ਤੁਹਾਡਾ ਦਿਮਾਗ ਘੁਮਾ ਦੇਣਗੀਆਂ ਥ੍ਰਿਲਰ ਨਾਲ ਭਰਪੂਰ ਇਹ ਫ਼ਿਲਮਾਂ, ਦੇਖੋ ਪੂਰੀ ਲਿਸਟ – News18 ਪੰਜਾਬੀ

ਅੱਜ ਦੇ ਸਮੇਂ ਵਿੱਚ ਕਿਸੇ ਵੀ ਤਰ੍ਹਾਂ ਦੇ ਕੰਟੈਂਟ ਦੀ ਕੋਈ ਕਮੀ ਨਹੀਂ ਹੈ। ਤੁਸੀਂ ਕੁੱਝ ਕਾਮੇਡੀ ਦੇਖਣਾ ਚਾਹੁੰਦੇ ਹੋ ਤਾਂ ਉਸ ਲਈ ਯੂਟਿਊਬ ਤੋਂ ਲੈ ਕੇ ਓਟੀਟੀ ਪਲੇਟਫਾਰਮਾਂ ਉੱਤੇ ਕੰਟੈਂਟ ਭਰਪੂਰ ਮਾਤਰਾ ਵਿੱਚ ਉਪਲਬਧ ਹੈ। ਅਤੇ ਜੇਕਰ ਤੁਸੀਂ ਸਸਪੈਂਸ, ਕ੍ਰਾਈਮ ਅਤੇ ਐਕਸ਼ਨ ਫਿਲਮਾਂ ਪਸੰਦ ਕਰਦੇ ਹੋ, ਤਾਂ ਓਟੀਟੀ ‘ਤੇ ਇਸ ਤਰ੍ਹਾਂ ਦੀ ਬਹੁਤ ਸਾਰੀ ਸਮੱਗਰੀ ਮੌਜੂਦ ਹੈ।
ਬਹੁਤ ਸਾਰੀਆਂ ਅਜਿਹੀਆਂ ਫਿਲਮਾਂ ਹਨ, ਜਿਨ੍ਹਾਂ ਨੂੰ ਇਕ ਵਾਰ ਦੇਖਣ ਤੋਂ ਬਾਅਦ ਤੁਹਾਡਾ ਉਸ ਫਿਲਮ ਜਾਂ ਸੀਰੀਜ਼ ਨੂੰ ਵਾਰ ਵਾਰ ਦੇਖਣ ਦਾ ਮਨ ਕਰੇਗਾ। ਇੰਡਸਟਰੀ ‘ਚ ਕੁਝ ਅਜਿਹੀਆਂ ਫਿਲਮਾਂ ਬਣੀਆਂ ਹਨ ਜੋ ਦੇਖਣ ਵਾਲੇ ਨੂੰ ਸੋਚਣ ਲਈ ਮਜਬੂਰ ਕਰ ਦਿੰਦੀਆਂ ਹਨ। ਅੱਜ ਅਸੀਂ ਅਜਿਹੀਆਂ ਫਿਲਮਾਂ ਦੀ ਇੱਕ ਸੂਚੀ ਲੈ ਕੇ ਆਏ ਹਾਂ। ਆਓ ਜਾਣਦੇ ਹਾਂ ਇਨ੍ਹਾਂ ਸਸਪੈਂਸਫੁਲ ਥ੍ਰਿਲਰ ਫਿਲਮਾਂ ਬਾਰੇ…
‘ਗੈਂਗਸ ਆਫ ਵਾਸੇਪੁਰ’ (Gangs of Waseypur) ਅਜਿਹੀ ਫਿਲਮ ਹੈ ਜਿਸ ਨੇ ਕਈ ਅਦਾਕਾਰਾਂ ਨੂੰ ਪਛਾਣ ਦਿੱਤੀ। ਇਸ ਦੇ ਦੋ ਭਾਗ ਇੱਕੋ ਸਾਲ ਵਿੱਚ ਰਿਲੀਜ਼ ਹੋਏ ਸਨ ਅਤੇ ਇਹ ਦੋਵੇਂ ਜਿਓ ਸਿਨੇਮਾ ‘ਤੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ।
‘ਬਦਲਾ’ (Badla) ਇੱਕ ਸਸਪੈਂਸਫੁਲ ਥ੍ਰਿਲਰ ਫਿਲਮ ਹੈ ਜਿਸ ਦੀ ਕਹਾਣੀ ‘ਚ ਅਮਿਤਾਭ ਬੱਚਨ ਅਤੇ ਤਾਪਸੀ ਪੰਨੂ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਕੰਮ ਕਰਦੇ ਹਨ। ਇਹ ਫਿਲਮ ਨੈੱਟਫਲਿਕਸ ‘ਤੇ ਉਪਲਬਧ ਹੈ।
‘ਬਲਰ’ (Blu5) ਤਾਪਸੀ ਪੰਨੂ ਦੀ ਸਸਪੈਂਸ-ਕ੍ਰਾਈਮ ਅਤੇ ਕਾਫੀ ਥ੍ਰਿਲਰ ਫਿਲਮ ਹੈ। ਤੁਸੀਂ ਇਸ ਫਿਲਮ ਨੂੰ Zee5 ‘ਤੇ ਦੇਖ ਸਕਦੇ ਹੋ। ਇਸ ‘ਚ ਕਈ ਅਜਿਹੇ ਟਵਿਸਟ ਹਨ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਸਕਦੇ ਹੋ।
‘ਚੁਪ: ਦਿ ਰੀਵੇਂਜ ਆਫ ਦਿ ਆਰਟਿਸਟ’ ‘ਚ ਸੰਨੀ ਦਿਓਲ, ਪੂਜਾ ਭੱਟ ਅਤੇ ਦੁਲਕਰ ਸਲਮਾਨ ਸਮੇਤ ਕਈ ਕਲਾਕਾਰ ਹਨ। ਇਸ ਫਿਲਮ ਦੀ ਕਹਾਣੀ ਵੀ ਤੁਹਾਡੇ ਹੋਸ਼ ਉਡਾ ਦੇਵੇਗੀ ਅਤੇ ਕਹਾਣੀ ਦਾ ਟਵਿਟ ਤੁਹਾਨੂੰ ਸੋਚਣ ਲਈ ਮਜਬੂਰ ਕਰ ਦੇਵੇਗਾ। ਇਸ ਫਿਲਮ ਨੂੰ ਤੁਸੀਂ ZEE5 ‘ਤੇ ਦੇਖ ਸਕਦੇ ਹੋ।
‘A Thursday’ ਇਕ ਅਜਿਹੀ ਫਿਲਮ ਹੈ ਜਿਸ ਨੂੰ ਤੁਸੀਂ ਹੌਟਸਟਾਰ ‘ਤੇ ਦੇਖ ਸਕਦੇ ਹੋ। ਇਸ ਵਿੱਚ ਯਾਮੀ ਗੌਤਮ ਲੀਡ ਅਤੇ ਨੇਹਾ ਧੂਪੀਆ ਵਰਗੇ ਕਲਾਕਾਰ ਨਜ਼ਰ ਆਏ।
‘ਬਾਰੋਟ ਹਾਊਸ’ ਵਿੱਚ ਇੱਕ ਪਰਿਵਾਰ ਦੀ ਕਹਾਣੀ ਦਿਖਾਈ ਗਈ ਹੈ। ਜਿਸ ਵਿੱਚ ਇੱਕ ਬੱਚਾ ਅਪਰਾਧ ਕਰਦਾ ਹੈ ਅਤੇ ਸਾਰੀ ਕਹਾਣੀ ਉਸ ਬੱਚੇ ਦੇ ਆਲੇ-ਦੁਆਲੇ ਘੁੰਮਦੀ ਹੈ। ਤੁਸੀਂ ਇਸ ਫਿਲਮ ਨੂੰ Zee5 ‘ਤੇ ਦੇਖ ਸਕਦੇ ਹੋ।
‘ਮਹਾਰਾਜਾ’ ‘ਚ ਵਿਜੇ ਸੇਤੂਪਤੀ ਅਤੇ ਅਨੁਰਾਗ ਕਸ਼ਯਪ ਮੁੱਖ ਭੂਮਿਕਾਵਾਂ ‘ਚ ਨਜ਼ਰ ਆ ਰਹੇ ਹਨ। ਫਿਲਮ ਦੀ ਕਹਾਣੀ ਤੁਹਾਨੂੰ ਹੈਰਾਨ ਕਰ ਦੇਵੇਗੀ ਅਤੇ ਤੁਸੀਂ ਇਸ ਨੂੰ ਨੈੱਟਫਲਿਕਸ ‘ਤੇ ਦੇਖ ਸਕਦੇ ਹੋ।