WhatsApp ਨੇ ਕਰੋੜਾਂ ਯੂਜ਼ਰਸ ਨੂੰ ਦਿੱਤਾ ਤੋਹਫਾ, ਆ ਰਿਹਾ ਹੈ ਨਵਾਂ ਪ੍ਰਾਈਵੇਸੀ ਫੀਚਰ, ਕੋਈ ਨਹੀਂ ਜਾਣ ਸਕੇਗਾ ਤੁਹਾਡਾ ਨੰਬਰ

WhatsApp ਇੱਕ ਅਜਿਹੀ ਐਪ ਹੈ ਜੋ ਪੂਰੀ ਦੁਨੀਆ ਵਿੱਚ ਮੈਸੇਜਿੰਗ ਲਈ ਸਭ ਤੋਂ ਵੱਧ ਵਰਤੀ ਜਾਂਦੀ ਹੈ। ਮੈਟਾ ਦੇ ਇਸ ਐਪ ਦੇ ਦੁਨੀਆ ਭਰ ਵਿੱਚ 220 ਮਿਲੀਅਨ ਤੋਂ ਵੱਧ ਡੇਲੀ ਐਕਟਿਵ ਯੂਜ਼ਰ ਹਨ। ਵਟਸਐਪ ਆਪਣੇ ਯੂਜ਼ਰਸ ਲਈ ਸਮੇਂ-ਸਮੇਂ ‘ਤੇ ਨਵੇਂ ਫੀਚਰਸ ਲਿਆਉਂਦਾ ਰਹਿੰਦਾ ਹੈ, ਤਾਂ ਜੋ ਉਨ੍ਹਾਂ ਦਾ ਐਕਸਪੀਰੀਅੰਸ ਬਿਹਤਰ ਹੋ ਸਕੇ। ਯੂਜ਼ਰਸ ਦੀ ਮੰਗ ‘ਤੇ ਕਰੀਬ 15 ਸਾਲ ਪਹਿਲਾਂ ਲਾਂਚ ਕੀਤੇ ਗਏ ਇਸ ਮੈਸੇਜਿੰਗ ਐਪ ‘ਚ ਕਈ ਫੀਚਰਸ ਐਡ ਕੀਤੇ ਗਏ ਹਨ।
ਪਿਛਲੇ ਸਾਲ ਤੋਂ, ਇਸ ਐਪ ਵਿੱਚ ਇੱਕ ਜ਼ਬਰਦਸਤ ਪ੍ਰਾਈਵੇਸੀ ਫੀਚਰ ‘ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਫੀਚਰ ਨੂੰ ਹਾਲ ਹੀ ‘ਚ ਬੀਟਾ ਵਰਜ਼ਨ ‘ਚ ਵੀ ਦੇਖਿਆ ਗਿਆ ਹੈ। ਇਸ ਯੂਜ਼ਰਨੇਮ ਪ੍ਰਾਈਵੇਸੀ ਫੀਚਰ ਨੂੰ ਵਟਸਐਪ ਦੇ ਐਂਡ੍ਰਾਇਡ ਅਤੇ iOS ਬੀਟਾ ਵਰਜ਼ਨ ‘ਚ ਦੇਖਿਆ ਗਿਆ ਹੈ।
ਤੁਸੀਂ ਬਿਨਾਂ ਮੋਬਾਈਲ ਨੰਬਰ ਦੇ ਚੈਟ ਕਰ ਸਕੋਗੇ
ਇਹ ਫੀਚਰ ਇੰਸਟਾਗ੍ਰਾਮ, ਫੇਸਬੁੱਕ, ਐਕਸ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਯੂਜ਼ਰਨੇਮ ਫੀਚਰ ਵਰਗਾ ਹੈ, ਜਿਸ ‘ਚ ਯੂਜ਼ਰਸ ਦਾ ਮੋਬਾਈਲ ਨੰਬਰ ਨਹੀਂ ਦਿਸੇਗਾ। ਲੋਕ ਵਟਸਐਪ ਯੂਜ਼ਰਸ ਨੂੰ ਯੂਜ਼ਰਨੇਮ ਨਾਲ ਸਰਚ ਕਰ ਸਕਣਗੇ। ਜਿਸ ਤਰ੍ਹਾਂ ਨਾਲ ਅੱਜਕਲ ਸਾਈਬਰ ਅਪਰਾਧ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਉਸ ਨੂੰ ਦੇਖਦੇ ਹੋਏ ਵਟਸਐਪ ਦੇ ਇਸ ਫੀਚਰ ‘ਤੇ ਕੰਮ ਕੀਤਾ ਜਾ ਰਿਹਾ ਹੈ।
ਵਟਸਐਪ ‘ਚ ਅਜਿਹੇ ਕਈ ਗਰੁੱਪ ਹੋਣਗੇ, ਜਿਨ੍ਹਾਂ ‘ਚ ਤੁਸੀਂ ਕਈ ਯੂਜ਼ਰਸ ਨੂੰ ਨਹੀਂ ਜਾਣਦੇ ਹੋਵੋਗੇ ਪਰ ਤੁਸੀਂ ਉਸ ਗਰੁੱਪ ਦੇ ਸਾਰੇ ਮੈਂਬਰਾਂ ਦੇ ਮੋਬਾਈਲ ਨੰਬਰਾਂ ਦਾ ਪਤਾ ਲਗਾ ਸਕਦੇ ਹੋ। ਤੁਸੀਂ ਮੋਬਾਈਲ ਨੰਬਰ ਤੋਂ ਬਿਨਾਂ WhatsApp ਵਿੱਚ ਕਿਸੇ ਵੀ ਗਰੁੱਪ ਵਿੱਚ ਸ਼ਾਮਲ ਨਹੀਂ ਹੋ ਸਕਦੇ। ਇਸ ਨਵੇਂ ਪ੍ਰਾਈਵੇਸੀ ਫੀਚਰ ਦੇ ਆਉਣ ਤੋਂ ਬਾਅਦ ਤੁਸੀਂ ਗਰੁੱਪ ਦੇ ਕਿਸੇ ਵੀ ਮੈਂਬਰ ਦਾ ਫੋਨ ਨੰਬਰ ਨਹੀਂ ਜਾਣ ਸਕੋਗੇ। ਇਸ ਦੀ ਥਾਂ ‘ਤੇ ਤੁਹਾਨੂੰ ਗਰੁੱਪ ਮੈਂਬਰ ਦਾ ਯੂਜ਼ਰਨੇਮ ਦਿਖਾਈ ਦੇਵੇਗਾ।
ਇਸ ਫੀਚਰ ਦੇ ਰੋਲਆਊਟ ਹੋਣ ਤੋਂ ਬਾਅਦ, ਤੁਸੀਂ ਯੂਜ਼ਰਨੇਮ ਦੁਆਰਾ ਵਟਸਐਪ ਯੂਜ਼ਰਸ ਦੀ ਪਛਾਣ ਕਰ ਸਕੋਗੇ। ਤੁਸੀਂ ਇਸ ਨਾਲ WhatsApp ‘ਤੇ ਚੈਟ ਕਰ ਸਕਦੇ ਹੋ। ਵੈਸੇ WhatsApp ਭਾਰਤ ਵਿੱਚ UPI ਸੇਵਾ ਵੀ ਪੇਸ਼ ਕਰਦਾ ਹੈ। ਤੁਹਾਡਾ ਮੋਬਾਈਲ ਨੰਬਰ UPI ਲਈ ਵਰਤਿਆ ਜਾਂਦਾ ਹੈ।
ਅਜਿਹੇ ‘ਚ ਜੇਕਰ ਕੋਈ ਅਣਜਾਣ ਵਿਅਕਤੀ ਤੁਹਾਡਾ ਮੋਬਾਈਲ ਨੰਬਰ ਹਾਸਲ ਕਰਦਾ ਹੈ ਤਾਂ ਉਹ ਤੁਹਾਨੂੰ ਕਾਲ ਕਰਕੇ ਪ੍ਰੇਸ਼ਾਨ ਕਰ ਸਕਦਾ ਹੈ ਅਤੇ ਵਿੱਤੀ ਧੋਖਾਧੜੀ ਦੀ ਕੋਸ਼ਿਸ਼ ਵੀ ਕੀਤੀ ਜਾ ਸਕਦੀ ਹੈ। ਇਹ ਨਵਾਂ ਪ੍ਰਾਈਵੇਸੀ ਫੀਚਰ ਯੂਜ਼ਰ ਨੂੰ ਇਸ ਤੋਂ ਬਚਾਉਣ ‘ਚ ਮਦਦ ਕਰ ਸਕਦਾ ਹੈ।