ਤੁਸੀਂ ਸਾਡੇ ਲਈ ਕੀ ਕੀਤੈ?, 40% ਟੈਕਸ ਅਤੇ ਮਹਿੰਗਾਈ ‘ਤੇ ਜਦੋਂ ਵਰਕਰ ਨੇ PM ਨੂੰ ਪਾਇਆ ਘੇਰਾ

ਅਗਲੇ ਸਾਲ ਕੈਨੇਡਾ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਇਸ ਕਰਕੇ ਉੱਥੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Justin Trudeau) ਆਪਣੀ ਪਾਰਟੀ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਲੋਕਾਂ ਵਿੱਚ ਜਾ ਰਹੇ ਹਨ।
ਦੂਜੇ ਪਾਸੇ ਚੋਣਾਂ ਤੋਂ ਪਹਿਲਾਂ ਕੀਤੇ ਸਰਵੇਖਣ ਟਰੂਡੋ ਅਤੇ ਉਨ੍ਹਾਂ ਦੀ ਪਾਰਟੀ ਦੀ ਲੋਕਪ੍ਰਿਅਤਾ ਵਿੱਚ ਭਾਰੀ ਗਿਰਾਵਟ ਦਾ ਖੁਲਾਸਾ ਕਰ ਰਹੇ ਹਨ। ਇਸ ਦੌਰਾਨ ਇੱਕ ਦਿਨ ਜਨਤਾ ਨੇ ਟਰੂਡੋ ਨੂੰ ਖਰੀ ਖੋਟੀ ਸੁਣਾ ਦਿੱਤੀ। ਉਹ ਆਮ ਲੋਕਾਂ ਵਿੱਚ ਗਏ ਸਨ, ਅਚਾਨਕ ਉਨ੍ਹਾਂ ਦੀ ਮੁਲਾਕਾਤ ਇਕ ਨੌਜਵਾਨ ਨਾਲ ਹੋ ਗਈ। ਨੌਜਵਾਨ ਨੇ ਉਨ੍ਹਾਂ ਨੂੰ ਕਿਹਾ ਕਿ ਤੁਹਾਡੀ ਨੀਤੀ ਬੇਕਾਰ ਹੈ। ਤੁਸੀਂ ਸਾਡੇ ਲਈ ਕੁਝ ਨਹੀਂ ਕੀਤਾ। ਕੋਈ ਵੀ ਤੁਹਾਡੇ ‘ਤੇ ਭਰੋਸਾ ਨਹੀਂ ਕਰ ਸਕਦਾ। ਤੁਹਾਡੇ ਨਿਯਮ ਦੇ ਤਹਿਤ ਸਾਨੂੰ 40 ਫੀਸਦੀ ਤੱਕ ਟੈਕਸ ਦੇਣਾ ਪੈਂਦਾ ਹੈ। ਮਹਿੰਗਾਈ ਆਪਣੇ ਸਿਖਰ ‘ਤੇ ਹੈ। ਅਜਿਹੇ ‘ਚ ਪਰਿਵਾਰ ਦਾ ਖਰਚਾ ਪੂਰਾ ਕਰਨਾ ਮੁਸ਼ਕਿਲ ਹੋ ਰਿਹਾ ਹੈ।
ਨੌਜਵਾਨ ਅਤੇ ਪੀਐਮ ਟਰੂਡੋ ਦੀ ਗੱਲਬਾਤ ਦਾ ਇਹ ਵੀਡੀਓ ਇੰਸਟਾਗ੍ਰਾਮ ‘ਤੇ ਵਾਇਰਲ ਹੋ ਰਿਹਾ ਹੈ। ਇਸ ‘ਤੇ ਸੈਂਕੜੇ ਟਿੱਪਣੀਆਂ ਆ ਰਹੀਆਂ ਹਨ। ਵੀਡੀਓ ਵਿੱਚ ਟਰੂਡੋ ਦੀ ਇੱਕ ਸਟੀਲ ਵਰਕਰ ਨਾਲ ਬਹਿਸ ਹੋ ਰਹੀ ਹੈ। ਇਸ ਗੱਲਬਾਤ ‘ਚ ਵਰਕਰ ਸਿੱਧੇ ਤੌਰ ‘ਤੇ ਟਰੂਡੋ ‘ਤੇ ਦੋਸ਼ ਲਗਾ ਰਹੇ ਹਨ ਕਿ ਉਨ੍ਹਾਂ ਦੀ ਸਰਕਾਰ ਦੀਆਂ ਨੀਤੀਆਂ ਕਾਰਨ ਉਨ੍ਹਾਂ ਦੇ ਪਰਿਵਾਰ ਦੀ ਹਾਲਤ ਖਰਾਬ ਹੋ ਗਈ ਹੈ।
I don’t believe to you for a second, I have a job, I pay all taxes but cannot survive because of your economic policies- Canadian PM Justin Trudeau shamed and slammed by a citizen#TrudeauDestroyingCanada pic.twitter.com/vp2xbfw6RR
— Amitabh Chaudhary (@MithilaWaala) September 2, 2024
ਸ਼ਰਮ ਕਰੋ ਟਰੂਡੋ
ਇਕ ਹੋਰ ਕੁਮੈਂਟ ਵਿੱਚ ਕਿਹਾ ਕਿ ਟਰੂਡੋ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਨ੍ਹਾਂ ਦੀ ਪਤਨੀ ਨਾਲ ਨਹੀਂ ਹੈ। ਉਨ੍ਹਾਂ ਨੇ ਕਈ ਝੂਠੇ ਵਾਅਦੇ ਕੀਤੇ ਸਨ। ਉਨ੍ਹਾਂ ਦੀ ਵਿਦੇਸ਼ ਨੀਤੀ ਮਾੜੀ ਹੈ। ਹੁਣ ਤਾਂ ਉਨ੍ਹਾਂ ਦੇ ਆਪਣੇ ਦੇਸ਼ ਵਾਸੀ ਵੀ ਉਨ੍ਹਾਂ ਨੂੰ ਨਕਾਰ ਰਹੇ ਹਨ। ਇਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ ਇਹ ਵੀਡੀਓ ਟਰੂਡੋ ਦੇ ਮੂੰਹ ‘ਤੇ ਕਰਾਰੀ ਚਪੇੜ ਹੈ। ਹਾਲਾਂਕਿ ਕੁਝ ਸਕਾਰਾਤਮਕ ਟਿੱਪਣੀਆਂ ਵੀ ਹਨ> ਇਕ ਯੂਜ਼ਰ ਨੇ ਲਿਖਿਆ ਕਿ ਇਹ ਬਹੁਤ ਹੀ ਘੱਟ ਹੁੰਦਾ ਹੈ ਕਿ ਕਿਸੇ ਆਮ ਆਦਮੀ ਨੂੰ ਪੀਐੱਮ ਨਾਲ ਗੱਲ ਕਰਦੇ ਹੋਏ ਅਤੇ ਉਸ ਦੀਆਂ ਨੀਤੀਆਂ ਦੀ ਉਸ ਦੇ ਮੂੰਹ ‘ਤੇ ਆਲੋਚਨਾ ਕਰਦੇ ਹੋਏ ਦੇਖਿਆ ਜਾਵੇ।
ਇੱਕ ਹੋਰ ਕੁਮੈਂਟ ਵਿੱਚ ਕਿਹਾ ਗਿਆ ਕਿ ਕੈਨੇਡਾ ਜਸਟਿਨ ਟਰੂਡੋ ਨੂੰ ਨਫ਼ਰਤ ਕਰਦਾ ਹੈ। ਵਰਕਰਾਂ ਨੇ ਟਰੂਡੋ ਨੂੰ ਚੰਗਾ ਸਬਕ ਸਿਖਾਇਆ ਹੈ। ਇੱਕ ਟਿੱਪਣੀ ਹੈ ਕਿ ਪੱਛਮੀ ਦੇਸ਼ਾਂ ਵਿੱਚ ਇਸ ਨੂੰ ਬੋਲਣ ਦੀ ਆਜ਼ਾਦੀ ਕਿਹਾ ਜਾਂਦਾ ਹੈ। ਵਰਕਰ ਦੀ ਕਾਫੀ ਤਾਰੀਫ ਹੋ ਰਹੀ ਹੈ। ਯੁਰਗਰ ਲਿਖ ਰਿਹਾ ਹੈ ਕਿ ਅਜਿਹੇ ਬੰਦੇ ਹਰ ਥਾਂ ਹੋਣੇ ਚਾਹੀਦੇ ਹਨ। ਉਸ ਵਰਕਰ ਨੇ ਟਰੂਡੋ ਨੂੰ ਆਪਣੇ ਚਿਹਰੇ ‘ਤੇ ਪੂਰੀ ਦੁਨੀਆ ਨੂੰ ਦਿਖਾਇਆ।