ਇੰਤਜ਼ਾਰ ਖਤਮ! ਐਪਲ ‘It’s Glowtime’ ਅੱਜ, ਆ ਰਹੇ ਹਨ iPhone 16 ਸੀਰੀਜ਼ ਦੇ ਫੋਨ

ਐਪਲ ਦੇ ਪ੍ਰਸ਼ੰਸਕ ਜਿਸ ਦਿਨ ਦੀ ਉਡੀਕ ਕਰ ਰਹੇ ਸਨ ਆਖਰਕਾਰ ਉਹ ਦਿਨ ਆ ਗਿਆ ਹੈ। ਐਪਲ ਦਾ ‘ਇਟਸ ਗਲੋਟਾਈਮ’ (It’s Glowtime) ਈਵੈਂਟ ਅੱਜ ਹੈ ਅਤੇ ਇੱਥੇ ਕੰਪਨੀ ਲੇਟੈਸਟ ਆਈਫੋਨ 16 ਸੀਰੀਜ਼ ਅਤੇ ਐਪਲ ਵਾਚ ਸੀਰੀਜ਼ 10 ਨੂੰ ਲਾਂਚ ਕਰ ਸਕਦੀ ਹੈ। ਨਵੀਂ ਡਿਵਾਈਸ ਤੋਂ ਇਲਾਵਾ, ਇਹ ਵੀ ਉਮੀਦ ਕੀਤੀ ਜਾਂਦੀ ਹੈ ਕਿ ਇਸ ਈਵੈਂਟ ਵਿੱਚ ਨਵੇਂ ਸਾਫਟਵੇਅਰ ਅਪਡੇਟਸ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕੀਤਾ ਜਾਵੇਗਾ, ਜਿਸ ਵਿੱਚ iOS 18, iPadOS 18, tvOS 18, watchOS 11, VisionOS 2 ਅਤੇ macOS Sequoia ਸ਼ਾਮਲ ਹਨ।
ਐਪਲ ‘ਗਲੋਟਾਈਮ’ ਈਵੈਂਟ ਆਮ ਵਾਂਗ ਕੈਲੀਫੋਰਨੀਆ ਦੇ ਐਪਲ ਕਯੂਪਰਟੀਨੋ ਪਾਰਕ ‘ਚ ਆਯੋਜਿਤ ਕੀਤਾ ਜਾਵੇਗਾ। ਇਹ 10:00am PT (10:30 pm IST) ‘ਤੇ ਦਰਸ਼ਕਾਂ ਦੇ ਵਰਚੁਅਲ ਤੌਰ ‘ਤੇ ਸ਼ਾਮਲ ਹੋਣ ਦੇ ਨਾਲ ਸ਼ੁਰੂ ਹੋਵੇਗਾ। ਲਾਂਚ ਈਵੈਂਟ ਨੂੰ ਐਪਲ ਦੇ ਅਧਿਕਾਰਤ ਯੂਟਿਊਬ ਚੈਨਲ ਅਤੇ ਕੰਪਨੀ ਦੀ ਭਾਰਤੀ ਵੈੱਬਸਾਈਟ ‘ਤੇ ਲਾਈਵ ਸਟ੍ਰੀਮ ਕੀਤਾ ਜਾਵੇਗਾ।
ਐਪਲ ਦੇ ਇਸ ਵੱਡੇ ਈਵੈਂਟ ‘ਚ ਚਾਰ ਨਵੇਂ ਆਈਫੋਨ ਦਾ ਐਲਾਨ ਕੀਤਾ ਜਾ ਸਕਦਾ ਹੈ, ਜਿਸ ‘ਚ iPhone 16, iPhone 16 Plus, iPhone 16 Pro ਅਤੇ iPhone 16 Pro Max ਸ਼ਾਮਲ ਹੋਣਗੇ। ਇਸ ਤੋਂ ਇਲਾਵਾ Apple Apple Watch Series 10 ਅਤੇ AirPods 4 ਨੂੰ ਵੀ ਇੱਥੇ ਲਾਂਚ ਕੀਤਾ ਜਾ ਸਕਦਾ ਹੈ।
iPhone 16 Pro ਅਤੇ iPhone 16 Pro Max ਪਿਛਲੇ ਆਈਫੋਨ ਦੇ ਮੁਕਾਬਲੇ ਥੋੜੇ ਜਿਹੇ ਵੱਡੇ 6.3-ਇੰਚ ਅਤੇ 6.9-ਇੰਚ ਡਿਸਪਲੇ ਦੇ ਨਾਲ ਆ ਸਕਦੇ ਹਨ। ਐਪਲ ਆਈਫੋਨ 16 ਪ੍ਰੋ ਮਾਡਲਾਂ ਲਈ ਇੱਕ ਨਵੀਂ ਬਾਰਡਰ ਰਿਡਕਸ਼ਨ ਸਟ੍ਰਕਚਰ (BRS) ਤਕਨਾਲੋਜੀ ਦੀ ਵਰਤੋਂ ਕਰਨ ਦੀ ਖਬਰ ਹੈ, ਜਿਸ ਕਾਰਨ ਆਉਣ ਵਾਲੇ ਨਵੇਂ ਆਈਫੋਨ ਪ੍ਰੋ ਮਾਡਲ ਪਿਛਲੇ ਸਾਲ ਦੇ ਮੁਕਾਬਲੇ ਪਤਲੇ ਬੇਜ਼ਲ ਦੇ ਨਾਲ ਆ ਸਕਦੇ ਹਨ।
ਐਪਲ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਆਈਫੋਨ 16 ਪ੍ਰੋ ਮਾਡਲਾਂ ਨੂੰ A18 ਪ੍ਰੋ ਚਿੱਪਸੈੱਟ ਨਾਲ ਪਾਵਰ ਮਿਲੇਗਾ। ਜਦੋਂ ਕਿ ਸਟੈਂਡਰਡ iPhone 16 ਵੇਰੀਐਂਟ A18 ਚਿੱਪਸੈੱਟ ਨਾਲ ਪੇਸ਼ ਕੀਤਾ ਜਾ ਸਕਦਾ ਹੈ।
ਕੈਮਰਾ ਕਿਵੇਂ ਹੋਵੇਗਾ?
ਰਿਪੋਰਟ ਮੁਤਾਬਕ Apple iPhone 16 ਅਤੇ iPhone 16 Plus ਵਿੱਚ ਪਿਛਲੇ ਮਾਡਲਾਂ ਵਾਂਗ ਡਿਊਲ ਕੈਮਰਾ ਸੈੱਟਅਪ ਹੋਣ ਦੀ ਉਮੀਦ ਹੈ। ਇਸ ਵਾਰ ਕੈਮਰੇ ‘ਚ ਕੁਝ ਵੱਡੇ ਅਪਗ੍ਰੇਡ ਦੇਖੇ ਜਾ ਸਕਦੇ ਹਨ। ਇਸ ਦਾ ਪ੍ਰਾਇਮਰੀ ਕੈਮਰਾ 1x ਅਤੇ 2x ਜ਼ੂਮ ਦੇ ਨਾਲ 48-ਮੈਗਾਪਿਕਸਲ ਦੇ ਵਾਈਡ-ਐਂਗਲ ਲੈਂਸ ਦੇ ਨਾਲ ਆ ਸਕਦਾ ਹੈ। ਅੰਤ ਵਿੱਚ, ਆਈਫੋਨ 16 ਪ੍ਰੋ ਮੈਕਸ ਵਿੱਚ ਇੱਕ ਸੁਧਾਰਿਆ ਗਿਆ 48-ਮੈਗਾਪਿਕਸਲ ਅਲਟਰਾ-ਵਾਈਡ-ਐਂਗਲ ਕੈਮਰਾ ਹੋਣ ਦੀ ਖ਼ਬਰ ਹੈ। ਨਵੇਂ ਆਈਫੋਨ ਦੀ ਬੈਟਰੀ 4,676mAh ਹੋ ਸਕਦੀ ਹੈ।