iPhone 16 ਦੇ ਆਉਂਦੇ ਹੀ iPhone 15 ਤੇ 14 ਦੀਆਂ ਕੀਮਤਾਂ ‘ਚ ਭਾਰੀ ਕਟੌਤੀ, ਤੁਰੰਤ ਦੇਖੋ ਨਵੀਂ ਕੀਮਤ

Apple ਨੇ ਆਪਣੇ ਗਲੋਟਾਈਮ ਈਵੈਂਟ ‘ਚ iPhone 16 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਸੀਰੀਜ਼ ਨੂੰ ਐਪਲ ਇੰਟੈਲੀਜੈਂਸ ਦੇ ਨਾਲ ਲਿਆਂਦਾ ਗਿਆ ਹੈ। ਇਸ ਵਾਰ ਸਾਰੇ ਮਾਡਲਾਂ ‘ਚ ਐਕਸ਼ਨ ਬਟਨ ਦਿੱਤਾ ਗਿਆ ਹੈ। ਨਾਲ ਹੀ, ਸਾਰੇ ਆਈਫੋਨ ਮਾਡਲਾਂ ਵਿੱਚ ਇੱਕ 48MP ਮੁੱਖ ਕੈਮਰਾ ਹੈ। ਨਵੇਂ ਆਈਫੋਨ ਨੂੰ ਲਾਂਚ ਕਰਨ ਦੇ ਨਾਲ ਹੀ ਕੰਪਨੀ ਨੇ ਪੁਰਾਣੇ ਆਈਫੋਨ 15 ਅਤੇ ਆਈਫੋਨ 14 ਦੀਆਂ ਕੀਮਤਾਂ ‘ਚ ਕਟੌਤੀ ਕੀਤੀ ਹੈ। ਜੇਕਰ ਤੁਸੀਂ ਸਸਤੇ ‘ਚ ਆਈਫੋਨ ਖਰੀਦਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਸੁਨਹਿਰੀ ਮੌਕਾ ਹੋ ਸਕਦਾ ਹੈ। ਪੁਰਾਣੇ ਮਾਡਲਾਂ ‘ਚ 10,000 ਰੁਪਏ ਤੋਂ ਜ਼ਿਆਦਾ ਦੀ ਕਟੌਤੀ ਕੀਤੀ ਗਈ ਹੈ।

iPhone 15 ਦੀ ਘਟੀ ਕੀਮਤ
ਆਈਫੋਨ 16 ਦੇ 128 ਜੀਬੀ ਵੇਰੀਐਂਟ ਦੀ ਸ਼ੁਰੂਆਤੀ ਕੀਮਤ $799 ਅਤੇ ਆਈਫੋਨ 16 ਪਲੱਸ ਲਈ $899 ਰੱਖੀ ਗਈ ਹੈ। ਇਸ ਦੇ ਨਾਲ ਹੀ ਐਪਲ ਦਾ ਪੁਰਾਣਾ ਆਈਫੋਨ 15 ਹੁਣ ਕਰੀਬ 10 ਹਜ਼ਾਰ ਰੁਪਏ ਸਸਤਾ ਹੋ ਗਿਆ ਹੈ। ਇਸ ਦੇ ਲਈ, ਗਾਹਕਾਂ ਨੂੰ ਹੁਣ 128 ਜੀਬੀ ਵੇਰੀਐਂਟ ਲਈ $699 (58,688 ਰੁਪਏ) ਦਾ ਭੁਗਤਾਨ ਕਰਨਾ ਹੋਵੇਗਾ।
iPhone 14 ਦੀ ਕੀਮਤ ‘ਚ ਵੀ ਕਟੌਤੀ
Apple iPhone 14 ਨੂੰ ਵੀ ਹੁਣ $599 ਯਾਨੀ ਲਗਭਗ 50,000 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਇਹ ਕੀਮਤ ਇਸਦੇ 128 ਜੀਬੀ ਸਟੋਰੇਜ ਵੇਰੀਐਂਟ ਲਈ ਹੈ। ਹੁਣ ਤੁਸੀਂ iPhone SE ਨੂੰ $429, ਲਗਭਗ 36 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਖਰੀਦ ਸਕਦੇ ਹੋ।
iPhone 16 ਸੀਰੀਜ਼ ਦੀ ਕੀਮਤ: ਸ਼ੁਰੂਆਤੀ ਕੀਮਤ 79,900 ਰੁਪਏ
.jpg)
iPhone 16
128GB: 79,900 ਰੁਪਏ
256GB: 89,900 ਰੁਪਏ
512GB: 1,09,900 ਰੁਪਏ
iPhone 16 Plus
128GB: 89,900 ਰੁਪਏ
256GB: 99,900 ਰੁਪਏ
512GB: 1,19,900 ਰੁਪਏ
iPhone 16 Pro
128GB: 1,19,900 ਰੁਪਏ
256GB: 1,29,900 ਰੁਪਏ
512GB: 1,49,900 ਰੁਪਏ
1TB: 1,69,900 ਰੁਪਏ
iPhone 16 Pro Max
256GB: 1,44,900 ਰੁਪਏ
512GB: 1,64,900 ਰੁਪਏ
1TB: 1,84,900 ਰੁਪਏ
ਸੀਰੀਜ਼ ਲਈ ਪ੍ਰੀ-ਆਰਡਰ 13 ਸਤੰਬਰ ਨੂੰ ਸ਼ਾਮ 5:30 ਵਜੇ ਸ਼ੁਰੂ ਹੋਣਗੇ। ਜਦਕਿ ਵਿਕਰੀ 20 ਸਤੰਬਰ ਤੋਂ ਸ਼ੁਰੂ ਹੋਵੇਗੀ।