ਆਧਾਰ ਕਾਰਡ ‘ਚ ਕਿੰਨੀ ਵਾਰ ਬਦਲ ਸਕਦੇ ਹੋ ਪਤਾ, ਜਾਣੋ ਪੂਰੀ ਜਾਣਕਾਰੀ – News18 ਪੰਜਾਬੀ

ਆਧਾਰ ਕਾਰਡ (Aadhaar Card) ਭਾਰਤ ਦੀ ਨਾਗਰਿਕਤਾ ਦਾ ਪ੍ਰਮਾਣ ਪੱਤਰ ਹੈ। ਹਰ ਇਕ ਭਾਰਤੀ ਨਾਗਰਿਕ ਦਾ ਆਧਾਰ ਕਾਰਡ ਹੋਣਾ ਲਾਜ਼ਮੀ ਹੈ। ਆਧਾਰ ਕਾਰਡ ਵਿਚ ਨਾਮ, ਜਨਮ ਮਿਤੀ ਅਤੇ ਤੁਹਾਡੀ ਪਤੇ ਸਮੇਤ ਮੁੱਢਲੀ ਜਾਣਕਾਰੀ ਹੁੰਦੀ ਹੈ। ਇਸਦੇ ਨਾਲ ਹੀ ਫਿੰਗਰਪ੍ਰਿਟ ਵੀ ਆਧਾਰ ਕਾਰਡ ਨਾਲ ਜੁੜੇ ਹੋਏ ਹਨ। ਪਰ ਕਈ ਲੋਕਾਂ ਕੋਲ ਕਿਰਾਏ ਦੇ ਘਰਾਂ ਵਿਚ ਰਹਿੰਦੇ ਹਨ।
ਉਹ ਸਮੇਂ ਸਮੇਂ ਆਪਣਾ ਘਰ ਬਦਲਦੇ ਰਹਿੰਦੇ ਹਨ। ਅਜਿਹੇ ਲੋਕਾਂ ਕੋਲ ਪੱਕਾ ਜਾਂ ਸਥਾਈ ਪਤਾ ਨਹੀਂ ਹੁੰਦਾ। ਅਜਿਹੇ ਵਿਚ ਉਨ੍ਹਾਂ ਨੂੰ ਆਧਾਰ ਕਾਰਡ (Aadhaar Card address Update) ਉੱਤੇ ਪਤਾ ਅਪਡੇਟ ਕਰਨਾ ਪੈਂਦਾ ਹੈ। ਪਰ ਆਧਾਰ ਕਾਰਡ ਉੱਤੇ ਪਤਾ ਕਿੰਨੇ ਵਾਰ ਬਦਲਿਆਂ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਬਾਰੇ ਡਿਟੇਲ-
ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਭਾਰਤੀ ਨਾਗਰਿਕ ਲਈ ਆਧਾਰ ਕਾਰਡ ਇਕ ਜ਼ਰੂਰੀ ਦਸਤਾਵੇਜ਼ ਹੈ। ਇਸ ਦੀ ਲੋੜ ਕਿਸ ਨਾ ਕਿਸੇ ਰੂਪ ਵਿਚ ਪੈਂਦੀ ਹੈ। ਜ਼ਰੂਰੀ ਮੌਕਿਆਂ ਤੋਂ ਇਲਾਵਾ ਸਾਨੂੰ ਆਧਾਰ ਕਾਰਡ ਦੀ ਲੋੜ ਰੋਜ਼ਾਨਾ ਜੀਵਨ ਵਿਚ ਵੀ ਪੈਂਦੀ ਹੈ। ਵੱਡਿਆਂ ਦੇ ਨਾਲ ਨਾਲ ਛੋਟੇ ਬੱਚਿਆਂ ਦਾ ਆਧਾਰ ਕਾਰਡ ਹੋਣਾ ਵੀ ਲਾਜ਼ਮੀ ਹੈ। ਬੱਚਿਆਂ ਨੂੰ ਸਕੂਲ ਵਿਚ ਦਾਖ਼ਲ ਕਰਵਾਉਣ ਸਮੇਂ ਵੀ ਆਧਾਰ ਕਾਰਡ ਦੀ ਲੋੜ ਪੈਂਦੀ ਹੈ। ਇਸ ਸਮੇਂ ਭਾਰਤ ਦੇ ਲਗਭਗ 90 ਫੀਸਦੀ ਲੋਕਾਂ ਦਾ ਆਧਾਰ ਕਾਰਡ ਬਣਿਆ ਹੋਇਆ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸਮੇਂ ਦੇ ਨਾਲ ਜੇਕਰ ਤੁਸੀਂ ਆਧਾਰ ਕਾਰਡ ਵਿਚ ਕੋਈ ਜਾਣਕਾਰੀ ਬਦਲਣਾ ਚਾਹੁੰਦੇ ਹੋ, ਤਾਂ ਬਦਲ ਸਕਦੇ ਹੋ। ਆਧਾਰ ਕਰਾਡ ਵਿਚ ਪਤਾ, ਫੋਟੋ, ਜਨਮਨਿਤੀ ਆਦਿ ਬਦਲਿਆ ਜਾ ਸਕਦਾ ਹੈ। UIDAI ਤੁਹਾਨੂੰ ਆਧਾਰ ਕਾਰਡ ਅੱਪਡੇਟ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ।
ਤੁਸੀਂ ਆਧਾਰ ਕਾਰਡ ਵਿਚ ਜਾਣਕਾਰੀ ਬਦਲ ਸਕਦੇ ਹੋ, ਪਰ ਕੁਝ ਅਜਿਹੀ ਜਾਣਕਾਰੀ ਹੈ, ਜਿਸ ਵਿਚ ਤੁਸੀਂ ਜ਼ਿਆਦਾ ਬਦਲਾਅ ਨਹੀਂ ਕਰ ਸਕਦੇ। ਕਿਰਾਏ ‘ਤੇ ਰਹਿਣ ਵਾਲੇ ਲੋਕ ਅਕਸਰ ਆਪਣੇ ਘਰ ਬਦਲ ਲੈਂਦੇ ਹਨ। ਜਿਸ ਕਾਰਨ ਉਹਨਾਂ ਨੂੰ ਆਧਾਰ ਕਾਰਡ ਉੱਤੇ ਪਤਾ ਬਦਲਣਾ ਪੈਂਦਾ ਹੈ। ਅਜਿਹੇ ਲੋਕ ਅਕਸਰ ਹੀ ਇਸ ਸਵਾਲ ਨੂੰ ਲੈ ਕੇ ਦੁਵਿਧਾ ਵਿਚ ਰਹਿੰਦੇ ਹਨ ਕਿ ਆਧਾਰ ਕਾਰਡ ਉੱਤੇ ਪਤਾ ਕਿੰਨੀ ਵਾਰ ਬਦਲਿਆਂ ਭਾਵ ਅੱਪਡੇਟ ਕੀਤਾ ਜਾ ਸਕਦਾ ਹੈ। ਕੀ ਇਸ ਦੀ ਕੋਈ ਸੀਮਾ ਹੈ ?
ਜ਼ਿਕਰਯੋਗ ਹੈ ਕਿ UIDAI ਦੁਆਰਾ ਆਧਾਰ ਕਾਰਡ ਵਿਚ ਪਤਾ ਬਦਲਣ ਨੂੰ ਲੈ ਕੇ ਕੋਈ ਸੀਮਾ ਤੈਅ ਨਹੀਂ ਕੀਤੀ ਗਈ। ਤੁਸੀਂ ਜਿੰਨੀ ਵਾਰ ਚਾਹੋ ਪਤਾ ਬਦਲ ਸਕਦੇ ਹੋ। ਹਾਲਾਂਕਿ UIDAI ਦੁਆਰਾ ਆਧਾਰ ਅੱਪਡੇਟ ਵਿਚ ਕੁਝ ਜਾਣਕਾਰੀ ਬਦਲਣ ਵਿਚ ਸੀਮਾ ਤੈਅ ਕੀਤੀ ਗਈ ਹੈ। ਤੁਸੀਂ ਆਧਾਰ ਕਾਰਡ ਦੀ ਕੁਝ ਜਾਣਕਾਰੀ ਨੂੰ ਵਾਰ ਵਾਰ ਜਦੋਂ ਚਾਹੇ ਨਹੀਂ ਬਦਲ ਸਕਦੇ।