Entertainment

15 ਸਾਲ ਬਾਅਦ ਹਾਲੀਵੁੱਡ ਦੀ ਮਸ਼ਹੂਰ ਜੋੜੀ ਦਾ ਹੋਇਆ ਤਲਾਕ, 6 ਸਾਲਾਂ ਤੋਂ ਚੱਲ ਰਿਹਾ ਸੀ ਵੱਖ ਹੋਣ ਲਈ ਝਗੜਾ

ਚੈਨਿੰਗ ਟੈਟਮ ਅਤੇ ਜੇਨਾ ਦੀਵਾਨ (Tatum and Dewan) ਹਾਲੀਵੁੱਡ ਦੀ ਮਸ਼ਹੂਰ ਜੋੜੀ ਹੈ। ਲਗਭਗ ਡੇਢ ਦਹਾਕਾ ਪਹਿਲਾਂ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਪਰ ਹੁਣ ਇਸ ਮਸ਼ਹੂਰ ਜੋੜੀ ਦੇ ਵੱਖ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਇਸ ਜੋੜੇ ਨੇ ਤਲਾਕ ਲੈ ਲਿਆ ਹੈ। ਪਿਛਲੇ ਲੰਮੇ ਸਮੇਂ ਤੋਂ ਇਹਨਾਂ ਦੋਵਾਂ ਵਿਚਕਾਰ ਤਲਾਕ ਦਾ ਮਾਮਲਾ ਚੱਲ ਰਿਹਾ ਸੀ। ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੇ ਤਲਾਕ ਤੋਂ ਨਿਰਾਸ਼ ਹਨ। ਪ੍ਰਸ਼ੰਸਕ ਉਹਨਾਂ ਦੀ ਜੋੜੀ ਨੂੰ ਬਹੁਤ ਪਸੰਦ ਕਰਦੇ ਹਨ।

ਇਸ਼ਤਿਹਾਰਬਾਜ਼ੀ

ਦੱਸ ਦੇਈਏ ਕਿ ਉਹਨਾਂ ਨੇ ਵਿਆਹ ਤੋਂ ਪਹਿਲਾਂ ਇੱਕ ਦੂਜੇ ਨੂੰ ਲੰਮਾ ਸਮਾਂ ਡੇਟ ਕੀਤਾ ਸੀ। ਉਹਨਾਂ ਦੋਵਾਂ ਦਾ ਵਿਆਹ 2009 ਵਿੱਚ ਹੋਇਆ ਸੀ। ਪਰ ਹੁਣ ਉਹ ਕਾਨੂੰਨੀ ਤੌਰ ‘ਤੇ ਵੱਖ ਹੋ ਗਏ ਹਨ। ਉਹਨਾਂ ਦੋਵਾਂ ਨੇ ਵੱਖ ਹੋਣ ਲਈ ਆਪਸ ਵਿੱਚ ਸਮਝੌਤਾ ਕੀਤਾ ਤੇ ਤਲਾਕ ਲੈ ਲਿਆ। ਸਮਝੌਤੇ ਮੁਤਾਬਕ ਦੋਵਾਂ ਨੇ ਇੱਕ-ਦੂਜੇ ਤੋਂ ਪਰਿਵਾਰਕ ਸਹਾਯਤਾ ਦੀ ਮੰਗ ਨੂੰ ਛੱਡ ਦਿੱਤਾ ਹੈ, ਜਿਸ ਕਾਰਨ ਹੁਣ ਦਸੰਬਰ ਵਿੱਚ ਹੋਣ ਵਾਲੇ ਮੁਕੱਦਮੇ ਤੋਂ ਦੋਵੇਂ ਬਚ ਗਏ ਹਨ। ਇਹ ਅਦਾਲਤ ਤੋਂ ਬਾਹਰ ਸਮਝੌਤਾ ਦੋਵਾਂ ਲਈ ਇੱਕ ਚੁਸਤ ਚਾਲ ਸਾਬਤ ਹੋਇਆ, ਕਿਉਂਕਿ ਇਸ ਨੇ ਉਹਨਾਂ ਨੂੰ ਇੱਕ ਸੰਭਾਵੀ ਵਿਵਾਦਪੂਰਨ ਕਾਨੂੰਨੀ ਲੜਾਈ ਤੋਂ ਬਚਾਇਆ।

ਇਸ਼ਤਿਹਾਰਬਾਜ਼ੀ
ਇਸ ਤਰ੍ਹਾਂ ਸ਼ੀਸ਼ੇ ਨੂੰ ਬਣਾਓ ਬੇਦਾਗ, ਜਾਣੋ ਪ੍ਰਭਾਵਸ਼ਾਲੀ ਤਰੀਕਾ


ਇਸ ਤਰ੍ਹਾਂ ਸ਼ੀਸ਼ੇ ਨੂੰ ਬਣਾਓ ਬੇਦਾਗ, ਜਾਣੋ ਪ੍ਰਭਾਵਸ਼ਾਲੀ ਤਰੀਕਾ

ਇਸਦੇ ਨਾਲ ਹੀ ਦੱਸ ਦੇਈਏ ਕਿ ਚੈਨਿੰਗ ਟੈਟਮ ਅਤੇ ਜੇਨਾ ਦੀਵਾਨ ਨੇ ਵਿਆਹ ਦੇ ਲਗਭਗ 9 ਸਾਲ ਬਾਅਦ ਸਾਲ 2018 ਵਿੱਚ ਵੱਖ ਹੋਣ ਦਾ ਫ਼ੈਸਲਾ ਕੀਤਾ ਸੀ। ਦੀਵਾਨ ਨੇ ਅਕਤੂਬਰ 2018 ਵਿੱਚ ਹੀ ਤਲਾਕ ਲਈ ਅਰਜ਼ੀ ਦਿੱਤੀ ਸੀ। 2009 ਤੋਂ ਬਾਅਦ ਉਹ 2013 ਵਿੱਚ ਬੇਟੀ ਏਵਰਲੀ ਦਾ ਮਾਪੇ ਬਣੇ। ਪਰ ਹੁਣ ਉਹ ਕਾਨੂੰਨੀ ਤੌਰ ‘ਤੇ ਵੱਖ ਹੋ ਗਏ।

ਉਨ੍ਹਾਂ ਨੂੰ ਤਲਾਕ ਲੈਣ ਲਈ ਲਗਭਗ 6 ਸਾਲ ਲੱਗ ਗਏ। ਲੰਮੀ ਤਲਾਕ ਦੀ ਪ੍ਰਕਿਰਿਆ ਦਾ ਕਾਰਨ ਬਹੁਤ ਸਾਰੇ ਪਹਿਲੂਆਂ ਦਾ ਹੋਣਾ ਸੀ। ਇਸ ਦਾ ਇੱਕ ਪਹਿਲੂ ਵਿੱਤੀ ਸੰਪੱਤੀ ਸੀ। ਖਾਸ ਤੌਰ ‘ਤੇ ਟੈਟਮ ਦੀ ਸਫ਼ਲ ‘ਮੈਜਿਕ ਮਾਈਕ’ ਫਰੈਂਚਾਇਜ਼ੀ ਦੇ ਮੁਨਾਫ਼ੇ ਨੂੰ ਲੈ ਕੇ ਵਿਵਾਦ ਛਿੜਿਆ।

ਤਲਾਕ ਤੋਂ ਬਾਅਦ ਦੋਵੇਂ ਹੀ ਆਪਣੇ ਜੀਵਨ ਵਿੱਚ ਅੱਗੇ ਵੱਧ ਗਏ ਹਨ। ਹੁਣ ਟੈਟਮ ਨੇ ਅਦਾਕਾਰਾ ਜ਼ੋ ਕ੍ਰਾਵਿਟਜ਼ ਨਾਲ ਮੰਗਣੀ ਕੀਤੀ ਹੈ, ਜਿਸ ਨੇ ਉਸ ਨੂੰ ਫ਼ਿਲਮ ‘ਬਲਿੰਕ ਟੂ ਵਾਰ’ ਵਿੱਚ ਨਿਰਦੇਸ਼ਿਤ ਕੀਤਾ ਸੀ। ਜੋੜੇ ਦਾ ਰਿਸ਼ਤਾ 2021 ਤੋਂ ਚੱਲ ਰਿਹਾ ਹੈ, ਜਦਕਿ ਦੀਵਾਨ ਦੀ ਮੰਗਣੀ ਅਦਾਕਾਰ ਸਟੀਵ ਕਾਜ਼ੀ ਨਾਲ ਹੋਈ ਹੈ। ਦੀਵਾਨ ਅਤੇ ਕਾਜ਼ੀ ਦੇ ਦੋ ਬੱਚੇ ਹਨ, ਇਸ ਸਾਲ ਦੀਵਾਨ ਇੱਕ ਹੋਰ ਬੇਟੀ ਦੀ ਮਾਂ ਵੀ ਬਣ ਗਈ ਹੈ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button