ਇਸ ਬਜ਼ੁਰਗ ਨੇ ਮੀਆ ਖਲੀਫਾ ਲਈ ਰੱਖਿਆ ਕਰਵਾ ਚੌਥ ਦਾ ਵਰਤ, ਲੋਕ ਕਰ ਰਹੇ ਟ੍ਰੋਲ – News18 ਪੰਜਾਬੀ

ਸਾਡੇ ਦੇਸ਼ ਅਤੇ ਪੂਰੀ ਦੁਨੀਆ ਵਿੱਚ ਵੱਸਦੇ ਭਾਰਤੀਆਂ ਨੇ ਬੀਤੇ ਦਿਨ ਕਰਵਾ ਚੌਥ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ। ਕਰਵਾ ਚੌਥ ਦੇ ਧੂਮਧਾਮ ਨਾਲ ਕੀਤੇ ਗਏ ਸੈਲੀਬ੍ਰੇਸ਼ਨ ਤੋਂ ਬਾਅਦ ਕਈ ਵਿਆਹੇ ਜੋੜਿਆਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।
ਇਸ ਦੌਰਾਨ ਇੱਕ ਅਨੋਖਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰ ਵੀ ਉਸ ਵਿਅਕਤੀ ਨੂੰ ਟ੍ਰੋਲ ਕਰ ਰਹੇ ਹਨ। ਦਰਅਸਲ, ਇੱਕ ਬਜ਼ੁਰਗ ਵਿਅਕਤੀ ਨੇ ਕਰਵਾ ਚੌਥ ਦਾ ਵਰਤ ਰੱਖਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਉਸ ਨੇ ਆਪਣੀ ਪਸੰਦੀਦਾ ਔਰਤ ਐਕਸ ਪੋਰਨ ਸਟਾਰ ਮੀਆ ਖਲੀਫਾ (Mia Khalifa) ਲਈ ਕਰਵਾ ਚੌਥ ਦਾ ਵਰਤ ਰੱਖਿਆ ਹੈ।
“करवाचौथ की हार्दिक बधाई एवं शुभकामनाएं”#KarwaChauth #करवा_चौथ pic.twitter.com/wmn6CBOQTE
— गुरु जी (@guru_ji_ayodhya) October 20, 2024
ਉਸ ਵਾਇਰਲ ਵੀਡੀਓ ਵਿੱਚ ਇੱਕ ਬਜ਼ੁਰਗ ਵਿਅਕਤੀ ਸਾਬਕਾ ਪੋਰਨ ਸਟਾਰ ਮੀਆ ਖ਼ਲੀਫ਼ਾ (Mia Khalifa) ਲਈ ਕਰਵਾ ਚੌਥ ਦੀ ਪੂਜਾ ਕਰਦਾ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨੂੰ ਯੂਜ਼ਰ ਗੁਰੂ ਜੀ ਨੇ X ‘ਤੇ ਸ਼ੇਅਰ ਕੀਤਾ ਹੈ, ਜੋ ਆਪਣੇ ਮਜ਼ਾਕੀਆ ਕਾਂਟੈਂਟ ਸ਼ੇਅਰ ਕਰਨ ਲਈ ਜਾਣਿਆ ਜਾਂਦਾ ਹੈ। ਵੀਡੀਓ ‘ਚ ਬਜ਼ੁਰਗ ਸ਼ਖਸ ਮੀਆਂ ਖ਼ਲੀਫ਼ਾ (Mia Khalifa) ਦੀ ਤਸਵੀਰ ‘ਤੇ ਪਰੰਪਰਾਗਤ ਥਾਲੀ ਅਤੇ ਛਾਨਣੀ ਨਾਲ ਦੇਖ ਕੇ ਪੂਜਾ ਕਰ ਰਿਹਾ ਹੈ।
ਵੀਡੀਓ ਨੂੰ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰ ਇਸ ਬਜ਼ੁਰਗ ਵਿਅਕਤੀ ਨੂੰ ਲੈ ਕੇ ਵੱਖ-ਵੱਖ ਕਮੈਂਟ ਕਰਦੇ ਨਜ਼ਰ ਆ ਰਹੇ ਹਨ। ਜਿੱਥੇ ਕਈ ਲੋਕ ਇਸ ਸ਼ਖਸ ਨੂੰ ਠਰਕੀ ਕਹਿ ਰਹੇ ਹਨ, ਉੱਥੇ ਹੀ ਕੁਝ ਲੋਕ ਉਸ ਦੀ ਸ਼ਰਧਾ ਅਤੇ ਪਿਆਰ ਨੂੰ ਸਲਾਮ ਕਰ ਰਹੇ ਹਨ। ਇਸ ਦੇ ਨਾਲ ਹੀ ਬਜ਼ੁਰਗ ਵਿਅਕਤੀ ਨੂੰ ਟ੍ਰੋਲ ਕਰਨ ਵਾਲਿਆਂ ਦੀ ਵੀ ਕਮੀ ਨਹੀਂ ਹੈ। ਇੱਕ ਯੂਜ਼ਰ ਨੇ ਲਿਖਿਆ ਕਿ ਜੇ ਇਹ ਬਜ਼ੁਰਗ ਇਹ ਹਰਕਤ ਕਰ ਸਕਦਾ ਹੈ ਤਾਂ ਇਸ ਦਾ ਪਰਿਵਾਰ ਕੀ ਕਰਦਾ ਹੋਵੇਗਾ।
ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਕਰਵਾ ਚੌਥ ਦਾ ਤਿਉਹਾਰ ਇੱਕ ਪਵਿੱਤਰ ਤਿਉਹਾਰ ਹੈ ਤੇ ਤੁਹਾਨੂੰ ਇਸ ਦਾ ਇੰਝ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਤੁਹਾਨੂੰ ਦੱਸ ਦੇਈਏ ਕਿ ਮੀਆ ਖਲੀਫਾ (Mia Khalifa) ਨੂੰ ਲੈ ਕੇ ਅਜਿਹੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਮੀਆ ਖਲੀਫਾ (Mia Khalifa) ਆਪ ਵੀ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਹਰ ਰੋਜ਼ ਆਪਣੀਆਂ ਬੋਲਡ ਤਸਵੀਰਾਂ ਆਪਣੇ ਫੈਨਸ ਨਾਲ ਸ਼ੇਅਰ ਕਰਦੀ ਰਹਿੰਦੀ ਹੈ।