Ration Card: ਰਾਸ਼ਨ ਕਾਰਡ e-KYC ‘ਚ ਨਹੀਂ ਮੈਚ ਹੋ ਰਹੇ ਫਿੰਗਰਪ੍ਰਿੰਟ, ਇਹ ਤਰੀਕਾ ਆਵੇਗਾ ਕੰਮ…

ਸਰਕਾਰ ਦੀਆਂ ਹਦਾਇਤਾਂ ‘ਤੇ ਰਾਸ਼ਨ ਕਾਰਡ ਧਾਰਕਾਂ ਦੀ ਵੈਰੀਫਿਕੇਸ਼ਨ (Ration Card Verification) ਕੀਤੀ ਜਾ ਰਹੀ ਹੈ। ਇਸ ਤਹਿਤ ਰਾਸ਼ਨ ਕਾਰਡ ਵਿਚ ਰਜਿਸਟਰਡ ਪਰਿਵਾਰਕ ਮੈਂਬਰਾਂ ਨੂੰ ਈ-ਪੌਸ਼ ਮਸ਼ੀਨ ‘ਤੇ ਆਪਣੇ ਉਂਗਲਾਂ ਦੇ ਨਿਸ਼ਾਨ ਦੇਣੇ ਜ਼ਰੂਰੀ ਹਨ। ਯਾਨੀ ਕਿ ਰਾਸ਼ਨ ਕਾਰਡ ਦੀ ਈ-ਕੇਵਾਈਸੀ (e-KYC) ਕਰਨ ਸਮੇਂ ਵੀ ਫਿੰਗਰਪ੍ਰਿੰਟ ਲਏ ਜਾਂਦੇ ਹਨ। ਪਰ ਕਈ ਵਾਰ ਫਿੰਗਰਪ੍ਰਿਟ ਮੈਚ ਨਹੀਂ ਕਰਦੇ, ਅਜਿਹੀ ਸਥਿਤੀ ਵਿਚ ਤੁਹਾਨੂੰ ਘਬਰਾਉਣਾ ਨਹੀਂ ਚਾਹੀਦਾ। ਫਿੰਗਰਪ੍ਰਿੰਟ ਮੈਚ ਨਾ ਕਰਨ ਉਪਰੰਤ ਤੁਹਾਡਾ ਰਾਸ਼ਨ ਕਾਰਡ ਰੱਦ ਨਹੀਂ ਕੀਤਾ ਜਾਵੇਗਾ।
ਆਓ ਜਾਣਦੇ ਹਾਂ ਇਸ ਸੰਬੰਧੀ ਡਿਟੇਲ-
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਜੇਕਰ ਰਾਸ਼ਨ ਕਾਰਡ ਦੀ ਈ-ਕੇਵਾਈਸੀ (e-KYC) ਕਰਨ ਸਮੇਂ ਫਿੰਗਰਪ੍ਰਿੰਟ ਮੈਚ ਨਹੀਂ ਕਰਦੇ, ਤਾਂ ਉਹਨਾਂ ਲੋਕਾਂ ਦੇ ਨਾਂ ਵੱਖਰੇ ਰਜਿਸਟਰ ਵਿਚ ਦਰਜ ਕੀਤੇ ਜਾਣਗੇ। ਇਹ ਵਿਵਸਥਾ ਉਨ੍ਹਾਂ ਲੋਕਾਂ ਲਈ ਕੀਤੀ ਗਈ ਹੈ, ਜਿਨ੍ਹਾਂ ਦੇ ਉਂਗਲਾਂ ਦੇ ਨਿਸ਼ਾਨ ਈ-ਪੋਜ਼ ਮਸ਼ੀਨ ‘ਚ ਫਿੱਟ ਨਹੀਂ ਹੋ ਸਕਦੇ ਹਨ।
ਈ-ਕੇਵਾਈਸੀ ਦੌਰਾਨ, ਵੱਡੀ ਗਿਣਤੀ ਵਿੱਚ ਬਜ਼ੁਰਗ ਲੋਕ ਵੀ ਸਾਹਮਣੇ ਆਏ ਹਨ ਜਿਨ੍ਹਾਂ ਦੇ ਉਂਗਲਾਂ ਦੇ ਨਿਸ਼ਾਨ ਅਸਪਸ਼ਟ ਹੋ ਗਏ ਹਨ। ਇਨ੍ਹਾਂ ਲੋਕਾਂ ਨੂੰ ਰਾਸ਼ਨ ਕਾਰਡ ਤੋਂ ਆਪਣਾ ਨਾਮ ਕੱਟੇ ਜਾਣ ਅਤੇ ਈ-ਕੇਵਾਈਸੀ ਪ੍ਰਕਿਰਿਆ ਪੂਰੀ ਨਾ ਹੋਣ ‘ਤੇ ਰਾਸ਼ਨ ਕਾਰਡ ਰੱਦ ਕੀਤੇ ਜਾਣ ਦੀ ਸੰਭਾਵਨਾ ਦਾ ਸਾਹਮਣਾ ਕਰਨਾ ਪੈਂਦਾ ਹੈ।
ਦੱਸ ਦੇਈਏ ਕਿ ਵੱਡੀ ਗਿਣਤੀ ਬਜ਼ੁਰਗ ਅਜਿਹੇ ਹਨ, ਜੋ ਫਿੰਗਰਪ੍ਰਿਟ ਕਾਰਨ ਚਿੰਤਤ ਸਨ। ਉਹਨਾਂ ਦੀਆਂ ਉਂਗਲਾਂ ਦੇ ਨਿਸ਼ਾਨ ਈ-ਕੇਵਾਈਸੀ ਵਿਚ ਉਪਲਬਧ ਨਹੀਂ ਸਨ। ਜਦੋਂ ਇਹ ਸਮੱਸਿਆ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਆਈ ਤਾਂ ਇਸ ਦੇ ਬਦਲ ਵਜੋਂ ਇਕ ਨਵਾਂ ਪ੍ਰਬੰਧ ਕੀਤਾ ਗਿਆ। ਅਜਿਹੇ ਲੋਕਾਂ ਦੇ ਨਾਮ ਅਲੱਗ ਤੋਂ ਦਰਜ਼ ਕੀਤੇ ਜਾਣ ਦਾ ਨਿਯਮ ਬਣਾਇਆ ਗਿਆ।
ਜ਼ਿਲ੍ਹਾ ਸਪਲਾਈ ਅਫ਼ਸਰ ਰਾਕੇਸ਼ ਕੁਮਾਰ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਉਂਗਲਾਂ ਦੇ ਨਿਸ਼ਾਨ ਈ-ਕੇਵਾਈਸੀ ਦੌਰਾਨ ਨਹੀਂ ਮਿਲੇ ਹਨ, ਉਨ੍ਹਾਂ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ। ਸਾਰੇ ਕੋਟੇਦਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਅਜਿਹੇ ਵਿਅਕਤੀਆਂ ਦੇ ਨਾਮ ਅਲੱਗ ਰਜਿਸਟਰ ਵਿਚ ਦਰਜ ਕਰਨ।
ਉਹਨਾਂ ਦੱਸਿਆ ਕਿ ਈ-ਕੇਵਾਈਸੀ ਦੌਰਾਨ ਜਿੰਨ੍ਹਾਂ ਦੇ ਬਾਇਓਮੈਟ੍ਰਿਕਸ ਈ-ਪੀਓਐਸ ਮਸ਼ੀਨ ਵਿਚ ਕੈਪਚਰ ਨਹੀਂ ਕੀਤੇ ਗਏ, ਉਨ੍ਹਾਂ ਦੇ ਰਾਸ਼ਨ ਕਾਰਡ ਵਿਚੋਂ ਨਾਮ ਨਹੀਂ ਕੱਟੇ ਜਾਣਗੇ। ਇਸ ਲਈ ਕਿਸੇ ਵੀ ਤਰ੍ਹਾਂ ਦੀ ਚਿੰਤਾਂ ਕਰਨ ਦੀ ਲੋੜ ਨਹੀਂ ਹੈ। ਸਭ ਨੂੰ ਬੇਫ਼ਿਕਰੀ ਦੇ ਨਾਲ ਰਾਸ਼ਨ ਕਾਰਡ ਦੀ ਈ-ਕੇਵਾਈਸੀ ਕਰਵਾਉਣੀ ਚਾਹੀਦੀ ਹੈ।