14 ਸਾਲ ਦੀ ਧੀ ਨੇ ਮਾਂ ਦੇ ਅਰਮਾਨਾਂ ਦਾ ਕੀਤਾ ਕਤਲ…ਸਕੂਲ ਜਾਣ ਦੀ ਬਜਾਏ ਮੁੰਡੇ ਨਾਲ ਪਹੁੰਚ ਗਈ ਹੋਟਲ

ਗਾਜ਼ੀਆਬਾਦ ਦੇ ਸ਼ਾਲੀਮਾਰ ਗਾਰਡਨ ਥਾਣਾ ਖੇਤਰ ਦੀ ਇੱਕ ਸੁਸਾਇਟੀ ਵਿੱਚ ਰਹਿਣ ਵਾਲੀ ਇੱਕ ਔਰਤ ਨੇ ਗਾਜ਼ੀਆਬਾਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਔਰਤ ਨੇ ਸ਼ਿਕਾਇਤ ‘ਚ ਲਿਖਿਆ ਹੈ ਕਿ ਮੈਨੂੰ ਸੂਚਨਾ ਮਿਲੀ ਕਿ ਮੇਰੀ 9ਵੀਂ ਜਮਾਤ ‘ਚ ਪੜ੍ਹਦੀ ਲੜਕੀ ਸਕੂਲ ਨਹੀਂ ਪਹੁੰਚੀ ਹੈ। ਜਦੋਂ ਬੇਟੀ ਘਰ ਪਹੁੰਚੀ ਤਾਂ ਮੈਂ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ 10ਵੀਂ ਜਮਾਤ ਦੇ ਵਿਦਿਆਰਥੀ ਜੋ ਕਿ ਇਸੇ ਸੁਸਾਇਟੀ ਦੇ ਕਿਸੇ ਹੋਰ ਸਕੂਲ ਵਿੱਚ ਪੜ੍ਹਦਾ ਹੈ, ਉਸ ਦੇ ਨਾਲ ਸੀ।
ਪੁਲਿਸ ਮੁਤਾਬਕ, ‘14 ਸਾਲਾ ਲੜਕੀ ਗਾਜ਼ੀਆਬਾਦ ਦੇ ਇਕ ਮਸ਼ਹੂਰ ਸਕੂਲ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਹੈ। ਜਦੋਂਕਿ 16 ਸਾਲਾ ਲੜਕਾ ਕਿਸੇ ਹੋਰ ਸਕੂਲ ਵਿੱਚ ਪੜ੍ਹਦਾ ਹੈ। ਪਰ, ਦੋਵੇਂ ਇੱਕੋ ਸੁਸਾਇਟੀ ਦੇ ਵਸਨੀਕ ਹਨ। ਦੋਵਾਂ ਵਿਚਾਲੇ ਪਹਿਲਾਂ ਤੋਂ ਹੀ ਦੋਸਤੀ ਹੈ। ਬੀਤੀ 22 ਸਤੰਬਰ ਨੂੰ ਲੜਕੀ ਦੀ ਮਾਂ ਨੇ ਸ਼ਿਕਾਇਤ ਦਿੱਤੀ ਸੀ ਕਿ 21 ਸਤੰਬਰ ਨੂੰ ਲੜਕੇ ਨੇ ਉਸ ਦੀ ਲੜਕੀ ਨੂੰ ਵਰਗਲਾ ਕੇ ਹੋਟਲ ‘ਚ ਲਿਜਾ ਕੇ ਬਲਾਤਕਾਰ ਕੀਤਾ।
ਗਾਜ਼ੀਆਬਾਦ ਪੁਲਿਸ ਨੇ ਦੱਸਿਆ ਹੈ ਕਿ ਪੀੜਤਾ ਦੀ ਮਾਂ ਨੇ ਸ਼ਿਕਾਇਤ ‘ਚ ਲਿਖਿਆ ਹੈ ਕਿ 21 ਸਤੰਬਰ ਨੂੰ ਜਦੋਂ ਉਸ ਨੂੰ ਸਕੂਲ ਤੋਂ ਗੈਰ-ਹਾਜ਼ਰ ਹੋਣ ਦਾ ਸੁਨੇਹਾ ਮਿਲਿਆ ਤਾਂ ਉਸ ਨੇ ਆਪਣੀ ਬੇਟੀ ਨੂੰ ਸਖਤੀ ਨਾਲ ਪੁੱਛਿਆ ਅਤੇ ਘਟਨਾ ਦੀ ਜਾਣਕਾਰੀ ਮਿਲੀ। ਵਿਦਿਆਰਥਣ ਦੀ ਫੋਟੋ ਅਤੇ ਵੀਡੀਓ ਉਸ ਕੋਲ ਸੀ, ਜਿਸਨੂੰ ਉਹ ਵਾਇਰਲ ਕਰਨ ਦੀ ਧਮਕੀ ਦਿੰਦਾ ਸੀ। ਬੇਟੀ ਇਸੇ ਡਰ ਕਾਰਨ ਲੜਕੇ ਨਾਲ ਹੋਟਲ ਵਿੱਚ ਗਈ।
ਨਾਬਾਲਗ ਹੋਣ ਕਾਰਨ ਛੁਪਾਈ ਗਈ ਪਛਾਣ
ਪੀੜਤਾ ਦੀ ਮਾਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਲੜਕੇ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕਰ ਰਹੀ ਹੈ। ਪੁਲਿਸ ਨੇ ਇਸ ਸਬੰਧੀ ਲੜਕੇ ਦੇ ਮਾਪਿਆਂ ਤੋਂ ਵੀ ਪੁੱਛਗਿੱਛ ਕੀਤੀ ਹੈ। ਦੋਵੇਂ ਅਜੇ ਨਾਬਾਲਗ ਹੋਣ ਕਾਰਨ ਉਨ੍ਹਾਂ ਦੀ ਪਛਾਣ ਛੁਪਾਈ ਗਈ ਹੈ। ਲੜਕੀ ਦੀ ਮਾਂ ਨੇ ਲਿਖਿਆ ਹੈ ਕਿ ਮੇਰੇ ਅਰਮਾਨਾਂ ਦਾ ਕਤਲ ਹੋ ਗਿਆ ਹੈ।
ਇਸ ਦੌਰਾਨ ਗਾਜ਼ੀਆਬਾਦ ਪੁਲਿਸ ਨੇ ਉਸ ਹੋਟਲ ਨੂੰ ਸੀਲ ਕਰ ਦਿੱਤਾ ਹੈ ਜਿਸ ਹੋਟਲ ਵਿੱਚ ਨਾਬਾਲਗ ਨੇ ਕਮਰਾ ਬੁੱਕ ਕਰਵਾਇਆ ਸੀ। ਕਿਉਂਕਿ, ਘੱਟ ਉਮਰ ਦੇ ਲੜਕੇ ਅਤੇ ਲੜਕੀਆਂ ਇਸ ਤਰ੍ਹਾਂ ਹੋਟਲ ਵਿੱਚ ਦਾਖਲ ਨਹੀਂ ਹੋ ਸਕਦੇ ਹਨ। ਪੁਲਿਸ ਹੋਟਲ ਦੀ ਵੀ ਜਾਂਚ ਕਰ ਰਹੀ ਹੈ। ਨਾਲ ਹੀ ਏਡੀਐਮ ਸਿਟੀ ਨੂੰ ਹੋਟਲ ਖ਼ਿਲਾਫ਼ ਕਾਰਵਾਈ ਦੀ ਸਿਫ਼ਾਰਸ਼ ਕੀਤੀ ਗਈ ਹੈ।