ਕਦੋਂ ਚੈੱਕ ਦੇ ਪਿੱਛੇ ਦਸਤਖਤ ਕਰਨੇ ਹੁੰਦੇ ਹਨ ਜ਼ਰੂਰੀ ? ਸਾਲਾਂ ਤੋਂ ਬੈਂਕ ਜਾਣ ਵਾਲੇ ਵੀ ਨਹੀਂ ਜਾਣਦੇ ਇਹ ਗੱਲ !

ਸਾਲਾਂ ਤੋਂ ਪੈਸਿਆਂ ਦੇ ਲੈਣ-ਦੇਣ ਵਿੱਚ ਚੈੱਕ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਚੈੱਕ ਵੀ ਕਈ ਤਰੀਕਿਆਂ ਨਾਲ ਵਰਤੇ ਜਾਂਦੇ ਹਨ। ਅਜਿਹਾ ਹੀ ਇੱਕ ਤਰੀਕਾ ਹੈ ਚੈੱਕ ਦੇ ਪਿਛਲੇ ਪਾਸੇ ਦਸਤਖਤ ਕਰਨਾ। ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਕੁਝ ਲੋਕ ਚੈੱਕ ਦੇ ਪਿਛਲੇ ਪਾਸੇ ਸਾਈਨ ਕਰਦੇ ਹਨ।
ਕੀ ਕਿਸੇ ਖਾਸ ਸਥਿਤੀ ਵਿੱਚ ਚੈੱਕ ਦੇ ਪਿਛਲੇ ਪਾਸੇ ਦਸਤਖਤ ਕਰਨਾ ਜ਼ਰੂਰੀ ਹੈ, ਆਓ ਜਾਣਦੇ ਹਾਂ। ਜੇਕਰ ਤੁਹਾਡਾ ਚੈੱਕ ਇੱਕ ਬੇਅਰਰ ਚੈੱਕ ਹੈ, ਤਾਂ ਇਸ ਦੇ ਪਿਛਲੇ ਪਾਸੇ ਸਾਈਨ ਕਰਨਾ ਜ਼ਰੂਰੀ ਹੁੰਦਾ ਹੈ। ਅਜਿਹਾ ਇਸ ਲਈ ਕਿਉਂਕਿ ਕਈ ਵਾਰ ਅਜਿਹੇ ਚੈੱਕਾਂ ਵਿੱਚ ਕਿਸੇ ਦਾ ਨਾਂ ਨਹੀਂ ਲਿਖਿਆ ਜਾਂਦਾ। ਅਜਿਹੀ ਸਥਿਤੀ ਵਿੱਚ, ਇੱਕ ਸਮੱਸਿਆ ਇਹ ਹੋ ਸਕਦੀ ਹੈ ਕਿ ਜੋ ਵਿਅਕਤੀ ਚੈੱਕ ਲੈ ਕੇ ਆਇਆ ਹੈ, ਉਹ ਚੈੱਕ ਉਸ ਨੂੰ ਕਿਤੇ ਡਿੱਗਿਆ ਮਿਲਿਆ ਸੀ।
ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ, ਬੈਂਕ ਚੈੱਕ ਦੇ ਪਿਛਲੇ ਪਾਸੇ, ਚੈੱਕ ਲਿਆਉਣ ਵਾਲੇ ਵਿਅਕਤੀ ਦੇ ਹਸਤਾਖਰ ਪ੍ਰਾਪਤ ਕਰਦੇ ਹਨ। ਇਸ ਨਾਲ ਉਹ ਇਹ ਯਕੀਨੀ ਬਣਾਉਂਦੇ ਹਨ ਕਿ ਚੈੱਕ ਤੋਂ ਕਢਵਾਏ ਗਏ ਪੈਸੇ ਚੈੱਕ ਲਿਆਉਣ ਵਾਲੇ ਵਿਅਕਤੀ ਨੂੰ ਦੇ ਦਿੱਤੇ ਗਏ ਹਨ ਅਤੇ ਜੇਕਰ ਚੈੱਕ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਕੈਸ਼ ਕੀਤਾ ਗਿਆ ਹੈ ਤਾਂ ਬੈਂਕ ਦੀ ਇਸ ਵਿੱਚ ਕੋਈ ਸ਼ਮੂਲੀਅਤ ਨਹੀਂ ਹੈ।
ਬੇਅਰਰ ਚੈੱਕ ਦਾ ਮਤਲਬ ਹੈ ਕਿ ਕੋਈ ਵੀ ਵਿਅਕਤੀ ਇਸ ਰਾਹੀਂ ਪੈਸੇ ਕਢਵਾ ਸਕਦਾ ਹੈ, ਜੋ ਉਸ ਚੈੱਕ ਨਾਲ ਬੈਂਕ ਤੱਕ ਪਹੁੰਚਦਾ ਹੈ। ਭਾਵ, ਜੇਕਰ ਕਿਸੇ ਦਾ ਨਾਮ ਚੈੱਕ ‘ਤੇ ਲਿਖਿਆ ਹੋਇਆ ਹੈ, ਤਾਂ ਵੀ ਕੋਈ ਹੋਰ ਵਿਅਕਤੀ ਉਸ ਚੈੱਕ ਤੋਂ ਪੈਸੇ ਕਢਵਾ ਸਕਦਾ ਹੈ। ਇਸ ਲਈ, ਕਿਸੇ ਵੀ ਧੋਖਾਧੜੀ ਤੋਂ ਬਚਣ ਲਈ, ਬੈਂਕ ਉਸ ਵਿਅਕਤੀ ਨੂੰ ਚੈੱਕ ਦੇ ਪਿੱਛੇ ਸਾਈਨ ਕਰਨ ਲਈ ਕਹਿੰਦੇ ਹਨ ਜੋ ਪੈਸੇ ਕਢਵਾਉਣ ਲਈ ਆਇਆ ਹੈ।
ਕੁਝ ਅਜਿਹੇ ਮਾਮਲੇ ਹਨ ਜਿਨ੍ਹਾਂ ਵਿੱਚ ਬੈਂਕ ਬੇਅਰਰ ਚੈੱਕ ਲੈ ਕੇ ਜਾਣ ਵਾਲੇ ਵਿਅਕਤੀ ਦਾ ਐਡਰੈੱਸ ਪਰੂਫ ਮੰਗਦਾ ਹੈ। ਅਜਿਹਾ ਖਾਸ ਤੌਰ ‘ਤੇ ਉਦੋਂ ਹੁੰਦਾ ਹੈ ਜਦੋਂ ਚੈੱਕ ਦੀ ਰਕਮ ਵੱਡੀ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਬੈਂਕ ਚੈੱਕ ਲੈ ਕੇ ਆਏ ਵਿਅਕਤੀ ਦਾ ਐਡਰੈੱਸ ਪਰੂਫ ਲੈ ਲੈਂਦਾ ਹੈ, ਤਾਂ ਜੋ ਭਵਿੱਖ ਵਿੱਚ ਜੇਕਰ ਕੋਈ ਧੋਖਾਧੜੀ ਸਾਹਮਣੇ ਆਉਂਦੀ ਹੈ ਤਾਂ ਉਸ ਵਿਅਕਤੀ ਨਾਲ ਸੰਪਰਕ ਕੀਤਾ ਜਾ ਸਕੇ ਜਾਂ ਉਸ ਵਿਰੁੱਧ ਕਾਰਵਾਈ ਕੀਤੀ ਜਾ ਸਕੇ। ਆਰਡਰ ਚੈੱਕ ਦੇ ਮਾਮਲੇ ਵਿੱਚ, ਚੈੱਕ ਦੇ ਪਿਛਲੇ ਪਾਸੇ ਹਸਤਾਖਰ ਦੀ ਲੋੜ ਨਹੀਂ ਹੁੰਦੀ ਹੈ।
ਆਰਡਰ ਚੈਕ ਵਿੱਚ ਪੈਸੇ ਸਿਰਫ਼ ਉਸ ਵਿਅਕਤੀ ਨੂੰ ਦਿੱਤੇ ਜਾਂਦੇ ਹਨ ਜਿਸਦਾ ਨਾਮ ਇਸ ਉੱਤੇ ਲਿਖਿਆ ਹੁੰਦਾ ਹੈ। ਇਸ ਚੈੱਕ ‘ਤੇ ਇਹ ਵੀ ਲਿਖਿਆ ਹੁੰਦਾ ਹੈ ਕਿ ਇਹ ਆਰਡਰ ਚੈੱਕ ਹੈ ਨਾ ਕਿ ਬੇਅਰਰ ਚੈੱਕ। ਇਸ ਚੈੱਕ ਨੂੰ ਕੈਸ਼ ਕਰਨ ਸਮੇਂ ਵਿਅਕਤੀ ਦਾ ਬੈਂਕ ਵਿੱਚ ਮੌਜੂਦ ਹੋਣਾ ਜ਼ਰੂਰੀ ਹੈ।
ਇਹੀ ਕਾਰਨ ਹੈ ਕਿ ਆਰਡਰ ਚੈੱਕ ‘ਤੇ ਦਸਤਖਤ ਦੀ ਲੋੜ ਨਹੀਂ ਹੁੰਦੀ ਹੈ। ਹਾਲਾਂਕਿ ਆਰਡਰ ਚੈੱਕ ‘ਤੇ ਵੀ ਪੈਸੇ ਦੇਣ ਤੋਂ ਪਹਿਲਾਂ ਬੈਂਕ ਕਰਮਚਾਰੀ ਖੁਦ ਪੂਰੀ ਜਾਂਚ ਕਰਦੇ ਹਨ ਅਤੇ ਤਸੱਲੀ ਹੋਣ ‘ਤੇ ਹੀ ਪੈਸੇ ਦਿੰਦੇ ਹਨ। ਇਸ ਵਿਚ ਇਹ ਯਕੀਨੀ ਬਣਾਉਣਾ ਜ਼ਰੂਰੀ ਹੁੰਦਾ ਹੈ ਕਿ ਚੈੱਕ ਉੱਤੇ ਲਿਖੇ ਨਾਂ ਵਾਲਾ ਵਿਅਕਤੀ ਹੀ ਇਸ ਨੂੰ ਕੈਸ਼ ਕਰਵਾ ਰਿਹਾ ਹੈ ਜਾਂ ਨਹੀਂ।