Influencer ਨੇ 5ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ, ਘਟਦੇ ਵਜਨ ਕਾਰਨ ਸੀ ਕਾਫੀ ਪਰੇਸ਼ਾਨ

ਤੁਰਕੀ (Türkiye) ਦੀ ਮਸ਼ਹੂਰ ਇਨਫਲੂਐਂਸਰ ਕੁਬਰਾ ਅਕਯੁਤਮ ਦੀ 26 ਸਾਲ ਦੀ ਉਮਰ ‘ਚ ਇਮਾਰਤ ਦੀ ਪੰਜਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ਹੋ ਗਈ। ਸ਼ੁਰੂਆਤੀ ਜਾਂਚ ‘ਚ ਇਸ ਮਾਮਲੇ ਨੂੰ ਖੁਦਕੁਸ਼ੀ ਦੱਸਿਆ ਜਾ ਰਿਹਾ ਹੈ ਕਿਉਂਕਿ ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਸੁਸਾਈਡ ਨੋਟ ਵੀ ਮਿਲਿਆ ਹੈ। ਇਹ ਖਬਰ ਸੁਣ ਕੇ ਉਸ ਦੇ ਫੈਨ ਕਾਫੀ ਸਦਮੇ ‘ਚ ਹਨ।
ਪ੍ਰਸ਼ੰਸਕਾਂ ਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਕੁਬਰਾ ਹੁਣ ਇਸ ਦੁਨੀਆ ‘ਚ ਨਹੀਂ ਹੈ। ਇਸਤਾਂਬੁਲ ਵਿੱਚ, ਇਨਫਲੂਐਂਸਰ ਕੁਬਰਾ ਅਕਯੁਤਮ ਨੇ ਆਪਣੇ ਅਪਾਰਟਮੈਂਟ ਦੀ ਬਾਲਕੋਨੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। 23 ਸਤੰਬਰ ਨੂੰ ਵਾਪਰੀ ਇਸ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਰਿਪੋਰਟਾਂ ਦੀ ਮੰਨੀਏ ਤਾਂ ਉਹ ਆਪਣੀ ਨਿੱਜੀ ਜ਼ਿੰਦਗੀ ਤੋਂ ਪਰੇਸ਼ਾਨ ਸੀ। ਤੁਹਾਨੂੰ ਦੱਸ ਦੇਈਏ ਕਿ ਇਨਫਲੂਐਂਸਰ ਨੇ ਬਿਨਾਂ ਲਾੜੇ ਦੇ ਵਿਆਹ ਕਰਵਾਇਆ ਸੀ ਤੇ ਇਸ ਕਾਰਨ ਉਹ ਮਸ਼ਹੂਰ ਹੋ ਗਈ ਸੀ। ਉਸ ਨੇ ਬਿਨਾਂ ਲਾੜੇ ਦੇ ਤੁਰਕੀ (Türkiye) ਵਿੱਚ ਵਿਆਹ ਕਰਵਾਇਆ ਸੀ। ਉਦੋਂ ਤੋਂ ਉਸ ਦੀ ਫੈਨ ਫਾਲੋਇੰਗ ‘ਚ ਕਾਫੀ ਵਾਧਾ ਹੋਇਆ ਹੈ।
ਪੁਲਿਸ ਨੂੰ ਕੁਬਰਾ ਅਕਯੁਤਮ ਦੇ ਅਪਾਰਟਮੈਂਟ ਤੋਂ ਇੱਕ ਸੁਸਾਈਡ ਲੈਟਰ ਮਿਲਿਆ ਹੈ, ਇਸ ਤੋਂ ਇਲਾਵਾ ਉਸ ਦੀ ਮੌਤ ਤੋਂ ਕੁਝ ਘੰਟੇ ਪਹਿਲਾਂ ਉਸ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕੀਤੀ ਸੀ ਜਿਸ ਵਿੱਚ ਉਹ ਆਪਣੇ ਘਟਦੇ ਵਜ਼ਨ ਕਾਰਨ ਕਾਫੀ ਪਰੇਸ਼ਾਨ ਨਜ਼ਰ ਆ ਰਹੀ ਸੀ। ਉਸ ਨੇ ਪ੍ਰਸ਼ੰਸਕਾਂ ਨਾਲ ਪੋਸਟ ਸ਼ੇਅਰ ਕਰਦੇ ਹੋਏ ਆਪਣੀ ਸਮੱਸਿਆ ਦਾ ਜ਼ਿਕਰ ਕੀਤਾ ਸੀ ਅਤੇ ਕੁਝ ਘੰਟਿਆਂ ਬਾਅਦ ਇਨਫਲੂਐਂਸਰ ਨੇ ਖੁਦਕੁਸ਼ੀ ਕਰ ਲਈ।
ਕੁਬਰਾ ਨੇ ਸੋਸ਼ਲ ਮੀਡੀਆ ‘ਤੇ ਲਿਖਿਆ- ‘ਮੈਂ ਆਪਣੀ ਐਨਰਜੀ ਵਧਾ ਦਿੱਤੀ ਹੈ, ਪਰ ਮੈਂ ਭਾਰ ਨਹੀਂ ਵਧਾ ਪਾ ਰਹੀ ਹਾਂ। ਮੇਰਾ ਹਰ ਰੋਜ਼ ਇੱਕ ਕਿਲੋਗ੍ਰਾਮ ਭਾਰ ਘਟ ਰਿਹਾ ਹੈ। ਮੈਨੂੰ ਨਹੀਂ ਪਤਾ ਕੀ ਕਰਾਂ, ਮੈਨੂੰ ਬਹੁਤ ਜਲਦੀ ਭਾਰ ਵਧਾਉਣ ਦੀ ਲੋੜ ਹੈ।’
Kubbra Akyutm ਦੇ TikTok ‘ਤੇ ਲਗਭਗ 1 ਮਿਲੀਅਨ ਫਾਲੋਅਰਜ਼ ਸਨ ਜਦੋਂ ਕਿ ਇੰਸਟਾਗ੍ਰਾਮ ਉੱਤੇ ਉਸ ਦੇ ਲਗਭਗ 2,07,000 ਫਾਲੋਅਰਜ਼ ਹਨ। ਸਾਲ 2023 ਵਿੱਚ, ਉਸਨੇ ਬਿਨਾਂ ਲਾੜੇ ਦੇ ਵਿਆਹ ਕਰਵਾਇਆ ਸੀ, ਜਿਸ ਤੋਂ ਬਾਅਦ ਉਸਦੀ ਪ੍ਰਸਿੱਧੀ ਰਾਤੋ-ਰਾਤ ਵਧ ਗਈ। ਉਸ ਦੀ ਅਚਾਨਕ ਮੌਤ ਹੋਣ ਕਰਕੇ ਉਸ ਦੇ ਫੈਨਸ ਨੂੰ ਕਾਫੀ ਸਦਮਾ ਲੱਗਾ ਹੈ।