Bloody war over the firing of firecrackers on the occasion of Diwali 40 to 50 youths attacked hdb – News18 ਪੰਜਾਬੀ

ਪਟਾਕੇ ਚਲਾਉਣ ਨੂੰ ਲੈ ਕੇ ਸਮਾਣਾ ਦੇ ਵਿੱਚ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਹਨ। ਇੱਕ ਧਿਰ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਘਰ ਦੇ ਬਾਹਰੀ ਪਟਾਕਿਆਂ ਦਾ ਸਟਾਲ ਲਗਾਇਆ ਹੋਇਆ ਸੀ ਤੇ ਕੁਝ ਨੌਜਵਾਨ ਉਸ ਸਟਾਲ ਦੇ ਨੇੜੇ ਹੀ ਆਪਣੇ ਬੰਬ ਚਲਾਉਣ ਲੱਗੇ। ਜਦੋਂ ਉਹਨਾਂ ਨੇ ਉਹਨਾਂ ਨੂੰ ਅਜਿਹਾ ਕਰਨ ਤੋਂ ਮਨਾ ਕੀਤਾ ਤਾਂ ਉਹ ਗੁੱਸੇ ਦੇ ਵਿੱਚ ਆ ਗਏ, ਜਿਨ੍ਹਾਂ ਨੇ ਰਾਤ ਨੂੰ ਉਹਨਾਂ ਦੇ ਘਰ ਦੇ ਵਿੱਚ ਵੜ ਕੇ ਹਮਲਾ ਕੀਤਾ। ਇਸ ਹਮਲੇ ਦੌਰਾਨ ਔਰਤਾਂ ਸਣੇ ਕਈ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ, ਜਿਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਗਿਆ।
ਇਹ ਵੀ ਪੜ੍ਹੋ:
ਕੈਨੇਡਾ ’ਚ ਅਰਬਾਂ ਰੁਪਏ ਦੇ ਨਸ਼ੇ ਤੇ ਹਥਿਆਰਾਂ ਨਾਲ ਪੰਜਾਬੀ ਗ੍ਰਿਫ਼ਤਾਰ… ਦੇਸ਼ ਦਾ ਸਭ ਤੋਂ ਵੱਡਾ ਨਸ਼ਾ ਤਸਕਰੀ ਮਾਮਲਾ
ਜਾਣਕਾਰੀ ਦਿੰਦੇ ਹੋਏ ਜ਼ਖਮੀ ਔਰਤ ਨੇ ਦੱਸਿਆ ਕਿ ਉਹਨਾਂ ਨੇ ਸਟਾਲ ਲਗਾਇਆ ਹੋਇਆ ਸੀ ਤੇ ਕੋਲ ਹੀ ਪਟਾਕੇ ਚਲਾਏ ਜਾ ਰਹੇ ਸਨ। ਜਿਵੇਂ ਉਸਨੇ ਉਹਨਾਂ ਨੌਜਵਾਨਾਂ ਨੂੰ ਮਨਾ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਉਹ ਇੱਥੇ ਹੀ ਪਟਾਕੇ ਚਲਾਉਣਗੇ। ਜਿਸ ਤੋਂ ਬਾਅਦ ਇਹ ਮਾਮਲਾ ਭੱਖਣਾ ਸ਼ੁਰੂ ਹੋ ਗਿਆ ਤੇ ਦੂਸਰੀ ਧਿਰ ਦੇ ਕਰੀਬ 35 ਤੋਂ 40 ਨੌਜਵਾਨਾਂ ਨੇ ਆ ਕੇ ਘਰ ਦੇ ਵਿੱਚ ਹੀ ਹਮਲਾ ਕਰ ਦਿੱਤਾ।
ਹਮਲਾਵਰਾਂ ਨੇ ਔਰਤਾਂ ਤੱਕ ਨੂੰ ਵੀ ਨਹੀਂ ਬਖਸ਼ਿਆ ਤੇ ਉਹਨਾ ਦੇ ਵੀ ਸਿਰ ਖੋਲ ਦਿੱਤੇ ਨੇ। ਫਿਲਹਾਲ ਪੁਲਿਸ ਨੇ ਮੌਕੇ ’ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :