Spam Call ਆਉਂਦੇ ਹੀ ਹੋ ਜਾਵੇਗੀ Block, Truecaller ਲਿਆਇਆ ਦਮਦਾਰ ਫੀਚਰ

Truecaller New Feature: Truecaller ਨੇ ਆਈਫੋਨ ਉਪਭੋਗਤਾਵਾਂ ਲਈ ਇੱਕ ਨਵਾਂ ਫੀਚਰ “Auto-block-Spam” ਪੇਸ਼ ਕੀਤਾ ਹੈ ਜੋ ਸਪੈਮ ਕਾਲਾਂ ਨਾਲ ਨਜਿੱਠਣ ਦਾ ਇੱਕ ਵਧੀਆ ਤਰੀਕਾ ਹੈ। ਇਸ ਫੀਚਰ ਰਾਹੀਂ , ਤੁਸੀਂ ਬਿਨਾਂ ਕਿਸੇ ਪਰੇਸ਼ਾਨੀ ਦੇ ਸਪੈਮ ਕਾਲਾਂ ਨੂੰ ਆਪਣੇ ਫੋਨ ਤੱਕ ਪਹੁੰਚਣ ਤੋਂ ਰੋਕ ਸਕਦੇ ਹੋ।
ਅੱਜ ਏਅਰਟੈੱਲ ਨੇ ਵੀ ਆਪਣੇ ਗਾਹਕਾਂ ਲਈ ਇਕ ਅਜਿਹਾ ਹੀ ਖਾਸ AI ਫੀਚਰ ਪੇਸ਼ ਕੀਤਾ ਹੈ। AI-ਸਪੈਮ ਫਿਲਟਰ ਫੀਚਰ ਸਿਰਫ ਏਅਰਟੈੱਲ ਯੂਜ਼ਰਸ ਲਈ ਹੈ ਜਦੋਂ ਕਿ Truecaller ਦਾ ਇਹ ਫੀਚਰ ਤੁਸੀਂ ਲੈ ਸਕਦੇ ਹੋ ਕਿਸੇ ਵੀ ਆਈਫੋਨ ‘ਤੇ ਵਿਚ ਵਰਤ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ…
ਕੀ ਹੈ ਆਟੋ-ਬਲਾਕ ਸਪੈਮ ਫੀਚਰ (Auto block Spam)?
ਇਹ Truecaller ਦੀ ਇੱਕ ਨਵਾਂ ਫੀਚਰ ਹੈ ਜੋ ਸਪੈਮ ਕਾਲਾਂ ਨੂੰ ਆਪਣੇ ਆਪ ਬਲੌਕ ਕਰ ਦਿੰਦੀ ਹੈ। ਇਹ ਫੀਚਰ Truecaller ਦੀ ਮੌਜੂਦਾ ਸਪੈਮ ਕਾਲ ਖੋਜ ਸਮਰੱਥਾਵਾਂ ਵਿੱਚ ਹੋਰ ਸੁਧਾਰ ਕਰਦੀ ਹੈ। ਹੁਣ ਤੁਹਾਨੂੰ ਸਪੈਮ ਕਾਲਾਂ ਨੂੰ ਮੈਨੂਅਲੀ ਬਲੌਕ ਕਰਨ ਦੀ ਲੋੜ ਨਹੀਂ ਪਵੇਗੀ।
ਇਹ ਫੀਚਰ ਕਿਵੇਂ ਕੰਮ ਕਰਦਾ ਹੈ?
ਨਵੇਂ ਫੀਚਰ ਨਾਲ ਕੰਪਨੀ ਟੂ ਲੈਵਲ ਸਕਿਊਰਿਟੀ ਦੇ ਰਹੀ ਹੈ। ਜਿਸ ਵਿੱਚ ਪਹਿਲੀ ਆਪਸ਼ਨ Top Spammers ਨੂੰ ਬਲਾਕ ਕਰਨ ਦੀ ਸਹੂਲਤ ਦਿੰਦੀ ਹੈ ਜਦੋਂ ਕਿ ਦੂਜੀ ਆਪਸ਼ਨ All Spammers ਨੂੰ ਬਲਾਕ ਕਰਨ ਦੀ ਸਹੂਲਤ ਮਿਲ ਰਹੀ ਹੈ।
ਬਲਾਕ ਟਾਪ ਸਪੈਮਰ (Block Top Spammers) : ਇਹ ਸਿਰਫ ਸਭ ਤੋਂ ਖਤਰਨਾਕ ਸਪੈਮਰਾਂ ਨੂੰ ਬਲੌਕ ਕਰੇਗਾ।
ਸਾਰੇ ਸਪੈਮਰ ਬਲੌਕ (Block All Spammers) : ਇਹ ਸਾਰੀਆਂ ਸਪੈਮ ਕਾਲਾਂ ਨੂੰ ਬਲੌਕ ਕਰ ਦੇਵੇਗਾ।
ਦੱਸ ਦੇਈਏ ਕਿ ਇਸ ਫੀਚਰ ਨਾਲ Truecaller ਸਪੈਮ ਕਾਲਾਂ ਨੂੰ ਤੁਹਾਡੇ ਫੋਨ ਤੱਕ ਪਹੁੰਚਣ ਤੋਂ ਪਹਿਲਾਂ ਹੀ ਬਲਾਕ ਕਰ ਦੇਵੇਗਾ। ਬਲੌਕ ਕੀਤੀ ਕਾਲ ਤੁਹਾਡੇ ਕਾਲ ਲੌਗ ਵਿੱਚ “Scammer” ਜਾਂ “Fraud” ਵਜੋਂ ਦਿਖਾਈ ਦੇਵੇਗੀ।
ਕਿੰਨੀ ਲਾਭਦਾਇਕ ਇਹ ਫੀਚਰ?
ਇਹ ਫੀਚਰ ਆਨ ਕਰਨ ਤੋਂ ਬਾਅਦ, ਤੁਹਾਨੂੰ ਸਪੈਮ ਕਾਲਾਂ ਰਸੀਨ ਨਹੀਂ ਹੋਣਗੀਆਂ ਅਤੇ ਤੁਹਾਡਾ ਸਮਾਂ ਬਚੇਗਾ। ਤੁਹਾਨੂੰ ਸਪੈਮ ਕਾਲਾਂ ਨੂੰ ਬਲੌਕ ਕਰਨ ਲਈ ਕੁਝ ਕਰਨ ਦੀ ਲੋੜ ਨਹੀਂ। ਇਹ ਦੇ ਨਾਲ ਹੀ ਕਿਤੇ ਨਾ ਕਿਤੇ ਇਹ ਫੀਚਰ ਤੁਹਾਨੂੰ ਧੋਖਾਧੜੀ ਤੋਂ ਬਚਾਏਗਾ। ਹਾਲਾਂਕਿ, ਇਹ ਫੀਚਰ ਸਿਰਫ Truecaller ਪ੍ਰੀਮੀਅਮ ਉਪਭੋਗਤਾਵਾਂ ਲਈ ਉਪਲਬਧ ਹੈ।
ਕਿਵੇਂ ਕਰੀਏ ਵਰਤੋ?
Phone Update ਕਰੋ: ਆਪਣੇ iPhone ਨੂੰ iOS 18 ‘ਤੇ ਅੱਪਡੇਟ ਕਰੋ।
Truecaller ਨੂੰ ਅੱਪਡੇਟ ਕਰੋ: Truecaller ਐਪ ਨੂੰ Lastest version ਵਿੱਚ ਅੱਪਡੇਟ ਕਰੋ।
ਫੀਚਰ ਨੂੰ ਆਨ ਕਰੋ: ਐਪ ਵਿੱਚ “Protest” ਟੈਬ ‘ਤੇ ਜਾਓ ਅਤੇ ਆਟੋ-ਬਲੋਕ Option ਨੂੰ ਆਨ ਕਰੋ।