ਕੀ ਨਨਾਣ ਸ਼ਵੇਤਾ ਨੰਦਾ ਕਰਕੇ ਟੁੱਟ ਰਿਹਾ ਅਭਿਸ਼ੇਕ ਤੇ ਐਸ਼ਵਰਿਆ ਦਾ ਘਰ? ਵੀਡੀਓ ਵਾਇਰਲ ਹੋਣ ‘ਤੇ ਲੋਕ ਕਰ ਰਹੇ ਟ੍ਰੋਲ

ਅਭਿਸ਼ੇਕ ਬੱਚਨ ਨਾਲ ਤਲਾਕ ਦੀਆਂ ਚਰਚਾਵਾਂ ਦੇ ਵਿਚ ਐਸ਼ਵਰਿਆ ਰਾਏ (Aishwarya Rai) ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ਵਿੱਚ ਹੈ। ਕੁਝ ਅਜਿਹੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ, ਜਿਨ੍ਹਾਂ ਤੋਂ ਲਗ ਰਿਹਾ ਹੈ ਕਿ ਐਸ਼ਵਰਿਆ ਰਾਏ (Aishwarya Rai) ਦਾ ਰਿਸ਼ਤਾ ਆਪਣੇ ਸਹੁਰੇ ਪਰਿਵਾਰ ਨਾਲ ਤਣਾਅਪੂਰਨ ਹੈ। ਇਨ੍ਹਾਂ ਵਾਇਰਲ ਕਲਿੱਪਸ ਕਾਰਨ ਬੱਚਨ ਪਰਿਵਾਰ ਦੀ ਬੇਟੀ ਸ਼ਵੇਤਾ ਨੰਦਾ (Shweta Nanda) ਵੀ ਟ੍ਰੋਲ ਹੋ ਗਈ ਹੈ। ਐਸ਼ਵਰਿਆ ਰਾਏ ਨੂੰ ਕਈ ਵਾਰ ਜਨਤਕ ਥਾਵਾਂ ‘ਤੇ ਨਜ਼ਰਅੰਦਾਜ਼ ਕਰਨ ਤੋਂ ਬਾਅਦ ਪ੍ਰਸ਼ੰਸਕ ਸ਼ਵੇਤਾ ਨੰਦਾ ਨੂੰ ਕਾਫੀ ਟ੍ਰੋਲ ਕਰ ਰਹੇ ਹਨ।
ਦਰਅਸਲ ਐਸ਼ਵਰਿਆ ਰਾਏ (Aishwarya Rai) ਅਤੇ ਸ਼ਵੇਤਾ ਨੰਦਾ ਦਾ ਰਿਸ਼ਤਾ ਠੀਕ ਨਹੀਂ ਹੈ। ਵਿਆਹ ਦੇ ਕੁਝ ਸਾਲਾਂ ਬਾਅਦ ਹੀ ਦੋਹਾਂ ਵਿਚਾਲੇ ਦੂਰੀ ਦੇਖਣ ਨੂੰ ਮਿਲੀ ਸੀ। ਦੋਵੇਂ ਅਕਸਰ ਇੱਕ ਦੂਜੇ ਬਾਰੇ ਬੋਲਣ ਤੋਂ ਬਚਦੀਆਂ ਨ। ਦੋਨੋਂ ਇੱਕੋ ਸਮੇਂ ਇਕੱਠੇ ਨਜ਼ਰ ਵੀ ਨਹੀਂ ਆਉਂਦੀਆਂ। ਜਦੋਂ ਵੀ ਅਭਿਸ਼ੇਕ ਬੱਚਨ (Abhishek Bachchan) ਅਤੇ ਐਸ਼ਵਰਿਆ ਰਾਏ ਵਿਚਕਾਰ ਤਲਾਕ ਦੀਆਂ ਅਫਵਾਹਾਂ ਆਉਂਦੀਆਂ ਹਨ ਤਾਂ ਸ਼ਵੇਤਾ ਨੰਦਾ ਨੂੰ ਇਸ ਦਾ ਕਾਰਨ ਦੱਸਿਆ ਜਾਂਦਾ ਹੈ।
ਆਓ ਦੇਖਦੇ ਹਾਂ ਅਜਿਹੇ ਕੁੱਝ ਮਾਮਲੇ ਜਦੋਂ ਸਭ ਨੂੰ ਇਹ ਲੱਗ ਰਿਹਾ ਸੀ ਕਿ ਐਸ਼ਵਰਿਆ ਰਾਏ (Aishwarya Rai) ਤੇ ਉਨ੍ਹਾਂ ਦੀ ਨਨਾਣ ਸ਼ਵੇਤਾ ਨੰਦਾ ਵਿਚਕਾਰ ਸਹੀ ਨਹੀਂ ਚੱਲ ਰਿਹਾ ਹੈ:
-ਮਾਮਲਾ ਪੈਰਿਸ ਫੈਸ਼ਨ ਵੀਕ ਦਾ ਹੈ। ਜਦੋਂ ਸ਼ਵੇਤਾ ਨੰਦਾ (Shweta Nanda) ਦੀ ਬੇਟੀ ਨਵਿਆ ਨਵੇਲੀ ਨੰਦਾ ਨੇ ਫੈਸ਼ਨ ਵੀਕ ‘ਚ ਡੈਬਿਊ ਕੀਤਾ ਸੀ। ਇਸ ਦੌਰਾਨ ਸ਼ਵੇਤਾ ਬੱਚਨ ਆਪਣੀ ਮਾਂ ਜਯਾ ਬੱਚਨ ਨਾਲ ਬੇਟੀ ਨੂੰ ਸਪੋਰਟ ਕਰਨ ਪਹੁੰਚੀ ਸੀ। ਇਸ ਤੋਂ ਬਾਅਦ ਸ਼ਵੇਤਾ ਬੱਚਨ ਨੇ ਆਪਣੀ ਬੇਟੀ ਲਈ ਇਕ ਖਾਸ ਪੋਸਟ ਸ਼ੇਅਰ ਕੀਤੀ ਹੈ। ਦਰਅਸਲ, ਐਸ਼ਵਰਿਆ ਰਾਏ (Aishwarya Rai) ਅਤੇ ਨਵਿਆ ਪੈਰਿਸ ਫੈਸ਼ਨ ਵੀਕ ਵਿੱਚ ਇੱਕ ਹੀ ਬ੍ਰਾਂਡ ਲਈ ਵਾਕ ਕਰ ਰਹੀਆਂ ਸਨ। ਇਸ ਦੇ ਬਾਵਜੂਦ ਸ਼ਵੇਤਾ ਨੇ ਕਿਤੇ ਵੀ ਐਸ਼ਵਰਿਆ ਦਾ ਜ਼ਿਕਰ ਨਹੀਂ ਕੀਤਾ। ਇਸ ਨੂੰ ਲੈ ਕੇ ਫੈਨਜ਼ ਨੇ ਸ਼ਵੇਤਾ ਬੱਚਨ ਨੂੰ ਕਾਫੀ ਟ੍ਰੋਲ ਵੀ ਕੀਤਾ।
-ਕਰਨ ਜੌਹਰ ਦੇ ਟਾਕ ਸ਼ੋਅ ‘ਕੌਫੀ ਵਿਦ ਕਰਨ’ ਦਾ ਹਿੱਸਾ ਕਈ ਮਸ਼ਹੂਰ ਹਸਤੀਆਂ ਬਣ ਚੁੱਕੇ ਹਨ। ਸ਼ਵੇਤਾ ਬੱਚਨ ਵੀ ਆਪਣੇ ਭਰਾ ਅਭਿਸ਼ੇਕ ਬੱਚਨ (Abhishek Bachchan) ਨਾਲ ਇਸ ਸ਼ੋਅ ਵਿੱਚ ਪਹੁੰਚੀ ਸੀ। ਇਸ ਦੌਰਾਨ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਅਭਿਸ਼ੇਕ ਅਤੇ ਐਸ਼ਵਰਿਆ ਵਿਚਕਾਰ ਬਿਹਤਰ ਸਟਾਰ ਕੌਣ ਹੈ? ਜਿਸ ‘ਤੇ ਸ਼ਵੇਤਾ ਬੱਚਨ ਨੇ ਆਪਣੇ ਭਰਾ ਦਾ ਨਾਂ ਲਿਆ। ਇਸ ਦੇ ਨਾਲ ਹੀ ਜਦੋਂ ਅਭਿਸ਼ੇਕ ਬੱਚਨ (Abhishek Bachchan) ਤੋਂ ਪੁੱਛਿਆ ਗਿਆ ਕਿ ਉਹ ਕਿਸ ਤੋਂ ਸਭ ਤੋਂ ਜ਼ਿਆਦਾ ਡਰਦੇ ਹਨ ਤਾਂ ਅਦਾਕਾਰ ਨੇ ਕਿਹਾ ਮਾਂ। ਜਿਸ ‘ਤੇ ਸ਼ਵੇਤਾ ਬੱਚਨ ਨੇ ਤੁਰੰਤ ਜਵਾਬ ਦਿੱਤਾ ਕਿ ਨਹੀਂ ਉਹ ਆਪਣੀ ਪਤਨੀ ਤੋਂ ਡਰਦਾ ਹੈ।
-ਇਕ ਇੰਟਰਵਿਊ ਦੌਰਾਨ ਜਦੋਂ ਸ਼ਵੇਤਾ ਬੱਚਨ ਤੋਂ ਪੁੱਛਿਆ ਗਿਆ ਕਿ ਐਸ਼ਵਰਿਆ ਰਾਏ ਦੀ ਕਿਹੜੀ ਆਦਤ ਉਨ੍ਹਾਂ ਨੂੰ ਪਸੰਦ ਨਹੀਂ ਹੈ। ਇਸ ‘ਤੇ ਉਹ ਜਵਾਬ ਦਿੰਦੀ ਹੈ: ਐਸ਼ਵਰਿਆ ਰਾਏ ਕਾਲ ਅਤੇ ਮੈਸੇਜ ਦਾ ਜਵਾਬ ਦੇਣ ਲਈ ਬਹੁਤ ਸਮਾਂ ਲੈਂਦੀ ਹੈ। ਉਸ ਨੂੰ ਇਹ ਆਦਤ ਬਿਲਕੁਲ ਵੀ ਪਸੰਦ ਨਹੀਂ ਹੈ। ਅਕਸਰ ਦੇਖਿਆ ਗਿਆ ਹੈ ਕਿ ਸ਼ਵੇਤਾ ਕਿਸੇ ਵੀ ਇੰਟਰਵਿਊ ‘ਚ ਆਪਣੀ ਭਾਬੀ ਬਾਰੇ ਗੱਲ ਕਰਨ ਤੋਂ ਬਚਦੀ ਹੈ।
-ਸੋਸ਼ਲ ਮੀਡੀਆ ‘ਤੇ ਇਕ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਿੱਚ ਪੂਰਾ ਬੱਚਨ ਪਰਿਵਾਰ ਕਿਸੇ ਇਵੈਂਟ ਵਿੱਚ ਪਹੁੰਚਿਆ ਹੈ। ਅਮਿਤਾਭ ਬੱਚਨ , ਸ਼ਵੇਤਾ ਨੰਦਾ, ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ (Aishwarya Rai) ਪਾਪਰਾਜ਼ੀ ਲਈ ਪੋਜ਼ ਦੇ ਰਹੇ ਹਨ। ਇਸ ਦੌਰਾਨ ਫੋਟੋਗ੍ਰਾਫਰ ਐਸ਼ ਨੂੰ ਵੱਖਰੀ ਤਸਵੀਰ ਖਿਚਵਾਉਣ ਲਈ ਬੇਨਤੀ ਕਰਦੇ ਹਨ। ਇਸ ‘ਤੇ ਸ਼ਵੇਤਾ ਬੱਚਨ ਚਿਹਰਾ ਬਣਾਉਂਦੀ ਹੈ ਅਤੇ ਉਥੋਂ ਨਿਕਲਣ ਦੀ ਕੋਸ਼ਿਸ਼ ਕਰਨ ਲੱਗਦੀ ਹੈ। ਇਹ ਵੀਡੀਓ ਪਹਿਲਾਂ ਹੀ ਕਾਫੀ ਵਾਇਰਲ ਹੋ ਚੁੱਕੀ ਹੈ।