ਇਸ ਡਿਲੀਵਰੀ ਬੁਆਏ ਨੂੰ ਸੁੰਨਸਾਨ ਇਮਾਰਤ ਵਿੱਚ ਮਿਲੇ 4 ਅਜਨਬੀ, ਬਾਅਦ ਵਿੱਚ ਵਾਪਰੀ ਇਹ ਘਟਨਾ, ਪੜ੍ਹੋ ਡਿਲੀਵਰੀ ਬੁਆਏ ਦੀ ਹੱਡਬੀਤੀ

ਆਨਲਾਈਨ ਫੂਡ ਡਿਲੀਵਰੀ ਹੁਣ ਇੱਕ ਆਮ ਰੁਝਾਨ ਬਣ ਗਿਆ ਹੈ। ਰਾਤ ਦੇ 12 ਵਜੇ ਦਾ ਸਮਾਂ ਹੋਵੇ ਜਾਂ ਦੁਪਹਿਰ 1 ਵਜੇ, ਜਦੋਂ ਵੀ ਅਸੀਂ ਕੁਝ ਖਾਣ ਦਾ ਮਨ ਬਣਾਉਂਦੇ ਹਾਂ, ਅਸੀਂ ਫੂਡ ਡਿਲੀਵਰੀ ਐਪ ਤੋਂ ਭੋਜਨ ਆਰਡਰ ਕਰਦੇ ਹਾਂ। ਅਹਿਮਦਾਬਾਦ ਵਿੱਚ ਵੀ 4 ਦੋਸਤਾਂ ਨੇ ਅੱਧੀ ਰਾਤ ਨੂੰ ਭੋਜਨ ਦਾ ਆਰਡਰ ਕੀਤਾ ਅਤੇ ਭਾਰੀ ਮੀਂਹ ਦੇ ਵਿਚਕਾਰ ਫੂਡ ਡਿਲੀਵਰੀ ਬੁਆਏ ਇਸ ਫੂਡ ਪਾਰਸਲ ਨੂੰ ਲੈ ਕੇ ਪਹੁੰਚਿਆ। ਪਰ ਜਦੋਂ ਇਹ ਲੜਕਾ ਤੂਫ਼ਾਨੀ ਬਰਸਾਤ ਵਾਲੀ ਰਾਤ ਇਸ ਸੁੰਨਸਾਨ ਇਮਾਰਤ ਦੀ ਚੌਥੀ ਮੰਜ਼ਿਲ ‘ਤੇ ਪਹੁੰਚਿਆ ਤਾਂ ਨਾ ਤਾਂ ਇਸ ਡਿਲੀਵਰੀ ਬੁਆਏ ਨੇ ਅਤੇ ਨਾ ਹੀ ਤੁਸੀਂ ਸੋਚ ਸਕਦੇ ਸੀ ਕਿ ਉਸ ਨਾਲ ਕੀ ਵਾਪਰਿਆ।
ਅੱਜ-ਕੱਲ੍ਹ ਅਸੀਂ ਹਰ ਰੋਜ਼ ਸੋਸ਼ਲ ਮੀਡੀਆ ‘ਤੇ ਡਿਲੀਵਰੀ ਬੁਆਏ ਨਾਲ ਜੁੜੀਆਂ ਘਟਨਾਵਾਂ ਸੁਣਦੇ ਹਾਂ, ਪਰ ਸ਼ੇਖ ਆਕੀਬ ਨਾਮ ਦੇ ਇਸ ਡਿਲੀਵਰੀ ਬੁਆਏ ਨੇ ਖੁਦ ਆਪਣੀ ਔਖ ਦੱਸੀ ਹੈ। ਇਸ ਪੂਰੀ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।
ਰਾਤ ਦੇ 1.35 ਵੱਜੇ ਸਨ, ਜ਼ੋਰਦਾਰ ਮੀਂਹ ਪੈ ਰਿਹਾ ਸੀ…
ਇੰਟਰਨੈੱਟ ‘ਤੇ ਵਾਇਰਲ ਹੋ ਰਿਹਾ ਇਹ ਵੀਡੀਓ ਇਨਸਾਨੀਅਤ ਅਤੇ ਰਿਸ਼ਤਿਆਂ ਦੀ ਨਵੀਂ ਪਰਿਭਾਸ਼ਾ ਸਿਖਾ ਰਿਹਾ ਹੈ। ਅਹਿਮਦਾਬਾਦ ਦੇ ਇੱਕ ਡਿਲੀਵਰੀ ਬੁਆਏ ਨੇ ਆਪਣੇ ਨਾਲ ਵਾਪਰੀ ਇਹ ਸਾਰੀ ਘਟਨਾ ਹਿਊਮਨਜ਼ ਆਫ਼ ਬੰਬੇ (Humans of Bombay) ਨੂੰ ਦੱਸੀ ਹੈ। ਰਾਤ ਦੇ 1.35 ਵੱਜ ਚੁੱਕੇ ਸਨ ਅਤੇ ਮੈਂ ਇੱਕ ਦਰੱਖਤ ਹੇਠਾਂ ਖੜ੍ਹਾ ਸੀ। ਮੈਂ 4-5 ਖਾਣੇ ਦੇ ਪਾਰਸਲ ਪਹੁੰਚਾਉਣੇ ਸਨ ਪਰ ਮੀਂਹ ਬਹੁਤ ਜ਼ਿਆਦਾ ਸੀ ਅਤੇ ਹਰ ਪਾਸੇ ਪਾਣੀ ਭਰ ਗਿਆ ਸੀ।
ਉਸ ਸਮੇਂ ਮੇਰੇ ਮਨ ਵਿਚ ਪਹਿਲਾ ਖਿਆਲ ਆਇਆ, ‘ਮੈਨੂੰ ਆਡਰ ਨਹੀਂ ਲੈਣਾ ਚਾਹੀਦਾ ਸੀ, ਪਰ ਜਦੋਂ ਮੈਂ ਲੈ ਲਿਆ ਸੀ, ਤਾਂ ਕੰਮ ਪੂਰਾ ਕਰਨਾ ਪੈਣਾ ਸੀ।’ ਇਸ ਲਈ ਕੁਝ ਸਕਿੰਟਾਂ ਬਾਅਦ, ਮੈਂ ਆਪਣਾ ਚਿਹਰਾ ਢੱਕ ਲਿਆ, ਆਪਣਾ ਰੇਨਕੋਟ ਪਹਿਨਿਆ ਅਤੇ ਪ੍ਰਾਰਥਨਾ ਕੀਤੀ, ‘ਪਰਮਾਤਮਾ ਜੀ ਬਚਾ ਲਿਓ’, ਅਤੇ ਚੱਲ ਪਿਆ। ਮੈਂ ਗਾਹਕ ਦੀ ਇਮਾਰਤ ਵਿੱਚ ਪਹੁੰਚ ਗਿਆ। ਇਹ ਇਮਾਰਤ ਬਿਲਕੁਲ ਉਜਾੜ ਪਈ ਸੀ। ਮੈਂ ਸੋਚਿਆ, ‘ਕੀ ਕੋਈ ਫਰਾਡ ਡਿਲੀਵਰੀ ਹੈ?’
ਸਾਡੇ ਨਾਲ ਅਕਸਰ ਅਜਿਹਾ ਹੁੰਦਾ ਹੈ, ਲੋਕ ਰਾਤ 12 ਵਜੇ ਤੋਂ ਬਾਅਦ ਆਰਡਰ ਕਰਦੇ ਹਨ ਅਤੇ ਫਿਰ… ਗਾਇਬ ਹੋ ਜਾਂਦੇ ਹਨ! ਡਰ ਕੇ ਮੈਂ ਪੌੜੀਆਂ ਚੜ੍ਹ ਗਿਆ ਅਤੇ ਘੰਟੀ ਵਜਾਈ। ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਮੈਂ ਦੁਬਾਰਾ ਘੰਟੀ ਵਜਾਈ ਤਾਂ ਯਸ਼ ਭਾਈ ਨੇ ਦਰਵਾਜ਼ਾ ਖੋਲ੍ਹਿਆ। ਉਹ ਅਤੇ ਉਸਦੇ ਦੋਸਤ ਦਰਵਾਜ਼ੇ ‘ਤੇ ਸਨ। ਮੈਂ ਸੋਚਿਆ, ‘ਉਹ ਮੈਨੂੰ ਦੇਰ ਨਾਲ ਡਿਲੀਵਰੀ ਕਾਰਨ ਕੁੱਝ ਬੋਲਣਗੇ।’
ਪਰ ਜਿਵੇਂ ਹੀ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ, ਉਨ੍ਹਾਂ ਵਿੱਚੋਂ ਇੱਕ ਨੇ ਪੁੱਛਿਆ, ‘ਅੱਜ ਤੁਹਾਡਾ ਜਨਮ ਦਿਨ ਹੈ?’ ਅਤੇ ਫਿਰ ਮੈਨੂੰ ਅਹਿਸਾਸ ਹੋਇਆ … ਅੱਜ 26 ਅਗਸਤ ਹੈ, ਅਸਲ ਵਿੱਚ ਅੱਜ ਮੇਰਾ ਜਨਮ ਦਿਨ ਸੀ। ਕੰਮ ਕਰਕੇ ਧਿਆਨ ਹੀ ਨਹੀਂ ਦੇ ਸਕਿਆ।
ਜਦੋਂ ਸ਼ੇਖ ਆਕੀਬ ਨੂੰ ਯਸ਼ ਅਤੇ ਉਸਦੇ ਦੋਸਤਾਂ ਨੇ ਤੋਹਫਾ ਦਿੱਤਾ ਸੀ
ਸ਼ੇਖ ਆਕੀਬ ਨਾਮ ਦੇ ਇਸ ਡਿਲੀਵਰੀ ਬੁਆਏ ਨੇ ਅੱਗੇ ਕਿਹਾ, ‘ਯਸ਼ ਭਾਈ ਅਤੇ ਉਸਦੇ ਦੋਸਤਾਂ ਨੇ ‘ਹੈਪੀ ਬਰਥਡੇ’ ਗਾਉਣਾ ਸ਼ੁਰੂ ਕਰ ਦਿੱਤਾ। ਉਸ ਦੇ ਇਸ ਗੀਤ ਨੇ ਤੁਰੰਤ ਮੇਰੇ ਚਿਹਰੇ ‘ਤੇ ਮੁਸਕਰਾਹਟ ਲਿਆ ਦਿੱਤੀ। ਇਹ ਮੇਰੇ ਲਈ ਬਹੁਤ ਭਾਵੁਕ ਪਲ ਸੀ। ਉਨ੍ਹਾਂ ਨੇ ਮੈਨੂੰ ਇੱਕ ਡੱਬਾ ਦਿੱਤਾ… ਉਸ ਵਿੱਚ ਪਰਫਿਊਮ ਸੀ। ਫਿਰ ਉਸਨੇ ਮੇਰੇ ਨਾਲ ਹੱਥ ਮਿਲਾਇਆ। ਉਸ ਇੱਕ ਪਲ ਵਿੱਚ… ਮੈਂ ਹੁਣ ਇੱਕ ਡਿਲੀਵਰੀ ਏਜੰਟ ਨਹੀਂ ਸੀ ਅਤੇ ਉਹ ਹੁਣ ਇੱਕ ਗਾਹਕ ਨਹੀਂ ਸਨ। ਰਿਸ਼ਤਾ ਬਹੁਤ ਅੱਗੇ ਵੱਧ ਗਿਆ ਸੀ…ਸ਼ਾਇਦ ਅਸੀਂ ਇਸਨੂੰ ਦੋਸਤੀ ਵੀ ਕਹਿ ਸਕਦੇ ਹਾਂ।
ਸਾਰੀਆਂ ਸ਼ੁਭ ਕਾਮਨਾਵਾਂ ਤੋਂ ਬਾਅਦ, ਮੈਂ ਮੁਸਕਰਾ ਕੇ ਉਸ ਇਮਾਰਤ ਤੋਂ ਬਾਹਰ ਆ ਗਿਆ। ਮੈਂ ਬਾਕੀ ਬਚੇ ਪੈਕਟ ਡਿਲੀਵਰ ਕੀਤੇ, ਸਵੇਰੇ 6 ਵਜੇ ਘਰ ਪਹੁੰਚ ਕੇ ਸੌਂ ਗਿਆ। ਜਦੋਂ ਮੈਂ ਜਾਗਿਆ, ਮੇਰੀ ਪਤਨੀ ਨੇ ਕਿਹਾ, ‘ਅੱਜ ਤੁਹਾਡਾ ਜਨਮ ਦਿਨ ਹੈ ਅਤੇ ਤੁਸੀਂ ਇੰਨੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਹੋ?’ ਮੈਂ ਸਿਰਫ ਮੁਸਕਰਾਇਆ ਅਤੇ ਕਿਹਾ, ‘ਅੱਜ ਮੇਰਾ ਜਨਮ ਦਿਨ ਹੈ। ਅਤੇ ਜਦੋਂ ਮੈਂ ਉਸ ਨੂੰ ਇਸ ਘਟਨਾ ਬਾਰੇ ਦੱਸਿਆ ਤਾਂ ਉਸ ਨੇ ਸਿਰਫ਼ ਇੰਨਾ ਹੀ ਕਿਹਾ, ‘ਐਸਾ ਥੋਡੀ ਨਾ ਹੋਤਾ ਹੈ।’
‘ਮੇਰਾ ਜਨਮ ਦਿਨ ਹੈ…’
ਸ਼ੇਖ ਆਕੀਬ ਅੱਗੇ ਕਹਿੰਦੇ ਹਨ, ‘ਅਤੇ ਅਸਲ ਵਿੱਚ… ਅਜਿਹਾ ਅਕਸਰ ਨਹੀਂ ਹੁੰਦਾ। ਡਿਲੀਵਰੀ ਏਜੰਟ ਦੇ ਤੌਰ ‘ਤੇ ਮੇਰੇ ਤਿੰਨ ਸਾਲਾਂ ਦੇ ਕਰੀਅਰ ਵਿੱਚ, ਇਹ ਮੇਰੇ ਨਾਲ ਪਹਿਲੀ ਵਾਰ ਹੋਇਆ ਹੈ। ਮੈਂ ਬਹੁਤ ਸੁਣਿਆ ਹੈ, ‘ਡਿਲੀਵਰੀ ਲੇਟ ਹੋ ਗਈ ਹੈ, ਮੈਂ ਪੈਸੇ ਨਹੀਂ ਦੇਵਾਂਗਾ।’ ‘ਤੁਸੀਂ ਲੋਕ ਟਾਈਮ ਪਾਸ ਕਰਦੇ ਹੋ’ ਪਰ ਮੈਂ 4 ਅਜਨਬੀਆਂ ਨੂੰ ਮੇਰੇ ਜਨਮ ਦਿਨ ‘ਤੇ ਖੁਸ਼ ਹੁੰਦੇ ਨਹੀਂ ਦੇਖਿਆ। ਮੈਨੂੰ ਇਹ ਪਲ ਹਮੇਸ਼ਾ ਯਾਦ ਰਹੇਗਾ। ਕਿਉਂਕਿ ਅਜਿਹੇ ਪਲ ਅਤੇ ਲੋਕ ਜ਼ਿੰਦਗੀ ਵਿੱਚ ਲੱਭਣੇ ਔਖੇ ਹੁੰਦੇ ਹਨ… ਮੈਨੂੰ 24 ਸਾਲ ਬਾਅਦ ਮਿਲੇ ਹਨ।’
ਅਸਲ ਵਿੱਚ, ਰਿਸ਼ਤੇ ਦੀ ਪਹਿਲੀ ਸ਼ਰਤ ਨੇੜਤਾ ਹੈ। ਸ਼ੇਖ ਆਕੀਬ ਸਹੀ ਸੀ ਜਦੋਂ ਉਸਨੇ ਕਿਹਾ, ‘ਉਸ ਇੱਕ ਪਲ ਵਿੱਚ… ਮੈਂ ਹੁਣ ਡਿਲੀਵਰੀ ਏਜੰਟ ਨਹੀਂ ਸੀ ਅਤੇ ਉਹ ਹੁਣ ਗਾਹਕ ਨਹੀਂ ਰਹੇ ਸਨ। ਰਿਸ਼ਤਾ ਬਹੁਤ ਅੱਗੇ ਵਧ ਗਿਆ ਸੀ…’ ਅਸਲ ਵਿੱਚ, ਕਦੇ-ਕਦੇ ਤੁਹਾਡੀ ਇੱਕ ਮੁਸਕਰਾਹਟ, ਤੁਹਾਡੀ ਇੱਕ ਤਾਰੀਫ਼ ਕਿਸੇ ਦਾ ਪੂਰਾ ਦਿਨ ਅਤੇ ਸ਼ਾਇਦ ਉਸਦਾ ਪੂਰਾ ਨਜ਼ਰੀਆ ਬਦਲ ਸਕਦੀ ਹੈ।