ਘਰ ‘ਚ ਗੈਸ ਗੀਜ਼ਰ ਵਰਤਦੇ ਹੋ ਤਾਂ ਨਾ ਕਰਨਾ ਇਹ ਲਾਪਰਵਾਹੀ, ਹੋ ਸਕਦਾ ਹੈ ਵੱਡਾ ਹਾਦਸਾ

ਦੇਸ਼ ਦੇ ਕਈ ਸੂਬਿਆਂ ਵਿੱਚ ਪਿਛਲੇ ਕੁੱਝ ਦਿਨਾਂ ਵਿੱਚ ਭਾਰੀ ਮੀਂਹ ਪਿਆ ਹੈ। ਮੌਸਮ ‘ਚ ਆਏ ਇਸ ਅਚਾਨਕ ਬਦਲਾਅ ਕਾਰਨ ਦਿਨ ਅਤੇ ਰਾਤ ਦੇ ਤਾਪਮਾਨ ‘ਚ ਅਚਾਨਕ ਗਿਰਾਵਟ ਆ ਗਈ ਹੈ, ਜਿਸ ਕਾਰਨ ਲੋਕਾਂ ਨੂੰ ਨਹਾਉਣ ਸਮੇਂ ਵੀ ਠੰਢ ਮਹਿਸੂਸ ਹੋਣ ਲੱਗੀ ਹੈ। ਜਿਸ ਕਾਰਨ ਗੀਜ਼ਰ ਦੀ ਸੇਲ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ। ਜੇਕਰ ਤੁਸੀਂ ਜਲਦੀ ਹੀ ਗਰਮ ਪਾਣੀ ਨਾਲ ਨਹਾਉਣ ਲਈ ਆਪਣੇ ਬਾਥਰੂਮ ਲਈ ਗੈਸ ਗੀਜ਼ਰ ਖ਼ਰੀਦਣ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੈਸ ਗੀਜ਼ਰ ਅਕਸਰ ਇੱਕ ਵੱਡੀ ਸਮੱਸਿਆ ਦਾ ਸਾਹਮਣਾ ਕਰਦੇ ਹਨ, ਜਿਸ ਨਾਲ ਕਈ ਵਾਰ ਵੱਡੇ ਹਾਦਸੇ ਵੀ ਹੋ ਜਾਂਦੇ ਹਨ।
ਇੰਝ ਹੋ ਸਕਦਾ ਹੈ ਹਾਦਸਾ
ਗੈਸ ਗੀਜ਼ਰ, ਇਲੈਕਟ੍ਰਿਕ ਗੀਜ਼ਰ ਨਾਲੋਂ ਬਹੁਤ ਵਧੀਆ ਹੁੰਦੇ ਹਨ। ਜਿਵੇਂ ਹੀ ਤੁਸੀਂ ਗੈਸ ਗੀਜ਼ਰ ਨੂੰ ਚਾਲੂ ਕਰਦੇ ਹੋ, ਤੁਹਾਨੂੰ ਗਰਮ ਪਾਣੀ ਮਿਲਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਕਿ ਇਲੈਕਟ੍ਰਿਕ ਗੀਜ਼ਰ ਵਿੱਚ ਪਾਣੀ ਦੇ ਗਰਮ ਹੋਣ ਲਈ ਕੁੱਝ ਦੇਰ ਇੰਤਜ਼ਾਰ ਕਰਨਾ ਪੈਂਦਾ ਹੈ। ਗੈਸ ਗੀਜ਼ਰ ਦੀ ਸਭ ਤੋਂ ਵੱਡੀ ਸਮੱਸਿਆ ਗੈਸ ਦਾ ਲੀਕ ਹੋਣਾ ਹੈ, ਜੇਕਰ ਸਲੰਡਰ ਨੂੰ ਬਾਥਰੂਮ ਵਿੱਚ ਰੱਖਿਆ ਜਾਵੇ ਤਾਂ ਇਹ ਹੋਰ ਵੀ ਖ਼ਤਰਨਾਕ ਹੋ ਸਕਦਾ ਹੈ।
ਇਸ ਤੋਂ ਇਲਾਵਾ ਕਈ ਵਾਰ ਗਰਮ ਪਾਣੀ ਨਾਲ ਇਸ਼ਨਾਨ ਕਰਨ ਤੋਂ ਉੱਠਣ ਵਾਲੀ ਭਾਫ਼ ਕਾਰਨ ਗੈਸ ਗੀਜ਼ਰ ਵਿੱਚ ਚੱਲ ਰਹੀ ਅੱਗ ਬੁਝ ਜਾਂਦੀ ਹੈ। ਜਿਸ ਕਾਰਨ ਐਲਪੀਜੀ ਗੈਸ ਬਾਥਰੂਮ ਵਿੱਚ ਜਮ੍ਹਾ ਹੋ ਸਕਦੀ ਹੈ ਅਤੇ ਤੁਹਾਡਾ ਦਮ ਘੋਟ ਸਕਦੀ ਹੈ। ਇਸ ਲਈ ਗੈਸ ਗੀਜ਼ਰ ਵਿੱਚ ਵਰਤੇ ਜਾਣ ਵਾਲੇ ਐਲਪੀਜੀ ਸਲੰਡਰ ਨੂੰ ਬਾਥਰੂਮ ਤੋਂ ਬਾਹਰ ਰੱਖਣਾ ਚਾਹੀਦਾ ਹੈ ਅਤੇ ਨਹਾਉਂਦੇ ਸਮੇਂ ਬਾਥਰੂਮ ਦੇ ਦਰਵਾਜ਼ੇ ਨੂੰ ਲਾਕ ਨਹੀਂ ਕਰਨਾ ਚਾਹੀਦਾ।
ਬਾਜ਼ਾਰ ਵਿੱਚ ਦੋ ਤਰ੍ਹਾਂ ਦੇ ਗੈਸ ਗੀਜ਼ਰ ਹਨ, ਇੱਕ ਲੋਕਲ ਅਤੇ ਦੂਜਾ ਬਰਾਂਡਿਡ। ਜੇਕਰ ਤੁਸੀਂ ਪੈਸੇ ਬਚਾਉਣ ਲਈ ਲੋਕਲ ਗੈਸ ਗੀਜ਼ਰ ਖ਼ਰੀਦ ਰਹੇ ਹੋ, ਤਾਂ ਜਲਦੀ ਹੀ ਇਸ ਵਿੱਚ ਗੈਸ ਲੀਕ ਹੋਣ ਸਮੇਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਦੋਂ ਤੁਸੀਂ ਬਰਾਂਡਿਡ ਗੈਸ ਗੀਜ਼ਰ ਖਰੀਦਦੇ ਹੋ, ਤਾਂ ਗੈਸ ਲੀਕੇਜ ਵਰਗੀਆਂ ਸਮੱਸਿਆਵਾਂ ਦੀ ਸੰਭਾਵਨਾ ਨਾ ਦੇ ਬਰਾਬਰ ਹੁੰਦੀ ਹੈ।
ਸਥਾਨਕ ਬਰਾਂਡ ਦੇ ਗੈਸ ਗੀਜ਼ਰ ਦੀ ਕੀਮਤ 2,000 ਰੁਪਏ ਤੋਂ 3,000 ਰੁਪਏ ਦੇ ਵਿਚਕਾਰ ਹੁੰਦੀ ਹੈ, ਜਦੋਂ ਕਿ ਬਰਾਂਡ ਵਾਲੇ ਗੈਸ ਗੀਜ਼ਰ ਦੀ ਕੀਮਤ 5,000 ਤੋਂ 8,000 ਰੁਪਏ ਦੇ ਵਿਚਕਾਰ ਹੋ ਸਕਦੀ ਹੈ। ਗੈਸ ਗੀਜ਼ਰ ਨੂੰ ਲਗਾਉਣ ਦਾ ਫ਼ੈਸਲਾ ਤੁਹਾਡਾ ਆਪਣਾ ਪਰ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੋ ਕਿ ਛੋਟੀ ਜਿਹੀ ਲਾਪਰਵਾਹੀ ਤੁਹਾਡੀ ਜਾਨ ਨੂੰ ਖ਼ਤਰਾ ਪੈਦਾ ਕਰ ਸਕਦੀ ਹੈ।