Bigg Boss 18 ‘ਚ ਸ਼ਾਮਲ ਹੋਣਗੇ 18 ਪ੍ਰਤੀਯੋਗੀ, ਕੁੱਝ ਦੇ ਨਾਂ ਆਏ ਸਾਹਮਣੇ, ਜਾਣੋ ਕਦੋਂ ਹੋਵੇਗਾ ਪ੍ਰੀਮੀਅਰ

ਰਿਐਲਿਟੀ ਟੀਵੀ ਸ਼ੋਅ ਬਿੱਗ ਬੌਸ 18 (Big Boss Season 18) ਦੇ ਗ੍ਰੈਂਡ ਪ੍ਰੀਮੀਅਰ ਲਈ ਥੋੜ੍ਹਾ ਹੀ ਸਮਾਂ ਬਾਕੀ ਹੈ। ਇਸ ਸ਼ੋਅ ਦਾ ਪ੍ਰੀਮੀਅਰ 6 ਅਕਤੂਬਰ ਨੂੰ ਹੋਵੇਗਾ। ਸ਼ੋਅ ਦਾ ਪਹਿਲਾ ਪ੍ਰੋਮੋ ਵੀ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ।
ਪ੍ਰੋਮੋ ਦੇਖਣ ਤੋਂ ਬਾਅਦ ਸ਼ੋਅ ਨੂੰ ਲੈ ਕੇ ਲੋਕਾਂ ‘ਚ ਉਤਸ਼ਾਹ ਹੋਰ ਵੀ ਵੱਧ ਗਿਆ ਹੈ। ਇਸ ਦੇ ਨਾਲ ਹੀ ਹੁਣ ਸ਼ੋਅ ਦੇ ਪ੍ਰਤੀਯੋਗੀਆਂ ਦੀ ਵੀ ਚਰਚਾ ਹੋ ਰਹੀ ਹੈ। ਆਓ ਜਾਣਦੇ ਹਾਂ ਇਸ ਵਾਰ ਸ਼ੋਅ ‘ਚ ਕਿਹੜੇ ਕਿਹੜੇ ਪ੍ਰਤੀਯੋਗੀ ਸਾਨੂੰ ਦੇਖਣ ਨੂੰ ਮਿਲਣਗੇ। ਬਿੱਗ ਬੌਸ ਨੇ ਆਪਣੇ ਐਕਸ ਅਕਾਊਂਟ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਦੱਸਿਆ ਗਿਆ ਹੈ ਕਿ ਇਸ ਵਾਰ ਸ਼ੋਅ ‘ਚ 18 ਪ੍ਰਤੀਯੋਗੀ ਆਉਣਗੇ।
ਬਿੱਗ ਬੌਸ (Big Boss) ਦੇ 18ਵੇਂ ਸੀਜ਼ਨ ਵਿੱਚ 18 ਲੋਕ ਘਰ ਵਿੱਚ ਐਂਟਰੀ ਕਰਨ ਜਾ ਰਹੇ ਹਨ। ਬਿੱਗ ਬੌਸ ਨੇ ਸ਼ੋਅ ਵਿੱਚ ਆਉਣ ਵਾਲੇ ਪ੍ਰਤੀਯੋਗੀਆਂ ਦੀ ਇੱਕ ਸੂਚੀ ਵੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਨੀਆ ਸ਼ਰਮਾ, ਸ਼ੋਏਬ ਇਬਰਾਹਿਮ, ਧੀਰਜ ਧੂਪਰ, ਨੀਰਾ ਬੈਨਰਜੀ, ਸ਼ਿਲਪਾ ਸ਼ਿਰੋਡਕਰ, ਮੀਰਾ ਦੇਓਥਲੇ, ਸਯਾਲੀ ਸਲੂੰਖੇ, ਸ਼ਾਂਤੀ ਪ੍ਰਿਆ, ਅਵਿਨਾਸ਼ ਮਿਸ਼ਰਾ, ਦੇਬ ਚੰਦਰੀਮਾ ਸਿੰਘਾ ਰਾਏ ਅਤੇ ਚਾਹਤ ਸ਼ਾਮਲ ਹਨ।
ਇਸ ਤੋਂ ਇਲਾਵਾ ਕੁਝ ਹੋਰ ਲੋਕਾਂ ਦੇ ਨਾਂ ਵੀ ਇਸ ਸੂਚੀ ਵਿੱਚ ਹਨ। ਇਸ ਸੂਚੀ ‘ਚ ਸ਼ਹਿਜ਼ਾਦਾ ਧਾਮੀ, ਜਾਨ ਖਾਨ, ਕਰਨ ਵੀਰ ਮਹਿਰਾ, ਰਿਤਵਿਕ ਧੰਜਾਨੀ, ਕਰਮ ਰਾਜਪਾਲ ਅਤੇ ਪਦਮਿਨੀ ਕੋਲਹਾਪੁਰੇ ਦੇ ਨਾਂ ਸ਼ਾਮਲ ਹਨ। ਈਸ਼ਾ ਕੋਪੀਕਰ ਦਾ ਨਾਂ ਵੀ ਪਹਿਲਾਂ ਇਸ ਸ਼ੋਅ ਲਈ ਆ ਰਿਹਾ ਸੀ ਪਰ ਉਨ੍ਹਾਂ ਨੇ ਹਟਣ ਦਾ ਫੈਸਲਾ ਕੀਤਾ ਹੈ।
ਬਹੁਤ ਜਲਦੀ ਹੋਵੇਗਾ ਸ਼ੋਅ ਦਾ ਪ੍ਰੀਮੀਅਰ : ਹਾਲ ਹੀ ‘ਚ ਬਿੱਗ ਬੌਸ 18 (Big Boss 18) ਦਾ ਪਹਿਲਾ ਪ੍ਰੋਮੋ ਰਿਲੀਜ਼ ਹੋਇਆ ਹੈ। ਸ਼ੋਅ ਦਾ ਪ੍ਰੋਮੋ ਰਿਲੀਜ਼ ਹੋਣ ਤੋਂ ਬਾਅਦ ਪ੍ਰਸ਼ੰਸਕਾਂ ‘ਚ ਇਸ ਨੂੰ ਲੈ ਕੇ ਉਤਸ਼ਾਹ ਹੋਰ ਵੀ ਵੱਧ ਗਿਆ ਹੈ। ਪ੍ਰੋਮੋ ਦੇ ਨਾਲ ਹੀ ਸ਼ੋਅ ਦੇ ਗ੍ਰੈਂਡ ਪ੍ਰੀਮੀਅਰ ਦੀ ਤਰੀਕ ਵੀ ਸਾਹਮਣੇ ਆਈ ਹੈ। ਨਾਲ ਹੀ, ਸ਼ੋਅ ਦਾ ਪ੍ਰੀਮੀਅਰ ਕਿਸ ਸਮੇਂ ਅਤੇ ਕਿੱਥੇ ਦੇਖਿਆ ਜਾਵੇਗਾ, ਇਹ ਜਾਣਕਾਰੀ ਵੀ ਸਾਹਮਣੇ ਆਈ ਹੈ। ਬਿੱਗ ਬੌਸ 18 ਦਾ ਸ਼ਾਨਦਾਰ ਪ੍ਰੀਮੀਅਰ 6 ਅਕਤੂਬਰ ਨੂੰ ਰਾਤ 9 ਵਜੇ ਕਲਰਜ਼ ਅਤੇ ਜੀਓ ਸਿਨੇਮਾ ‘ਤੇ ਹੋਵੇਗਾ।