Paris Fashion Week ‘ਚ ਬੇਟੀ ਅਰਾਧਿਆ ਨਾਲ ਪਹੁੰਚੀ ਐਸ਼ਵਰਿਆ, ਤਲਾਕ ਦੀਆਂ ਖਬਰਾਂ ਫੈਲਾਉਣ ਵਾਲਿਆਂ ਨੂੰ ਦਿੱਤਾ ਜਵਾਬ

ਐਸ਼ਵਰਿਆ ਰਾਏ (Aishwarya Rai) ਬਾਲੀਵੁਡ ਦੀ ਮਸ਼ਹੂਰ ਅਭਿਨੇਤਰੀ ਹੈ। ਇਨੀਂ ਦਿਨੀਂ ਉਹ ਆਪਣੀ ਨਿੱਜੀ ਜ਼ਿੰਦਗੀ ਕਰਕੇ ਚਰਚਾ ਵਿਚ ਹੈ। ਲਗਾਤਾਰ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਦੇ ਤਾਲਕ ਦੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅੱਜ ਕੱਲ੍ਹ ਐਸ਼ਵਰਿਆ ਨੂੰ ਜ਼ਿਆਦਾਤਰ ਈਵੈਂਟਸ ਉੱਤੇ ਬੇਟੀ ਅਰਾਧਿਆ ਨਾਲ ਦੇਖਿਆ ਗਿਆ ਹੈ। ਹਾਲ ਹੀ ਵਿਚ ਦੁਬਈ ਵਿਖੇ ਐਵਾਰਡ ਸਮਾਰੋਹ ਤੋਂ ਬਾਅਦ ਐਸ਼ਵਰਿਆ ਰਾਏ ਨੂੰ ਪੈਰਿਸ ਫੈਸ਼ਨ ਵੀਕ (Paris Fashion Week) ਈਵੈਂਟ ਵਿਚ ਵੀ ਬੇਟੀ ਆਰਾਧਿਆ ਬੱਚਨ ਨਾਲ ਦੇਖਿਆ ਗਿਆ।
ਅਜਿਹੀਆਂ ਖ਼ਬਰਾਂ ਦੇ ਬਾਵਜੂਦ ਐਸ਼ਵਰਿਆ ਦੇ ਪ੍ਰਸ਼ੰਸ਼ਕਾਂ ਦੀ ਗਿਣਤੀ ਨਹੀਂ ਘਟੀ। ਐਸ਼ਵਰਿਆ ਤੇ ਅਰਾਧਿਆ ਦੀਆਂ ਵੀਡੀਓ ਅਤੇ ਤਸਵੀਰਾਂ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਅਦਾਕਾਰਾ ਦਾ ਲੁੱਕ ਕਾਫੀ ਚਰਚਾ ‘ਚ ਰਿਹਾ ਹੈ। ਪ੍ਰਸ਼ੰਸ਼ਕ ਐਸ਼ਵਰਿਆ ਤੇ ਅਰਾਧਿਆ ਦੀ ਤਾਰੀਫ਼ ਕਰ ਰਹੇ ਹਨ।
ਪਿਛਲੇ ਕੁਝ ਸਮੇਂ ਤੋਂ ਐਸ਼ਵਰਿਆ ਤੇ ਅਭਿਸ਼ੇਕ ਦੇ ਰਿਸ਼ਤੇ ਵਿਚ ਦਰਾਰ ਪੈ ਜਾਣ ਦੀਆਂ ਅਫ਼ਵਾਹਾਂ ਫੈਲ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਉਹ ਦੋਵੇਂ ਤਲਾਕ ਲੈਣ ਜਾ ਰਹੇ ਹਨ। ਪੈਰਿਸ਼ ਫੈਸ਼ਨ ਵੀਕ ਵਿਚ ਦੇਖਿਆ ਗਿਆ ਕਿ ਐਸ਼ਵਰਿਆ ਦੇ ਵਿਆਹ ਦੀ ਮੁੰਦਰੀ ਪਾਈ ਹੋਈ ਸੀ। ਜਦੋਂ ਕਿ ਇਸ ਤੋਂ ਪਹਿਲਾਂ ਕੁਝ ਮੌਕਿਆਂ ‘ਤੇ ਐਸ਼ਵਰਿਆ ਦੀ ਉਂਗਲੀ ‘ਚ ਉਹ ਅੰਗੂਠੀ ਨਹੀਂ ਦਿਖਾਈ ਦਿੱਤੀ ਸੀ।
ਇਸ ਅੰਗੂਠੀ ਦੇ ਦਿਖਾਈ ਦੇਣ ਨਾਲ ਐਸ਼ਵਰਿਆ ਤੇ ਅਭਿਸ਼ੇਕ ਦੇ ਤਲਾਕ ਦੀਆਂ ਅਫ਼ਵਾਹਾਂ ਫੈਲਾਉਣ ਵਾਲਿਆਂ ਦੇ ਮੂੰਹ ਇਕ ਵਾਰ ਫੇਰ ਬੰਦ ਹੋ ਗਏ ਹਨ। ਐਸ਼ਵਰਿਆ ਦੀ ਇਸ ਮੁੰਦਰੀ ਨੂੰ ‘ਵੈਂਕੀ’ ਰਿੰਗ ਕਿਹਾ ਜਾਂਦਾ ਹੈ। ਇਹ ਇਕ ਖਾਸ ਮੁੰਦਰੀ ਹੈ, ਜਿਸਨੂੰ ਮੈਂਗਲੋਰੀਅਨ ਸੱਭਿਆਚਾਰ ਵਿਚ ਵਿਆਹੁਤਾ ਔਰਤਾਂ ਪਹਿਣਦੀਆਂ ਹਨ।
ਪੈਰਿਸ ਫੈਸ਼ਨ ਵੀਕ (Paris Fashion Week) ਈਵੈਂਟ ਦੌਰਾਨ ਐਸ਼ਵਰਿਆ ਰਾਏ ਪ੍ਰਿੰਟਿਡ ਓਵਰ ਸਾਈਜ਼ ਲੰਬੀ ਜੈਕੇਟ ਪਾਈ ਨਜ਼ਰ ਆਈ। ਉਸਨੇ ਆਪਣੇ ਵਾਲ ਖੁੱਲੇ ਰੱਖੇ ਹੋਏ ਸਨ ਅਤੇ ਹਲਕਾ ਚਮਕਦਾਰ ਮੇਕਅੱਪ ਵੀ ਕੀਤਾ ਹੋਇਆ ਸੀ। ਇਸ ਵੀਡੀਓ ‘ਚ ਉਹ ਕੈਮਰੇ ਨੂੰ ਦੇਖਦੇ ਹੋਏ ਅੱਖਾਂ ਮੀਟਦੀ ਨਜ਼ਰ ਆ ਰਹੀ ਹੈ। ਹੁਣ ਹਰ ਕੋਈ ਉਸ ਦੇ ਅੰਦਾਜ਼ ਤੋਂ ਪ੍ਰਭਾਵਿਤ ਹੈ। ਐਸ਼ਵਰਿਆ ਨੂੰ ਇਸ ਤਰ੍ਹਾਂ ਚਮਕਦੇ ਦੇਖ ਫੈਨਜ਼ ਵੀ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਸ ਈਵੈਂਟ ਵਿਚ ਐਸ਼ਵਰਿਆ ਦੇ ਨਾਲ ਉਸਦੀ ਬੇਟੀ ਅਰਾਧਿਆ ਵੀ ਨਜ਼ਰ ਆਈ।
- First Published :