ਸਕੂਲ ਦੇ ਹੋਸਟਲ ’ਚ ਲੱਗੀ ਭਿਆਨਕ ਅੱਗ, 18 ਵਿਦਿਆਰਥੀਆਂ ਦੀ ਮੌਤ, 27 ਗੰਭੀਰ ਜ਼ਖਮੀ

Kenya school fire- ਕੀਨੀਆ ਵਿਚ ਸਕੂਲ ਦੇ ਹੋਸਟਲ ਵਿਚ ਲੱਗੀ ਅੱਗ ਵਿਚ 18 ਵਿਦਿਆਰਥੀਆਂ ਦੀ ਮੌਤ ਹੋ ਗਈ, ਜਦੋਂਕਿ 27 ਹੋਰ ਝੁਲਸ ਗਏ। ਘਟਨਾ ਮਗਰੋਂ 70 ਬੱਚੇ ਲਾਪਤਾ ਹਨ। ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ।
ਦੇਸ਼ ਦੇ ਉਪ ਰਾਸ਼ਟਰਪਤੀ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਦੇ ਤਰਜਮਾਨ ਰੇਸੀਲਾ ਓਨਯਾਂਗੋ ਨੇ ਕਿਹਾ ਕਿ ਨਯੇਰੀ ਕਾਊਂਟੀ ਵਿਚ ਹਿੱਲਸਾਈਡ ਐਂਦਰਾਸ਼ਾ ਪ੍ਰਾਇਮਰੀ ਵਿਚ ਰਾਤ ਨੂੰ ਲੱਗੀ ਅੱਗ ਦੀ ਜਾਂਚ ਕੀਤੀ ਜਾ ਰਹੀ ਹੈ। ਸਕੂਲ ਦੇ ਹੋਸਟਲ ਵਿਚ 14 ਸਾਲ ਤੱਕ ਦੇ ਬੱਚੇ ਰਹਿੰਦੇ ਹਨ। ਨਯੇਰੀ ਕਾਊਂਟੀ ਕਮਿਸ਼ਨਰ ਪੀਅਸ ਮੁਰੂਗੂ ਤੇ ਸਿੱਖਿਆ ਮੰਤਰੀ ਨੇ ਕਿਹਾ ਕਿ ਜਿਸ ਹੋਸਟਲ ਵਿਚ ਅੱਗ ਲੱਗੀ ਉਥੇ 150 ਤੋਂ ਵੱਧ ਲੜਕੇ ਰਹਿੰਦੇ ਹਨ।
ਜ਼ਿਆਦਾਤਰ ਇਮਾਰਤਾਂ ਲੱਕੜ ਦੀਆਂ ਹੋਣ ਕਰਕੇ ਅੱਗ ਤੇਜ਼ੀ ਨਾਲ ਫੈਲੀ। ਸਕੂਲ ਵਿਚ 824 ਦੇ ਕਰੀਬ ਵਿਦਿਆਰਥੀ ਹਨ ਤੇ ਇਹ ਰਾਜਧਾਨੀ ਨੈਰੋਬੀ ਤੋਂ ਉੱਤਰ ਵੱਲ 200 ਕਿਲੋਮੀਟਰ ਦੀ ਦੂਰੀ ’ਤੇ ਸੈਂਟਰਲ ਹਾਈਲੈਂਡਜ਼ ਵਿਚ ਸਥਿਤ ਹੈ।
ਇਸ ਇਲਾਕੇ ਵਿਚ ਲੱਕੜ ਦੀਆਂ ਇਮਾਰਤਾਂ ਆਮ ਹਨ। ਰਾਸ਼ਟਰਪਤੀ ਵਿਲੀਅਮ ਰੂਤੋ ਨੇ ਖ਼ਬਰ ਨੂੰ ‘ਵਿਨਾਸ਼ਕਾਰੀ’ ਕਰਾਰ ਦਿੱਤਾ ਹੈ। ਉਨ੍ਹਾਂ ਐਕਸ ’ਤੇ ਲਿਖਿਆ, ‘ਮੈਂ ਸਬੰਧਤ ਅਥਾਰਿਟੀਜ਼ ਨੂੰ ਇਸ ਖ਼ੌਫਨਾਕ ਹਾਦਸੇ ਦੀ ਬਾਰੀਕੀ ਨਾਲ ਜਾਂਚ ਦੇ ਹੁਕਮ ਦਿੱਤੇ ਹਨ। ਕਸੂਰਵਾਰਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।’
- First Published :