Business

ਆਸਟ੍ਰੇਲੀਆ ‘ਚ ਹੁਣ Holiday visa ਉਤੇ ਵੀ ਮਿਲੇਗਾ ਕੰਮ, ਸਿਰਫ਼ 1,414 ਰੁਪਏ ‘ਚ ਕਰੋ ਅਪਲਾਈ

ਪੰਜਾਬ ਦੇ ਜ਼ਿਆਦਾਤਰ ਨੌਜਵਾਨ ਵਿਦੇਸ਼ ਜਾ ਕੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਸੁਪਨਾ ਦੇਖਦੇ ਹਨ, ਪਰ ਇਹ ਸੁਪਨਾ ਸਿਰਫ ਕੁੱਝ ਲੋਕਾਂ ਦਾ ਹੀ ਪੂਰਾ ਹੁੰਦਾ ਹੈ। ਹੁਣ ਤੁਹਾਡੇ ਲਈ ਇੱਕ ਨਵਾਂ ਅਪਡੇਟ ਆਇਆ ਹੈ, ਦਰਅਸਲ ਆਸਟ੍ਰੇਲੀਆ ‘ਚ ਕੰਮ ਕਰਨ ਦੇ ਚਾਹਵਾਨ ਭਾਰਤੀਆਂ ਲਈ ਨਵੇਂ ਰਾਹ ਖੁੱਲ੍ਹ ਗਏ ਹਨ, ਉਹ ਹੁਣ ਆਸਟ੍ਰੇਲੀਆ ਦੀ ਯਾਤਰਾ ਦੇ ਨਾਲ ਕੰਮ ਵੀ ਕਰ ਸਕਦੇ ਹਨ।

ਇਸ਼ਤਿਹਾਰਬਾਜ਼ੀ

ਇਸ ਨੂੰ ਵਰਕ ਐਂਡ ਹਾਲੀਡੇ ਵੀਜ਼ਾ ਜਾਂ ਬੈਕਪੈਕਰ ਵੀਜ਼ਾ ਵੀ ਕਿਹਾ ਜਾਂਦਾ ਹੈ। ਇਸ ਲਈ ਤੁਸੀਂ ਸਿਰਫ 1414 ਰੁਪਏ ਵਿੱਚ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਇਸ ਵੀਜ਼ੇ ਤਹਿਤ ਤੁਸੀਂ 12 ਮਹੀਨੇ ਯਾਨੀ ਇੱਕ ਸਾਲ ਤੱਕ ਆਸਟ੍ਰੇਲੀਆ ਵਿੱਚ ਰਹਿ ਸਕਦੇ ਹੋ। ਇਹ ਵੀਜ਼ਾ ਵਿੱਤੀ ਸਾਲ 2024-25 ਦੌਰਾਨ ਸ਼ੁਰੂ ਕੀਤਾ ਜਾਵੇਗਾ। ਇਹ ਵੀਜ਼ਾ ਮਿਲਣ ਤੋਂ ਬਾਅਦ, ਵਿਅਕਤੀ ਵੱਖ-ਵੱਖ ਨੌਕਰੀਆਂ ਕਰਨ ਦੇ ਯੋਗ ਹੋਵੇਗਾ, ਪਰ ਹਰੇਕ ਨੌਕਰੀ ਲਈ ਵੱਧ ਤੋਂ ਵੱਧ 6 ਮਹੀਨੇ ਕੰਮ ਕੀਤਾ ਜਾ ਸਕਦਾ ਹੈ। ਇਸ ਵੀਜ਼ੇ ਤਹਿਤ ਤੁਸੀਂ 4 ਮਹੀਨਿਆਂ ਤੱਕ ਕੋਈ ਕੋਰਸ ਜਾਂ ਰਿਸਰਚ ਵੀ ਕਰ ਸਕਦੇ ਹੋ, ਜਿਸ ਰਾਹੀਂ ਤੁਸੀਂ ਕੋਈ ਨਵੀਂ ਕਲਾ ਜਾਂ ਹੁਨਰ ਸਿੱਖ ਸਕਦੇ ਹੋ।

ਇਸ਼ਤਿਹਾਰਬਾਜ਼ੀ

ਹੁਣ ਤਿੰਨ ਨਵੇਂ ਦੇਸ਼ਾਂ ਦੇ ਨਾਗਰਿਕ ਵਰਕ ਐਂਡ ਹੋਲੀਡੇ (ਸਬ ਕਲਾਸ 462) ਵੀਜ਼ਾ ਲਈ ਅਪਲਾਈ ਕਰ ਸਕਦੇ ਹਨ। ਇਸ ਵੀਜ਼ਾ ਪ੍ਰੋਗਰਾਮ ਦੇ ਤਹਿਤ, ਇੱਕ ਵਿਸ਼ੇਸ਼ ਬੈਲਟ ਪ੍ਰਕਿਰਿਆ ਅਪਣਾਈ ਜਾਵੇਗੀ, ਜਿਸ ਨਾਲ ਚੁਣੇ ਗਏ ਲੋਕ ਵੀਜ਼ਾ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ।

ਬੈਲਟ ਪ੍ਰਕਿਰਿਆ: ਵੀਜ਼ਾ ਲਈ ਅਪਲਾਈ ਕਰਨ ਦੇ ਚਾਹਵਾਨ ਲੋਕ ਪਹਿਲਾਂ ਬੈਲਟ ਰਜਿਸਟ੍ਰੇਸ਼ਨ ਕਰਨਗੇ। ਇਸ ਤੋਂ ਬਾਅਦ ਉਮੀਦਵਾਰਾਂ ਦੀ ਚੋਣ ਬੈਲਟ ਰਾਹੀਂ ਕੀਤੀ ਜਾਵੇਗੀ।

ਇਸ਼ਤਿਹਾਰਬਾਜ਼ੀ

ਰਜਿਸਟ੍ਰੇਸ਼ਨ ਫੀਸ: ਇਸ ਬੈਲਟ ਪ੍ਰਕਿਰਿਆ ਵਿਚ ਹਿੱਸਾ ਲੈਣ ਲਈ 25 ਆਸਟ੍ਰੇਲੀਅਨ ਡਾਲਰ (ਲਗਭਗ 1,414 ਰੁਪਏ) ਦੀ ਰਜਿਸਟ੍ਰੇਸ਼ਨ ਫੀਸ ਨਿਰਧਾਰਤ ਕੀਤੀ ਗਈ ਹੈ।

ਔਨਲਾਈਨ ਅਪਲਾਈ: ਬੈਲਟ ਪ੍ਰਕਿਰਿਆ ਦੁਆਰਾ ਚੁਣੇ ਗਏ ਨਾਗਰਿਕ ਆਨਲਾਈਨ ਅਪਲਾਈ ਕਰ ਸਕਦੇ ਹਨ ਅਤੇ ਵੀਜ਼ਾ ਪ੍ਰਾਪਤ ਕਰ ਸਕਦੇ ਹਨ, ਜਿਸ ਨਾਲ ਅਰਜ਼ੀ ਪ੍ਰਕਿਰਿਆ ਨੂੰ ਵਧੇਰੇ ਸੁਵਿਧਾਜਨਕ ਅਤੇ ਡਿਜੀਟਲ ਬਣਾਇਆ ਜਾਵੇਗਾ।

ਇਸ਼ਤਿਹਾਰਬਾਜ਼ੀ

Work And Holiday Visa: ਆਸਟ੍ਰੇਲੀਆ ਨੇ ਭਾਰਤੀ ਨੌਜਵਾਨਾਂ ਲਈ ਵਰਕਿੰਗ ਹੋਲੀਡੇ ਵੀਜ਼ਾ ਪੇਸ਼ ਕੀਤਾ ਹੈ, ਜਿਸ ਦੇ ਤਹਿਤ 18 ਤੋਂ 30 ਸਾਲ ਦੀ ਉਮਰ ਦੇ ਭਾਰਤੀ ਨੌਜਵਾਨ ਆਸਟ੍ਰੇਲੀਆ ਵਿਚ ਕੰਮ ਕਰਦੇ ਹੋਏ ਯਾਤਰਾ ਕਰ ਸਕਦੇ ਹਨ। ਇਹ ਵੀਜ਼ਾ ਉਨ੍ਹਾਂ ਨੂੰ 12 ਮਹੀਨਿਆਂ ਤੱਕ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ, ਜਿਸ ਨਾਲ ਉਹ ਆਪਣੇ ਯਾਤਰਾ ਖਰਚਿਆਂ ਨੂੰ ਵੀ ਪੂਰਾ ਕਰ ਸਕਦੇ ਹਨ।

ਇਸ਼ਤਿਹਾਰਬਾਜ਼ੀ

Skills Based Visa: ਆਸਟ੍ਰੇਲੀਆ ਵਿੱਚ ਵੱਖ-ਵੱਖ ਉਦਯੋਗਾਂ ਵਿੱਚ ਹੁਨਰਮੰਦ ਭਾਰਤੀ ਕਾਮਿਆਂ ਦੀ ਮੰਗ ਲਗਾਤਾਰ ਵਧ ਰਹੀ ਹੈ। ਇਸ ਮੰਗ ਨੂੰ ਪੂਰਾ ਕਰਨ ਲਈ ਆਸਟ੍ਰੇਲੀਆਈ ਸਰਕਾਰ ਨੇ ਭਾਰਤੀਆਂ ਲਈ ਵੱਖ-ਵੱਖ ਹੁਨਰ-ਅਧਾਰਤ ਜਾਂ ਸਕਿੱਲ ਬੇਸਡ ਵੀਜ਼ਾ ਵਿਕਲਪਾਂ ਦੀ ਸਹੂਲਤ ਦਿੱਤੀ ਹੈ। ਇਸ ਵਿੱਚ ਆਈਟੀ, ਸਿਹਤ ਸੇਵਾਵਾਂ, ਸਿੱਖਿਆ, ਇੰਜਨੀਅਰਿੰਗ ਅਤੇ ਉਸਾਰੀ ਵਰਗੇ ਖੇਤਰ ਸ਼ਾਮਲ ਹਨ।

ਇਸ਼ਤਿਹਾਰਬਾਜ਼ੀ

ਉੱਚ ਸਿੱਖਿਆ ਹਾਸਲ ਕਰਨ ਲਈ ਆਸਟ੍ਰੇਲੀਆ ਜਾਣ ਵਾਲੇ ਭਾਰਤੀ ਵਿਦਿਆਰਥੀ ਵੀ ਆਪਣੀ ਪੜ੍ਹਾਈ ਦੌਰਾਨ ਅਤੇ ਬਾਅਦ ਵਿੱਚ ਕੰਮ ਦੇ ਬਿਹਤਰ ਮੌਕੇ ਪ੍ਰਾਪਤ ਕਰ ਸਕਣਗੇ। ਇਹ ਨਵਾਂ ਕਦਮ ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਵਧ ਰਹੇ ਸਬੰਧਾਂ ਨੂੰ ਦਰਸਾਉਂਦਾ ਹੈ, ਜਿੱਥੇ ਵਪਾਰ, ਸਿੱਖਿਆ ਅਤੇ ਰੁਜ਼ਗਾਰ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਮੌਜੂਦਾ ਵੀਜ਼ਾ ਧਾਰਕ ਜਾਂ ਜਿਨ੍ਹਾਂ ਨੂੰ ਪਹਿਲਾਂ ਹੀ ਚੀਨ, ਵੀਅਤਨਾਮ ਜਾਂ ਭਾਰਤ ਤੋਂ ਵਰਕ ਐਂਡ ਹੋਲੀਡੇ ਵੀਜ਼ਾ ਦਿੱਤਾ ਗਿਆ ਹੈ, ਉਹ imiaAccount ਰਾਹੀਂ ਦੂਜੇ ਜਾਂ ਤੀਜੇ ਵੀਜ਼ੇ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ਦੂਜੇ ਭਾਗੀਦਾਰ ਦੇਸ਼ਾਂ ਦੇ ਬਿਨੈਕਾਰਾਂ ਲਈ ਮੌਜੂਦਾ ਪ੍ਰਬੰਧਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

Source link

Related Articles

Leave a Reply

Your email address will not be published. Required fields are marked *

Back to top button