BSNL ਨੇ ਮਚਾਈ ਹਲਚਲ, ਇਸ ਪਲਾਨ ‘ਚ ਰਿਹੈ 5000GB ਡਾਟਾ, 200MBPS ਸਪੀਡ… ਜਾਣੋ ਵੇਰਵੇ

BSNL ਨੇ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਲਈ ਮੁਸੀਬਤ ਖੜੀ ਕਰ ਦਿੱਤੀ ਹੈ। ਮੋਬਾਈਲ ਦੇ ਨਾਲ-ਨਾਲ ਸਰਕਾਰੀ ਕੰਪਨੀ ਬਰਾਡਬੈਂਡ ਪਲਾਨ ‘ਚ ਵੀ ਪ੍ਰਾਈਵੇਟ ਟੈਲੀਕਾਮ ਆਪਰੇਟਰਾਂ ਨਾਲ ਮੁਕਾਬਲਾ ਕਰ ਰਹੀ ਹੈ। BSNL ਨੇ ਬ੍ਰਾਡਬੈਂਡ ਇੰਟਰਨੈਟ ਉਪਭੋਗਤਾਵਾਂ ਲਈ ਇੱਕ ਸਸਤਾ ਪਲਾਨ ਪੇਸ਼ ਕੀਤਾ ਹੈ, ਜਿਸ ਵਿੱਚ ਉਪਭੋਗਤਾ ਨੂੰ 5000GB ਡੇਟਾ ਮਿਲਦਾ ਹੈ।
ਇਸ ‘ਚ ਯੂਜ਼ਰਸ ਨੂੰ 200Mbps ਦੀ ਹਾਈ ਸਪੀਡ ‘ਤੇ ਇੰਟਰਨੈੱਟ ਆਫਰ ਕੀਤਾ ਜਾ ਰਿਹਾ ਹੈ। ਆਓ, ਭਾਰਤ ਸੰਚਾਰ ਨਿਗਮ ਲਿਮਟਿਡ ਦੇ ਇਸ ਬਰਾਡਬੈਂਡ ਪਲਾਨ ਬਾਰੇ ਜਾਣਦੇ ਹਾਂ…
BSNL ਭਾਰਤ ਫਾਈਬਰ ਪਲਾਨ
BSNL ਦਾ ਇਹ ਪਲਾਨ 999 ਰੁਪਏ ਪ੍ਰਤੀ ਮਹੀਨਾ ਆਉਂਦਾ ਹੈ। ਇਸ ਪਲਾਨ ‘ਚ ਯੂਜ਼ਰ ਨੂੰ ਪੂਰੇ ਮਹੀਨੇ ਲਈ 5000GB ਇੰਟਰਨੈੱਟ ਡਾਟਾ ਮਿਲਦਾ ਹੈ। ਇਸ ਪਲਾਨ ‘ਚ 200Mbps ਦੀ ਸਪੀਡ ‘ਤੇ ਇੰਟਰਨੈੱਟ ਦਿੱਤਾ ਜਾ ਰਿਹਾ ਹੈ। ਡਾਟਾ ਖਤਮ ਹੋਣ ਤੋਂ ਬਾਅਦ ਯੂਜ਼ਰਸ ਨੂੰ 10Mbps ਦੀ ਸਪੀਡ ‘ਤੇ ਅਨਲਿਮਟਿਡ ਇੰਟਰਨੈੱਟ ਮਿਲੇਗਾ। ਇਸ ਪਲਾਨ ਦੀ ਖਾਸ ਗੱਲ ਇਹ ਹੈ ਕਿ BSNL ਇਸ ਪਲਾਨ ਨਾਲ ਕੋਈ ਵੀ ਇੰਸਟੌਲੇਸ਼ਨ ਚਾਰਜ ਨਹੀਂ ਲੈ ਰਿਹਾ ਹੈ ਯਾਨੀ ਤੁਸੀਂ ਘਰ ਬੈਠੇ ਹੀ ਮੁਫਤ ਇੰਟਰਨੈੱਟ ਲਗਾ ਸਕਦੇ ਹੋ।
Unlimited data, calling & fun, just in Rs 999/month !!!
Subscribe for #BSNL #BharatFibre #BookNow https://t.co/kqmAq7rbBn or Call or Say ‘Hi’ to 18004444 (WhatsApp)#Internet4All #FamilyWiFi #FTTH pic.twitter.com/PYXhmNH8iy— BSNL_RAJASTHAN (@BSNL_RJ) September 23, 2024
ਇਸ ਤੋਂ ਇਲਾਵਾ, BSNL ਉਪਭੋਗਤਾਵਾਂ ਨੂੰ ਇਸ ਬ੍ਰਾਡਬੈਂਡ ਪਲਾਨ ਦੇ ਨਾਲ ਕਈ OTT ਐਪਸ ਦੀ ਮੁਫਤ ਸਬਸਕ੍ਰਿਪਸ਼ਨ ਵੀ ਦਿੱਤੀ ਜਾ ਰਹੀ ਹੈ। ਉਪਭੋਗਤਾਵਾਂ ਨੂੰ Disney Plus Hotstar, Sony LIV, Zee5, YuppTV, Hungama ਵਰਗੇ OTT ਪਲੇਟਫਾਰਮਾਂ ਦੀ ਮੁਫਤ ਗਾਹਕੀ ਮਿਲੇਗੀ। ਇੰਨਾ ਹੀ ਨਹੀਂ, ਇਸ ਪਲਾਨ ‘ਚ ਯੂਜ਼ਰ ਨੂੰ ਦੇਸ਼ ਭਰ ‘ਚ ਕਿਸੇ ਵੀ ਨੰਬਰ ‘ਤੇ ਮੁਫਤ ਅਨਲਿਮਟਿਡ ਕਾਲਿੰਗ ਦੀ ਵੀ ਪੇਸ਼ਕਸ਼ ਕੀਤੀ ਜਾ ਰਹੀ ਹੈ।
ਕਿੱਥੋਂ ਮਿਲੇਗਾ Offer?
BSNL ਨੇ ਆਪਣੇ ਅਧਿਕਾਰਤ X ਹੈਂਡਲ ਰਾਹੀਂ ਇਸ ਪਲਾਨ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਪਭੋਗਤਾ ਆਪਣੇ ਨੰਬਰ ਤੋਂ BSNL ਨੰਬਰ 18004444 ‘ਤੇ WhatsApp ਵਿੱਚ ‘Hi’ ਮੈਸੇਜ ਕਰਕੇ ਇਸ ਪਲਾਨ ਦਾ ਲਾਭ ਲੈ ਸਕਦੇ ਹਨ। ਇਸ ਤੋਂ ਇਲਾਵਾ ਉਪਭੋਗਤਾ X ਪੋਸਟ ‘ਤੇ ਦਿੱਤੇ ਗਏ QR ਕੋਡ ਨੂੰ ਸਕੈਨ ਕਰਕੇ ਵੀ ਇਸ ਪਲਾਨ ਦਾ ਲਾਭ ਲੈ ਸਕਦੇ ਹਨ। ਇਸ ਪਲਾਨ ਦਾ ਲਾਭ ਲੈਣ ਲਈ, ਉਪਭੋਗਤਾ ਕੰਪਨੀ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਸਕਦੇ ਹਨ ਅਤੇ ਨਾਲ ਹੀ ਨਜ਼ਦੀਕੀ ਟੈਲੀਫੋਨ ਐਕਸਚੇਂਜ ਨਾਲ ਸੰਪਰਕ ਕਰ ਸਕਦੇ ਹਨ।