Meta AI ਸੈਲੀਬ੍ਰਿਟੀ ਦੀ ਆਵਾਜ਼ ‘ਚ ਤੁਹਾਡੇ ਨਾਲ ਕਰੇਗਾ ਗੱਲਬਾਤ, WhatsApp ‘ਚ ਜਲਦੀ ਆਵੇਗਾ ਫ਼ੀਚਰ

New feature of WhatsApp: ਏਆਈ ਅਸਿਸਟੈਂਟ ਆਉਣ ਤੋਂ ਬਾਅਦ ਫੋਨ ਦੀ ਵਰਤੋਂ ਕਰਨ ਦਾ ਤਰੀਕਾ ਕਾਫੀ ਬਦਲ ਗਿਆ ਹੈ। ਲੋਕ ਬਿਨਾਂ ਕੋਈ ਬਟਨ ਦਬਾਏ ਆਪਣੇ ਫੋਨ ਤੋਂ ਸਿਰਫ ਬੋਲ ਕੇ ਹੀ ਕਈ ਤਰ੍ਹਾਂ ਦੇ ਕੰਮ ਕਰਵਾ ਸਕਦੇ ਹਨ। ਅਜਿਹੇ ਹੀ ਇੱਕ ਫੀਚਰ ਨੂੰ ਮੈਸੇਜਿੰਗ ਐਪ WhatsApp ਵਿੱਚ ਐਡ ਕੀਤਾ ਜਾ ਰਿਹਾ ਹੈ। WhatsApp ਦੇ ਇਸ ਨਵੇਂ ਫੀਚਰ ਦੀ ਮਦਦ ਨਾਲ ਵਟਸਐਪ ਯੂਜ਼ਰ ਵੌਇਸ ਮੋਡ ‘ਚ Meta AI ਨਾਲ ਸਵਾਲ-ਜਵਾਬ ਕਰਨ ਸਕਣਗੇ।
ਹੁਣ ਖਬਰ ਹੈ ਕਿ Meta AI ਦੇ ਨਾਲ-ਨਾਲ ਸੈਲੀਬ੍ਰਿਟੀ ਦੀ ਆਵਾਜ਼ ਦਾ ਸਪੋਰਟ ਮਿਲੇਗਾ, ਯਾਨੀ Meta AI ਕਿਸੇ ਸੈਲੀਬ੍ਰਿਟੀ ਦੀ ਆਵਾਜ਼ ‘ਚ ਤੁਹਾਡੇ ਨਾਲ ਗੱਲ ਕਰੇਗਾ ਅਤੇ ਤੁਹਾਡੇ ਸਵਾਲਾਂ ਦੇ ਜਵਾਬ ਦੇਵੇਗਾ। ਸਭ ਤੋਂ ਖਾਸ ਗੱਲ ਇਹ ਹੈ ਕਿ ਯੂਜ਼ਰਸ ਕੋਲ ਇਸ ਨੂੰ ਚੁਣਨ ਦਾ ਵਿਕਲਪ ਵੀ ਹੋਵੇਗਾ, ਯਾਨੀ ਯੂਜ਼ਰਸ ਇਹ ਤੈਅ ਕਰ ਸਕਣਗੇ ਕਿ ਉਹ ਕਿਸ ਸੈਲੀਬ੍ਰਿਟੀ ਦੀ ਆਵਾਜ਼ ‘ਚ Meta AI ਦੀ ਵਰਤੋਂ ਕਰਨਾ ਚਾਹੁੰਦੇ ਹਨ।
ਰਿਪੋਰਟ ਮੁਤਾਬਕ ਵਟਸਐਪ ਦੇ ਇਸ ਨਵੇਂ ਫੀਚਰ ਨੂੰ ਫਿਲਹਾਲ ਅਮਰੀਕਾ ਅਤੇ ਬ੍ਰਿਟੇਨ ‘ਚ ਟੈਸਟ ਕੀਤਾ ਜਾ ਰਿਹਾ ਹੈ ਪਰ ਜਲਦ ਹੀ ਇਸ ਨੂੰ ਹੋਰ ਦੇਸ਼ਾਂ ਲਈ ਵੀ ਜਾਰੀ ਕੀਤਾ ਜਾਵੇਗਾ। ਭਾਰਤ ਲਈ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਿਹੜੀਆਂ ਮਸ਼ਹੂਰ ਹਸਤੀਆਂ ਨੂੰ ਇਸ ਫਿਚਰ ਲਈ ਚੁਣਿਆ ਜਾਵੇਗਾ। ਨਵੇਂ ਫੀਚਰ ਦੇ ਆਉਣ ਤੋਂ ਬਾਅਦ, Meta AI ਨਾਲ ਗੱਲ ਕਰਨਾ ਹੋਰ ਮਜ਼ੇਦਾਰ ਹੋਵੇਗਾ, ਕਿਉਂਕਿ ਇਹ ਉਸੇ ਤਰ੍ਹਾਂ ਹੋਵੇਗਾ ਜਿਵੇਂ ਅਸੀਂ ਕਿਸੇ ਦੋਸਤ ਨਾਲ ਗੱਲ ਕਰਦੇ ਹਾਂ। WABetaInfo ਨੇ ਨਵੇਂ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਸ ਫੀਚਰ ਨੂੰ ਐਂਡ੍ਰਾਇਡ ਬੀਟਾ ਵਰਜ਼ਨ 2.24.19.32 ‘ਤੇ ਟੈਸਟ ਕੀਤਾ ਜਾ ਰਿਹਾ ਹੈ, ਹਾਲਾਂਕਿ ਇਹ ਫੀਚਰ ਫਿਲਹਾਲ ਉਨ੍ਹਾਂ ਬੀਟਾ ਯੂਜ਼ਰਸ ਨੂੰ ਵੀ ਨਹੀਂ ਦਿਸ ਰਿਹਾ ਹੈ, ਜੋ ਗੂਗਲ ਪਲੇ ਸਟੋਰ ਦੇ ਜ਼ਰੀਏ ਬੀਟਾ ਪ੍ਰੋਗਰਾਮ ‘ਚ ਸ਼ਾਮਲ ਹੋਏ ਹਨ। ਤੁਹਾਨੂੰ ਦੱਸ ਦੇਈਏ ਕਿ Meta AI ਦੀ ਤਰ੍ਹਾਂ ChatGPT ਵਿੱਚ ਵੀ ਵਾਇਸ ਸਪੋਰਟ ਹੈ, ਪਰ ਇਹ ਪ੍ਰੀਮੀਅਮ ਯੂਜ਼ਰਸ ਲਈ ਹੈ। ਇਸ ਦਾ ਮਤਲਬ ਹੈ ਕਿ ਇਹ ਪ੍ਰੀਮੀਅਮ ਫੀਚਰ ਸਾਨੂੰ WhatsApp ਵਿੱਚ Meta AI ਰਾਹੀਂ ਮੁਫਤ ਵਿੱਚ ਦੇਖਣ ਨੂੰ ਮਿਲ ਸਕਦਾ ਹੈ।
- First Published :