ਦੋਵੇਂ ਲੱਤਾਂ ਨਹੀਂ ਪਰ ਫਿਰ ਵੀ ਇਸ ਪਤੀ-ਪਤਨੀ ਦੀ ਜੋੜੀ ਨੇ ਜਿੱਤਿਆ ਗੋਲਡ, ਵੀਡੀਓ ਹੋਈ ਵਾਇਰਲ – News18 ਪੰਜਾਬੀ

ਪੈਰਿਸ ਪੈਰਾਲੰਪਿਕ ‘ਚ ਪੈਰਾ ਐਥਲੀਟਾਂ ਦਾ ਕਾਫੀ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਭਾਰਤ ਨੇ ਇਸ ਪੈਰਾਲੰਪਿਕ ਵਿੱਚ ਆਪਣਾ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। 7 ਸੋਨ ਤਮਗਿਆਂ ਤੋਂ ਇਲਾਵਾ, ਭਾਰਤੀ ਪੈਰਾ ਐਥਲੀਟਾਂ ਨੇ 9 ਚਾਂਦੀ ਦੇ ਤਮਗੇ ਅਤੇ 13 ਕਾਂਸੀ ਦੇ ਤਮਗੇ ਜਿੱਤੇ।
ਇਸ ਤਰ੍ਹਾਂ ਭਾਰਤੀ ਖਿਡਾਰੀਆਂ ਨੇ 29 ਤਮਗੇ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਭਾਰਤ ਤਮਗਾ ਸੂਚੀ ‘ਚ 18ਵੇਂ ਸਥਾਨ ‘ਤੇ ਰਿਹਾ। ਪੈਰਾਲੰਪਿਕ ਇਤਿਹਾਸ ਵਿੱਚ ਇਹ ਭਾਰਤ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ ਭਾਰਤ ਨੇ ਟੋਕੀਓ ਪੈਰਾਲੰਪਿਕ ਵਿੱਚ 20 ਤਮਗੇ ਜਿੱਤੇ ਸਨ। ਜਿਸ ਵਿੱਚ 3 ਸੋਨ ਤਮਗਿਆਂ ਤੋਂ ਇਲਾਵਾ 7 ਚਾਂਦੀ ਦੇ ਤਮਗੇ ਅਤੇ 10 ਕਾਂਸੀ ਦੇ ਤਮਗੇ ਸ਼ਾਮਲ ਹਨ।
ਪੈਰਿਸ ਪੈਰਾਲੰਪਿਕਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਰਅਸਲ ਇਸ ਮੈਗਾ ਈਵੈਂਟ ‘ਚ ਪਤੀ-ਪਤਨੀ ਦੋਵਾਂ ਨੇ ਗੋਲਡ ਮੈਡਲ ਜਿੱਤਿਆ। ਇਸ ਜਿੱਤ ਤੋਂ ਬਾਅਦ ਦੋਵਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਇਸ ਜੋੜੀ ਦੀ ਕਹਾਣੀ ਤੇ ਹਿੰਮਤ ਪੂਰੀ ਦਨੀਆ ਨੂੰ ਬਹੁਤ ਪ੍ਰੇਰਨਾ ਦਿੰਦੀ ਹੈ। ਇਨ੍ਹਾਂ ਪਤੀ ਪਤਨੀ ਦੀਆਂ ਆਪਣੀਆਂ ਲੱਤਾਂ ਨਹੀਂ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਸੋਨ ਤਮਗਾ ਜਿੱਤਿਆ।
A husband and wife both win gold in the Olympics and Paralympics, thing you love to see
pic.twitter.com/NT6jGxKLGP
— Captain Morocco
(@AtlasIion) September 7, 2024
ਇਨ੍ਹਾਂ ਦੋਵਾਂ ਨੇ ਆਪਣੀਆਂ ਕਮਜ਼ੋਰੀਆਂ ਨੂੰ ਆਪਣੇ ਕਰੀਅਰ ਦੀ ਰੁਕਾਵਟ ਨਹੀਂ ਬਣਨ ਦਿੱਤਾ। ਹੁਣ ਪ੍ਰਸ਼ੰਸਕ ਲਗਾਤਾਰ ਸੋਸ਼ਲ ਮੀਡੀਆ ‘ਤੇ ਕੁਮੈਂਟ ਕਰਕੇ ਇਸ ਵਾਇਰਲ ਵੀਡੀਓ ਉੱਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਪੈਰਿਸ ਪੈਰਾਲੰਪਿਕ ਵਿੱਚ ਚੀਨ ਨੇ ਸਭ ਤੋਂ ਵੱਧ ਤਮਗੇ ਜਿੱਤੇ। ਚੀਨੀ ਖਿਡਾਰੀਆਂ ਨੇ 94 ਸੋਨ ਤਮਗਿਆਂ ਤੋਂ ਇਲਾਵਾ 76 ਚਾਂਦੀ ਦੇ ਤਮਗੇ ਅਤੇ 50 ਕਾਂਸੀ ਦੇ ਤਮਗੇ ਜਿੱਤੇ। ਇਸ ਤਰ੍ਹਾਂ ਚੀਨੀ ਖਿਡਾਰੀਆਂ ਨੇ ਕੁੱਲ 220 ਤਮਗਿਆਂ ‘ਤੇ ਕਬਜ਼ਾ ਕੀਤਾ। ਇਸ ਦੇ ਨਾਲ ਹੀ ਇਸ ਤੋਂ ਬਾਅਦ ਗ੍ਰੇਟ ਬ੍ਰਿਟੇਨ ਦੂਜੇ ਸਥਾਨ ‘ਤੇ ਰਿਹਾ। 49 ਸੋਨ ਤਮਗਿਆਂ ਤੋਂ ਇਲਾਵਾ, ਗ੍ਰੇਟ ਬ੍ਰਿਟੇਨ ਨੇ 44 ਚਾਂਦੀ ਅਤੇ 31 ਕਾਂਸੀ ਦੇ ਤਮਗੇ ਜਿੱਤੇ। ਗ੍ਰੇਟ ਬ੍ਰਿਟੇਨ ਨੇ ਕੁੱਲ 124 ਤਮਗੇ ਜਿੱਤੇ। ਜੇਕਰ ਇਸ ਸੂਚੀ ‘ਚ ਟਾਪ-5 ਦੇਸ਼ਾਂ ਦੀ ਗੱਲ ਕਰੀਏ ਤਾਂ ਚੀਨ ਤੋਂ ਇਲਾਵਾ ਗ੍ਰੇਟ ਬ੍ਰਿਟੇਨ, ਸੰਯੁਕਤ ਰਾਜ ਅਮਰੀਕਾ, ਨੀਦਰਲੈਂਡ ਅਤੇ ਬ੍ਰਾਜ਼ੀਲ ਦੇ ਨਾਂ ਸ਼ਾਮਲ ਹਨ।