਨੇ ਕੀਤੀ ਕਾਰਵਾਈ
ਬੋਲੀ ਦੇ ਅੰਤ ਤੱਕ ਫੈਸਲਾ 35 ਲੱਖ 50 ਹਜ਼ਾਰ ਵਿੱਚ ਹੋ ਗਿਆ। ਹਾਲਾਂਕਿ ਇਹ ਬੋਲੀ ਦੀ ਰਕਮ ਨੂੰ ਗੁਰਦੁਆਰਾ ਸਾਹਿਬ ਨੂੰ ਦਾਨ ਕਰਨ ਦਾ ਐਲਾਨ ਕੀਤਾ ਗਿਆ ਹੈ। ਪਰ ਇਸ ਮੌਕੇ ਤੁਸੀਂ ਖੁਦ ਵੇਖ ਸਕਦੇ ਹੋ ਕਿ ਸਮਾਜ ਭਲਾਈ ਲਈ ਚੁਣੇ ਜਾਣ ਵਾਲੇ ਸਰਪੰਚ ਲਈ ਕਿਵੇਂ ਭਾਰਤੀ ਸੰਵਿਧਾਨ ਅਤੇ ਲੋਕਤੰਤਰ ਦੇ ਨਿਯਮਾਂ ਨੂੰ ਛਿੱਕੇ ਟੰਗਿਆ ਗਿਆ।
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :