Virat Kohli ਨੇ ਮਾਰਿਆ ਅਜਿਹਾ ਸ਼ਾਨਦਾਰ ਛੱਕਾ…ਕੰਧ ਵਿਚ ਹੋ ਗਿਆ ਸੁਰਾਖ; ਵੇਖੋ VIDEO

ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਬੰਗਲਾਦੇਸ਼ ਖਿਲਾਫ ਹੋਣ ਵਾਲੀ ਟੈਸਟ ਸੀਰੀਜ਼ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ 2 ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੈਸਟ ਮੈਚ ਚੇਨਈ ਦੇ ਚੇਪੌਕ ਸਟੇਡੀਅਮ ‘ਚ ਖੇਡਿਆ ਜਾਵੇਗਾ। ਭਾਰਤੀ ਟੀਮ ਦਾ ਕੈਂਪ ਇੱਥੇ 13 ਸਤੰਬਰ ਤੋਂ ਲੱਗਿਆ ਹੋਇਆ ਹੈ। ਵਿਰਾਟ ਕੋਹਲੀ ਨੈੱਟ ‘ਤੇ ਸ਼ਾਨਦਾਰ ਫਾਰਮ ‘ਚ ਨਜ਼ਰ ਆ ਰਹੇ ਹਨ।
ਐਤਵਾਰ ਨੂੰ ਅਭਿਆਸ ਸੈਸ਼ਨ ਦੌਰਾਨ, ਉਸਨੇ ਅਜਿਹਾ ਸ਼ਾਨਦਾਰ ਛੱਕਾ ਮਾਰਿਆ ਕਿ ਇਸ ਨਾਲ ਭਾਰਤੀ ਡਰੈਸਿੰਗ ਰੂਮ ਦੇ ਨੇੜੇ ਕੰਧ ਵਿੱਚ ਇੱਕ ਸੁਰਾਖ ਹੋ ਗਿਆ। ਕੋਹਲੀ ਲੰਬੇ ਸਮੇਂ ਬਾਅਦ ਟੈਸਟ ਕ੍ਰਿਕਟ ‘ਚ ਨਜ਼ਰ ਆਉਣਗੇ। ਉਹ ਐੱਮਏ ਚਿਦੰਬਰਮ ਸਟੇਡੀਅਮ ‘ਚ ਖੂਬ ਪਸੀਨਾ ਵਹਾ ਰਿਹਾ ਹੈ।
ਭਾਰਤ-ਬੰਗਲਾਦੇਸ਼ (IND vs BAN) ਸੀਰੀਜ਼ ਦੇ ਅਧਿਕਾਰਤ ਪ੍ਰਸਾਰਕ, Jio Cinema ਨੇ ਆਪਣੀ ਵੈੱਬਸਾਈਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜੋ ਕਿ ਚੇਨਈ ਵਿੱਚ ਭਾਰਤੀ ਟੀਮ ਦੇ ਦੂਜੇ ਅਭਿਆਸ ਸੈਸ਼ਨ ਤੋਂ ਹੈ। ਇਸ ਵੀਡੀਓ ‘ਚ ਵਿਰਾਟ ਕੋਹਲੀ ਦੇ ਅਭਿਆਸ ਨੂੰ ਉਜਾਗਰ ਕੀਤਾ ਗਿਆ ਹੈ। ਜਿਸ ਵਿੱਚ ਕੋਹਲੀ ਇੱਕ ਦਮਦਾਰ ਛੱਕਾ ਜੜਦਾ ਹੈ ਅਤੇ ਭਾਰਤੀ ਡਰੈਸਿੰਗ ਰੂਮ ਦੇ ਕੋਲ ਦੀਵਾਰ ਵਿੱਚ ਇੱਕ ਸੁਰਾਖ ਬਣ ਜਾਂਦਾ ਹੈ।
Bro casually broke Chepauk’s wall 🥵 pic.twitter.com/ipRMxS2GGx
— 𝘿𝙞𝙡𝙞𝙥𝙑𝙆18 (@Vk18xCr7) September 15, 2024
ਟੀਮ ਇੰਡੀਆ ਦੇ ਦੋ ਟਰੇਨਿੰਗ ਸੈਸ਼ਨ ਪੂਰੇ
ਭਾਰਤੀ ਟੀਮ ਨੇ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਆਪਣੇ ਦੋ ਅਭਿਆਸ ਸੈਸ਼ਨ ਪੂਰੇ ਕਰ ਲਏ ਹਨ। ਭਾਰਤੀ ਟੀਮ ਚੇਪੌਕ ਸਟੇਡੀਅਮ ਵਿੱਚ ਬੰਦ ਦਰਵਾਜ਼ਿਆਂ ਪਿੱਛੇ ਅਭਿਆਸ ਕਰ ਰਹੀ ਹੈ ਜਿਸ ਵਿੱਚ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਸਮੇਤ ਟੈਸਟ ਟੀਮ ਲਈ ਚੁਣੇ ਗਏ ਸਾਰੇ 16 ਖਿਡਾਰੀ ਸ਼ਾਮਲ ਹਨ।
ਟੀਮ ਇੰਡੀਆ ਦੇ ਮੁੱਖ ਕੋਚ ਗੌਤਮ ਗੰਭੀਰ ਦੀ ਕੋਚਿੰਗ ‘ਚ ਟੀਮ ਇੰਡੀਆ ਪਹਿਲੀ ਵਾਰ ਟੈਸਟ ‘ਚ ਮੈਦਾਨ ‘ਤੇ ਉਤਰੇਗੀ। ਨਵਾਂ ਗੇਂਦਬਾਜ਼ੀ ਕੋਚ ਦੱਖਣੀ ਅਫਰੀਕਾ ਦਾ ਮੋਰਨੇ ਮੋਰਕਲ ਵੀ ਟੀਮ ਨਾਲ ਜੁੜ ਗਿਆ ਹੈ।
ਲੰਡਨ ਤੋਂ ਸਿੱਧੇ ਚੇਨਈ ਪਹੁੰਚੇ ਵਿਰਾਟ ਕੋਹਲੀ
ਵਿਰਾਟ ਕੋਹਲੀ ਪਹਿਲੇ ਟੈਸਟ ਮੈਚ ਲਈ ਲੰਡਨ ਤੋਂ ਸਿੱਧੇ ਚੇਨਈ ਪਹੁੰਚ ਗਏ ਹਨ। ਟੀਮ ਇੰਡੀਆ ਦੇ ਮੁੱਖ ਖਿਡਾਰੀ ਕਰੀਬ ਡੇਢ ਮਹੀਨੇ ਬਾਅਦ ਮੈਦਾਨ ‘ਚ ਉਤਰ ਰਹੇ ਹਨ। ਭਾਰਤੀ ਟੀਮ ਇਸ ਤੋਂ ਪਹਿਲਾਂ ਸ਼੍ਰੀਲੰਕਾ ‘ਚ ਵਨਡੇ ਸੀਰੀਜ਼ ਹਾਰ ਗਈ ਸੀ। ਟੀਮ ਇੰਡੀਆ ਆਪਣੇ ਟੈਸਟ ਸੈਸ਼ਨ ਦੀ ਸ਼ੁਰੂਆਤ ਬੰਗਲਾਦੇਸ਼ ਖਿਲਾਫ ਸੀਰੀਜ਼ ਨਾਲ ਕਰੇਗੀ। ਭਾਰਤੀ ਟੀਮ ਨੂੰ ਹੋਰ 10 ਟੈਸਟ ਮੈਚ ਖੇਡਣੇ ਹਨ।
ਬੰਗਲਾਦੇਸ਼ ਨਾਲ ਸੀਰੀਜ਼ ਤੋਂ ਬਾਅਦ ਭਾਰਤੀ ਟੀਮ ਨਿਊਜ਼ੀਲੈਂਡ ਦੀ ਮੇਜ਼ਬਾਨੀ ਕਰੇਗੀ। ਭਾਰਤੀ ਟੀਮ ਕੀਵੀ ਟੀਮ ਨਾਲ ਟੈਸਟ ਸੀਰੀਜ਼ ਖੇਡੇਗੀ। ਇਸ ਤੋਂ ਬਾਅਦ ਉਹ ਆਸਟ੍ਰੇਲੀਆ ਲਈ ਰਵਾਨਾ ਹੋਵੇਗੀ ਜਿੱਥੇ ਉਹ ਬਾਰਡਰ ਗਾਵਸਕਰ ਟਰਾਫੀ ਦੇ ਤਹਿਤ 5 ਮੈਚਾਂ ਦੀ ਟੈਸਟ ਸੀਰੀਜ਼ ਖੇਡੇਗੀ।