ਦੁਨੀਆ ਦੇ ਸਭ ਤੋਂ ਖਤਰਨਾਕ ਬਾਡੀ ਬਿਲਡਰ ਦੀ 36 ਸਾਲ ‘ਚ Heart Attack ਨਾਲ ਮੌਤ

ਦੁਨੀਆ ਦੇ ਸਭ ਤੋਂ ਖਤਰਨਾਕ ਬਾਡੀ ਬਿਲਡਰ ਇਲਿਆ ਗੋਲਮ ਯਾਫਿਮਚੇਕ (illia golem yefimchyk) ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 36 ਸਾਲ ਸੀ। ਇਲਿਆ ਯਾਫਿਮਚੇਕ ਨੂੰ 6 ਸਤੰਬਰ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਹਸਪਤਾਲ ‘ਚ ਭਰਤੀ ਹੋਣ ਤੋਂ ਬਾਅਦ ਉਹ ਕੋਮਾ ‘ਚ ਚਲੇ ਗਏ। 11 ਸਤੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ।
ਡੇਲੀ ਮੇਲ ਦੀ ਰਿਪੋਰਟ ਮੁਤਾਬਕ ਇਲਿਆ ਯਾਫਿਮਚੇਕ ਨੂੰ ਘਰ ‘ਚ ਹੀ ਦਿਲ ਦਾ ਦੌਰਾ ਪਿਆ ਸੀ। ਸ਼ੁਰੂਆਤੀ ਇਲਾਜ ਤੋਂ ਬਾਅਦ ਪਤਨੀ ਅੰਨਾ ਉਨ੍ਹਾਂ ਨੂੰ ਹਸਪਤਾਲ ਲੈ ਗਈ। ਅੰਨਾ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਹ ਹਸਪਤਾਲ ਵਿੱਚ ਪੂਰਾ ਸਮਾਂ ਇਲਿਆ ਯੇਫਿਮਚੇਕ ਨਾਲ ਰਹੀ। ਉਮੀਦ ਸੀ ਕਿ ਉਹ ਠੀਕ ਹੋ ਜਾਣਗੇ। ਪਰ ਡਾਕਟਰਾਂ ਨੇ ਦੱਸਿਆ ਕਿ ਇਲਿਆ ਯੇਫਿਮਚੇਕ ਬ੍ਰੇਨ ਡੈੱਡ ਹੈ। ਆਖਰਕਾਰ ਉਹ ਸਾਨੂੰ ਸਾਰਿਆਂ ਨੂੰ ਛੱਡ ਗਏ।
ਬੇਲਾਰੂਸ ਦੇ ਇਲਿਆ ਯਾਫਿਮਚੇਕ ਨੇ ਆਪਣੇ ਮਜ਼ਬੂਤ ਅਤੇ ਵਿਸ਼ਾਲ ਸਰੀਰ ਦੇ ਆਧਾਰ ‘ਤੇ ਵੱਡੀ ਗਿਣਤੀ ਵਿਚ ਪੈਰੋਕਾਰ ਹਾਸਲ ਕਰ ਲਏ ਸਨ। ਹਾਲਾਂਕਿ, ਉਸਨੇ ਕਦੇ ਵੀ ਬਾਡੀ ਬਿਲਡਿੰਗ ਜਾਂ ਅਜਿਹੀ ਕਿਸੇ ਚੈਂਪੀਅਨਸ਼ਿਪ ਵਿੱਚ ਹਿੱਸਾ ਨਹੀਂ ਲਿਆ।
‘ਹੁਲਕ’ ਵਰਗਾ ਦਿਖਣ ਦੀ ਇੱਛਾ ਨਾਲ ਕਸਰਤ ਕਰਨ ਵਾਲੇ ਇਲਿਆ ਯੇਫਿਮਚੇਕ ਦੀ ਛਾਤੀ 61 ਇੰਚ ਸੀ। ਉਨ੍ਹਾਂ ਦੇ ਬਾਈਸੈਪਸ 25 ਇੰਚ ਸਨ। ਯੇਫਿਮਚੇਕ ਆਪਣੀ ਖੁਰਾਕ ਲਈ ਮਸ਼ਹੂਰ ਸੀ। ਇਕ ਰਿਪੋਰਟ ਮੁਤਾਬਕ ਉਹ ਰੋਜ਼ਾਨਾ 16,500 ਕੈਲੋਰੀ ਲੈਂਦੇ ਸੀ। ਛੇ ਫੁੱਟ ਇਕ ਇੰਚ ਲੰਬਾ ਇਲਿਆ ਯੇਫਿਮਚੇਕ ਦਾ ਵਜ਼ਨ 155 ਕਿਲੋਗ੍ਰਾਮ ਸੀ।
ਨਿਊਜ਼18 **ਦੀ ਵੈੱਬ ਸਾਈਟ ‘****ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ https://punjab.news18.com/ ‘**ਤੇ ਕਲਿੱਕ ਕਰ ਸਕਦੇ ਹੋ। ਹਰ ਵੇਲੇ Update **ਰਹਿਣ ਲਈ ਸਾਨੂੰ Facebook ‘**ਤੇ Like ਕਰੋ। Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe **ਕਰੋ। ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘**ਤੇ https://shorturl.at/npzE4 ਕਲਿੱਕ ਕਰੋ।
- First Published :