ATM ਦੀ ਵਰਤੋਂ ਹੋ ਸਕਦੀ ਹੈ ਮਹਿੰਗੀ, ਪੈਸੇ ਕਢਵਾਉਣ ‘ਤੇ ਲੱਗੇਗਾ ਜ਼ਿਆਦਾ ਚਾਰਜ ? ਜਾਣੋ ਪੂਰੀ ਖ਼ਬਰ

ਜੇਕਰ ਤੁਸੀਂ ATM ਤੋਂ ਵਾਰ-ਵਾਰ ਪੈਸੇ ਕਢਵਾਉਂਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਕੰਮ ਦੀ ਹੋ ਸਕਦੀ ਹੈ। ਦਰਅਸਲ, ਏਟੀਐਮ ਤੋਂ ਨਕਦੀ ਕਢਵਾਉਣ ‘ਤੇ ਲਗਾਏ ਜਾਣ ਵਾਲੇ ਖਰਚਿਆਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਰਿਪੋਰਟਾਂ ਦੇ ਅਨੁਸਾਰ, ਭਾਰਤੀ ਰਿਜ਼ਰਵ ਬੈਂਕ (RBI) ਬੈਂਕਾਂ ਦੁਆਰਾ ਗਾਹਕਾਂ ‘ਤੇ 5 ਮੁਫ਼ਤ ਲੈਣ-ਦੇਣ ਦੀ ਸੀਮਾ ਤੋਂ ਵੱਧ ਅਤੇ ATM ਇੰਟਰਚੇਂਜ ਫੀਸਾਂ ‘ਤੇ ਲਗਾਏ ਜਾਣ ਵਾਲੇ ਖਰਚਿਆਂ ਨੂੰ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ।
ਮਾਮਲੇ ਤੋਂ ਜਾਣੂ ਲੋਕਾਂ ਦਾ ਹਵਾਲਾ ਦਿੰਦੇ ਹੋਏ, ਹਿੰਦੂ ਬਿਜ਼ਨਸਲਾਈਨ ਨੇ ਰਿਪੋਰਟ ਦਿੱਤੀ ਕਿ ਚਾਰਜਾਂ ਵਿੱਚ ਵਾਧੇ ਦਾ ਮਤਲਬ ਹੈ ਕਿ ਬੈਂਕ ਦੇ ਗਾਹਕਾਂ ਨੂੰ ਏਟੀਐਮ ਤੋਂ ਨਕਦੀ ਕਢਵਾਉਣ ਲਈ ਵਧੇਰੇ ਭੁਗਤਾਨ ਕਰਨਾ ਪਵੇਗਾ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਨੇ ਸੁਝਾਅ ਦਿੱਤਾ ਹੈ ਕਿ ਗਾਹਕਾਂ ਤੋਂ 5 ਮੁਫ਼ਤ ਲੈਣ-ਦੇਣ ਤੋਂ ਬਾਅਦ ਨਕਦੀ ਕਢਵਾਉਣ ਲਈ ਵੱਧ ਤੋਂ ਵੱਧ ਚਾਰਜ 21 ਰੁਪਏ ਤੋਂ ਵਧਾ ਕੇ 22 ਰੁਪਏ ਕੀਤਾ ਜਾਣਾ ਚਾਹੀਦਾ ਹੈ।
NPCI ਵੱਲੋਂ ਕਈ ਚਾਰਜ ਵਧਾਉਣ ਦੀ ਸਿਫ਼ਾਰਸ਼
ਐਨਪੀਸੀਆਈ (NPCI ) ਨੇ ਏਟੀਐਮ (ATM) ਇੰਟਰਚੇਂਜ ਫੀਸਾਂ ਵਧਾਉਣ ਦਾ ਵੀ ਪ੍ਰਸਤਾਵ ਰੱਖਿਆ ਹੈ। ਨਕਦ ਲੈਣ-ਦੇਣ ਲਈ ਇੰਟਰਚੇਂਜ ਫੀਸ 17 ਰੁਪਏ ਤੋਂ ਵਧਾ ਕੇ 19 ਰੁਪਏ ਕਰਨ ਦੀ ਸਿਫਾਰਸ਼ ਕੀਤੀ ਗਈ ਹੈ, ਜਦੋਂ ਕਿ ਗੈਰ-ਨਕਦੀ ਲੈਣ-ਦੇਣ ਲਈ ਇਹ ਚਾਰਜ 6 ਰੁਪਏ ਤੋਂ ਵਧਾ ਕੇ 7 ਰੁਪਏ ਕਰਨ ਦੀ ਗੱਲ ਕਹੀ ਗਈ ਹੈ।
ATM ਇੰਟਰਚੇਂਜ ਚਾਰਜ ਕੀ ਹੈ?
ਤੁਹਾਨੂੰ ਦੱਸ ਦੇਈਏ ਕਿ ਇੰਟਰਚੇਂਜ ਚਾਰਜ ਉਹ ਫੀਸ ਹੈ ਜੋ ਇੱਕ ਬੈਂਕ ਦੂਜੇ ਬੈਂਕ ਤੋਂ ਲੈਂਦਾ ਹੈ ਜਦੋਂ ਕੋਈ ਗਾਹਕ ਆਪਣੇ ਬੈਂਕ ਤੋਂ ਇਲਾਵਾ ਕਿਸੇ ਹੋਰ ਬੈਂਕ ਦੇ ਏਟੀਐਮ ਦੀ ਵਰਤੋਂ ਕਰਕੇ ਨਕਦੀ ਕਢਵਾਉਣਾ ਜਾਂ ਹੋਰ ਸੇਵਾਵਾਂ ਲੈਂਦਾ ਹੈ।
ਮੰਨ ਲਓ, ਤੁਹਾਡਾ ਬੈਂਕ SBI ਹੈ ਪਰ ਤੁਸੀਂ ਨਕਦੀ ਕਢਵਾਉਣ ਲਈ HDFC ਬੈਂਕ ਦੇ ATM ਦੀ ਵਰਤੋਂ ਕਰਦੇ ਹੋ। ਇਸ ਮਾਮਲੇ ਵਿੱਚ, HDFC ਬੈਂਕ ਤੁਹਾਡੇ ਲੈਣ-ਦੇਣ ਦੀ ਪ੍ਰਕਿਰਿਆ ਲਈ SBI ਤੋਂ ਇੰਟਰਚੇਂਜ ਚਾਰਜ ਲੈਂਦਾ ਹੈ।
👉 ਨਿਊਜ਼18 **ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ https://punjab.news18.com/ ‘**ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update **ਰਹਿਣ ਲਈ ਸਾਨੂੰ Facebook ‘**ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ https://shorturl.at/npzE4 ਕਲਿੱਕ ਕਰੋ।