PM Scheme- ਖੁਸ਼ਖਬਰੀ!, PM ਕਿਸਾਨ ਯੋਜਨਾ ਦੀ 18ਵੀਂ ਕਿਸ਼ਤ ਬਾਰੇ ਆਈ ਵੱਡੀ ਅਪਡੇਟ

ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਲਾਭ ਲੈਣ ਵਾਲੇ ਕਿਸਾਨਾਂ ਲਈ ਇੱਕ ਵੱਡੀ ਖਬਰ ਹੈ। ਨਵਰਾਤਰੀ ਦੌਰਾਨ ਕਰੋੜਾਂ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਟਰਾਂਸਫਰ ਕੀਤੇ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਅਕਤੂਬਰ 2024 ਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 18ਵੀਂ ਕਿਸ਼ਤ ਜਾਰੀ ਕਰ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ 17ਵੀਂ ਕਿਸ਼ਤ 18 ਜੂਨ ਨੂੰ ਰਿਲੀਜ਼ ਹੋਈ ਸੀ।
ਪ੍ਰਧਾਨ ਮੰਤਰੀ ਕਿਸਾਨ ਕੇਂਦਰ ਸਰਕਾਰ ਦੀ ਯੋਜਨਾ ਹੈ। ਇਸ ਯੋਜਨਾ ਤਹਿਤ ਮੋਦੀ ਸਰਕਾਰ ਕਿਸਾਨਾਂ ਨੂੰ 6,000 ਰੁਪਏ ਸਾਲਾਨਾ ਸਹਾਇਤਾ ਵਜੋਂ ਦਿੰਦੀ ਹੈ। ਇਹ ਰਕਮ ਡੈਇਰੈਕਟ ਬੈਨੀਫਿਟ ਟਰਾਂਸਫਰ (DBT) ਰਾਹੀਂ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ 2,000 ਰੁਪਏ ਦੀਆਂ ਤਿੰਨ ਬਰਾਬਰ ਕਿਸ਼ਤਾਂ ਵਿੱਚ ਦਿੱਤੀ ਜਾਂਦੀ ਹੈ। ਇਹ ਸਕੀਮ ਦਸੰਬਰ 2018 ਵਿੱਚ ਸ਼ੁਰੂ ਕੀਤੀ ਗਈ ਸੀ। ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 16ਵੀਂ ਕਿਸ਼ਤ ਵਿੱਚ 93 ਕਰੋੜ ਤੋਂ ਵੱਧ ਕਿਸਾਨਾਂ ਨੂੰ 2000 ਰੁਪਏ ਮਿਲੇ ਸਨ।
ਤੁਹਾਨੂੰ ਦੱਸ ਦੇਈਏ ਕਿ PMKISAN ਰਜਿਸਟਰਡ ਕਿਸਾਨਾਂ ਲਈ eKYC ਲਾਜ਼ਮੀ ਹੈ। ਲਾਭਪਾਤਰੀਆਂ ਨੂੰ ਈ-ਕੇਵਾਈਸੀ ਪ੍ਰਕਿਰਿਆ ਸਮੇਤ ਕਾਗਜ਼ੀ ਕਾਰਵਾਈ ਨੂੰ ਪੂਰਾ ਕਰਨਾ ਹੋਵੇਗਾ। ਤਾਂ ਹੀ ਤੁਸੀਂ ਇਸ ਸਕੀਮ ਦਾ ਲਾਭ ਲੈ ਸਕਦੇ ਹੋ।
ਪ੍ਰਧਾਨ ਮੰਤਰੀ ਕਿਸਾਨ ਲਈ eKYC ਕਰਨਾ ਕਾਫੀ ਆਸਾਨ ਹੈ, ਇਸ ਲਈ ਤੁਹਾਨੂੰ ਇਹਨਾਂ Steps ਨੂੰ ਫਾਲੋ ਕਰਨਾ ਹੋਵੇਗਾ:
-ਇਸਦੇ ਲਈ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ https://pmkisan.gov.in ‘ਤੇ ਜਾਓ
-“ਕਿਸਾਨ ਕਾਰਨਰ” ਭਾਗ ਦੇ ਅਧੀਨ ’eKYC’ ਵਿਕਲਪ ‘ਤੇ ਕਲਿੱਕ ਕਰੋ।
-ਲੋੜੀਂਦੇ ਖੇਤਰ ਵਿੱਚ ਆਪਣਾ 12 ਅੰਕਾਂ ਦਾ ਆਧਾਰ ਨੰਬਰ ਦਰਜ ਕਰੋ।
-‘ਸਰਚ’ ਬਟਨ ‘ਤੇ ਕਲਿੱਕ ਕਰੋ।
-ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ‘ਤੇ ਭੇਜਿਆ ਗਿਆ OTP ਦਾਖਲ ਕਰੋ।
-eKYC ਪ੍ਰਕਿਰਿਆ ਨੂੰ ਪੂਰਾ ਕਰਨ ਲਈ ‘ਸਬਮਿਟ’ ਬਟਨ ‘ਤੇ ਕਲਿੱਕ ਕਰੋ।
-ਤੁਸੀਂ ਆਪਣਾ ਆਧਾਰ ਨੰਬਰ ਪ੍ਰਦਾਨ ਕਰਕੇ ਅਤੇ ਬਾਇਓਮੀਟ੍ਰਿਕ ਪ੍ਰਮਾਣੀਕਰਣ ਦੁਆਰਾ ਨਜ਼ਦੀਕੀ ਕਾਮਨ ਸਰਵਿਸ ਸੈਂਟਰ (CSC) ‘ਤੇ eKYC ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹੋ।
ਪ੍ਰਧਾਨ ਮੰਤਰੀ-ਕਿਸਾਨ ਕਿਸ਼ਤ ਦਾ ਸਟੇਟਸ ਜਾਣਨ ਲਈ ਤੁਸੀਂ PM-Kisan ਦੀ ਵੈੱਬਸਾਈਟ ‘ਤੇ ਜਾਓ। ਹੋਮਪੇਜ ‘ਤੇ, ‘ਕਿਸਾਨ’ ਕਾਰਨਰ’ ਭਾਗ ‘ਤੇ ਜਾਓ। ‘ਬੈਨੀਫਿਸ਼ਰੀ ਸਟੇਟਸ’ ਵਿਕਲਪ ‘ਤੇ ਕਲਿੱਕ ਕਰੋ। ਰਜਿਸਟਰਡ ਆਧਾਰ ਨੰਬਰ ਜਾਂ ਬੈਂਕ ਖਾਤਾ ਨੰਬਰ ਦਰਜ ਕਰੋ। ‘Get Data’ ਬਟਨ ‘ਤੇ ਕਲਿੱਕ ਕਰੋ। ਤੁਹਾਡੀ ਪ੍ਰਧਾਨ ਮੰਤਰੀ-ਕਿਸਾਨ ਕਿਸ਼ਤ ਦਾ ਸਟੇਟਸ ਸਕ੍ਰੀਨ ‘ਤੇ ਦਿਖਾਈ ਦੇਵੇਗਾ।