ਇਸ ਦੇਸ਼ ‘ਚ ਲੰਚ ਤੇ ਕੌਫੀ ਬ੍ਰੇਕ ਦੌਰਾਨ ਸੈਕਸ ਕਰਨ ਦੀ ਸਹੂਲਤ ਮਿਲੀ, ਰਾਸ਼ਟਰਪਤੀ ਵੱਲੋਂ ਖਾਸ ਅਪੀਲ…

ਰਾਸ਼ਟਰਪਤੀ ਵਲਾਦੀਮੀਰ ਪੁਤਿਨ ਰੂਸ ਵਿੱਚ ਲਗਾਤਾਰ ਘਟਦੀ ਆਬਾਦੀ ਨੂੰ ਲੈ ਕੇ ਕਾਫੀ ਚਿੰਤਤ ਹਨ। ਐਤਵਾਰ ਨੂੰ ਉਨ੍ਹਾਂ ਨੇ ਕਥਿਤ ਤੌਰ ‘ਤੇ ਰੂਸੀ ਕਰਮਚਾਰੀਆਂ ਨੂੰ ਦੇਸ਼ ਦੀ ਘਟਦੀ ਜਨਮ ਦਰ ਨੂੰ ਵਧਾਉਣ ਲਈ ਦੁਪਹਿਰ ਦੇ ਖਾਣੇ ਅਤੇ ਕੌਫੀ ਬ੍ਰੇਕ ਦੌਰਾਨ ਸੈਕਸ ਕਰਨ ਦੀ ਅਪੀਲ ਕੀਤੀ।
ਮੈਟਰੋ ਦੀ ਰਿਪੋਰਟ ਮੁਤਾਬਕ ਪੁਤਿਨ ਵੱਲੋਂ ਇਹ ਪਹਿਲ ਅਜਿਹੇ ਸਮੇਂ ਵਿੱਚ ਕੀਤੀ ਗਈ ਹੈ ਜਦੋਂ ਰੂਸ ਦੀ ਜਣਨ ਦਰ, ਜੋ ਕਿ ਇਸ ਸਮੇਂ ਪ੍ਰਤੀ ਔਰਤ ਲਗਭਗ 1.5 ਬੱਚੇ ਹੈ ਅਤੇ ਇੱਕ ਸਥਿਰ ਆਬਾਦੀ ਨੂੰ ਬਣਾਈ ਰੱਖਣ ਲਈ ਲੋੜੀਂਦੀ 2.1 ਦਰ ਤੋਂ ਬਹੁਤ ਹੇਠਾਂ ਹੈ। ਇਸ ਤੋਂ ਇਲਾਵਾ ਯੂਕਰੇਨ ਨਾਲ ਚੱਲ ਰਹੀ ਜੰਗ ਦੌਰਾਨ 10 ਲੱਖ ਤੋਂ ਵੱਧ ਰੂਸੀ ਨੌਜਵਾਨ ਦੇਸ਼ ਛੱਡ ਚੁੱਕੇ ਹਨ।
ਰੂਸੀ ਸਿਹਤ ਮੰਤਰੀ ਡਾ. ਯੇਵਗੇਨੀ ਸ਼ੈਸਟੋਪਾਲੋਵ ਨੇ ਜ਼ੋਰ ਦੇ ਕੇ ਕਿਹਾ ਕਿ ਕੰਮ ਵਿੱਚ ਬਹੁਤ ਜ਼ਿਆਦਾ ਰੁੱਝੇ ਰਹਿਣਾ ਬੱਚੇ ਪੈਦਾ ਕਰਨ ਤੋਂ ਬਚਣ ਦਾ ਇੱਕ ਜਾਇਜ਼ ਬਹਾਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਬਹੁਤ ਤੇਜ਼ੀ ਨਾਲ ਲੰਘ ਜਾਂਦੀ ਹੈ। ਤੁਹਾਨੂੰ ਆਪਣੇ ਪਰਿਵਾਰ ਨੂੰ ਵਧਾਉਣ ਉਤੇ ਧਿਆਨ ਦੇਣਾ ਹੋਵੇਗਾ। ਇਹ ਤੁਹਾਡੇ ਸਾਹਮਣੇ ਇੱਕ ਚੰਗਾ ਮੌਕਾ ਹੈ। ਤੁਹਾਨੂੰ ਇਸ ਦਾ ਲਾਭ ਲੈਣਾ ਚਾਹੀਦਾ ਹੈ।
ਜਦੋਂ ਇਕ ਪੱਤਰਕਾਰ ਨੇ ਉਨ੍ਹਾਂ ਨੂੰ ਪੁੱਛਿਆ ਕਿ 12 ਤੋਂ 14 ਘੰਟੇ ਕੰਮ ਕਰਨ ਵਾਲੇ ਲੋਕ ਬੱਚੇ ਪੈਦਾ ਕਰਨ ਲਈ ਸਮਾਂ ਕਿਵੇਂ ਕੱਢ ਸਕਦੇ ਹਨ? ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਉਹ ਛੁੱਟੀ ਵਾਲੇ ਦਿਨ ਆਪਣੇ ਸਾਥੀ ਨਾਲ ਪਰਿਵਾਰ ਵਧਾਉਣ ਬਾਰੇ ਗੱਲ ਕਰ ਸਕਦੇ ਹਨ।
ਇਸ ਤੋਂ ਪਹਿਲਾਂ ਪੁਤਿਨ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਰੂਸੀ ਲੋਕਾਂ ਦੀ ਸੁਰੱਖਿਆ ਸਾਡੀ ਪ੍ਰਮੁੱਖ ਰਾਸ਼ਟਰੀ ਤਰਜੀਹ ਹੈ। ਰੂਸ ਦੀ ਕਿਸਮਤ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਸਾਡੇ ਵਿੱਚੋਂ ਕਿੰਨੇ ਇਕੱਠੇ ਹੋਣਗੇ। ਇਹ ਰਾਸ਼ਟਰੀ ਮਹੱਤਵ ਦਾ ਸਵਾਲ ਹੈ।