Entertainment

ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਤਲਾਕ ਦੀ ਫੈਲੀ ਖ਼ਬਰ, ਦੋਹਾਂ ਨੇ ਦਿੱਤਾ ਢੁੱਕਵਾਂ ਜਵਾਬ

ਨੇਹਾ ਕੱਕੜ (Neha Kakkar) ਅਤੇ ਰੋਹਨਪ੍ਰੀਤ (Rohanpreet Singh) ਭਾਰਤ ਦੇ ਮਸ਼ਹੂਰ ਗਾਇਕ ਹਨ। ਉਹ ਹੁਣ ਤੱਕ ਕਈ ਮਸ਼ਹੂਰ ਗੀਤ ਗਾ ਚੁੱਕੇ ਹਨ। ਚਾਰ ਸਾਲ ਪਹਿਲਾਂ ਦੋਵਾਂ ਨੇ ਵਿਆਹ ਕਰਵਾਇਆ ਸੀ। ਉਨ੍ਹਾਂ ਦੀ ਜੋੜੀ ਨੂੰ ਲੋਕ ਬਹੁਤ ਪਿਆਰ ਦਿੰਦੇ ਹਨ। ਉਨ੍ਹਾਂ ਦੋਵਾਂ ਦੀ ਕੈਮਿਸਟਰੀ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਦੋਵਾਂ ਦਾ ਵਿਆਹ ਸਾਲ 2020 ਵਿੱਚ ਬਹੁਤ ਹੀ ਧੂਮ-ਧਾਮ ਦੇ ਨਾਲ ਹੋਇਆ ਸੀ। ਪਰ ਹੁਣ ਉਨ੍ਹਾਂ ਦੇ ਤਲਾਕ ਦੀਆਂ ਖ਼ਬਰਾਂ ਫੈਲ ਰਹੀਆਂ ਹਨ।

ਇਸ਼ਤਿਹਾਰਬਾਜ਼ੀ

ਦੱਸ ਦੇਈਏ ਕਿ ਚਾਹੇ ਨੇਹਾ ਅਤੇ ਰੋਹਨਪ੍ਰੀਤ ਦੀ ਚੰਗੀ ਕੈਮਿਸਟਰੀ ਹੋਣ ਦੇ ਬਾਵਜੂਦ ਵੀ ਅਕਸਰ ਉਨ੍ਹਾਂ ਦੇ ਤਲਾਕ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ‘ਤੇ ਜੋੜੇ ਨੇ ਕਈ ਵਾਰ ਸਪੱਸ਼ਟੀਕਰਨ ਦਿੱਤਾ ਹੈ। ਹੁਣ ਇਕ ਵਾਰ ਫਿਰ ਅਜਿਹਾ ਹੀ ਕੁਝ ਦੇਖਣ ਨੂੰ ਮਿਲ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਰੋਹਨ ਤੇ ਨੇਹਾ ਵੱਖ ਹੋ ਰਹੇ ਹਨ।

ਇਸ਼ਤਿਹਾਰਬਾਜ਼ੀ
ਖੱਟੇ ਫਲ ਜਾਂ ਮਿੱਠੇ ਫਲ ਖਾਣਾ ਜ਼ਿਆਦਾ ਫਾਇਦੇਮੰਦ? ਜਾਣੋ


ਖੱਟੇ ਫਲ ਜਾਂ ਮਿੱਠੇ ਫਲ ਖਾਣਾ ਜ਼ਿਆਦਾ ਫਾਇਦੇਮੰਦ? ਜਾਣੋ

ਨੇਹਾ ਤੇ ਰੋਹਨ ਦੇ ਤਲਾਕ ਬਾਰੇ ਫੈਲੀਆਂ ਖ਼ਬਰਾਂ ਬਾਰੇ ਉਨ੍ਹਾਂ ਨੇ ਇਕ ਇੰਟਰਵਿਊ ਵਿੱਚ ਸਪੱਸ਼ਟੀਕਰਨ ਵੀ ਦਿੱਤਾ ਸੀ। ਉਨ੍ਹਾਂ ਦੋਹਾਂ ਕਿਹਾ ਕਿ ਉਹ ਦੋਵੇਂ ਆਪਣੇ ਰਿਸ਼ਤੇ ਵਿੱਚ ਬਹੁਤ ਖ਼ੁਸ਼ ਹਨ ਅਤੇ ਇਹ ਤਲਾਕ ਦੀਆਂ ਖ਼ਬਰਾਂ ਬਹੁਤ ਹੀ ਬੇਬੁਨਿਆਦ ਹਨ। ਉਨ੍ਹਾਂ ਨੇ ਕਿਹਾ ਕਿ “ਅਸੀਂ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਦੀ ਪਰਵਾਹ ਨਹੀਂ ਕਰਦੇ ਅਤੇ ਇਸ ਦਾ ਸਾਡੇ ਰਿਸ਼ਤੇ ‘ਤੇ ਕੋਈ ਅਸਰ ਨਹੀਂ ਹੋਵੇਗਾ।”

ਇਸ਼ਤਿਹਾਰਬਾਜ਼ੀ

ਰੋਹਨ ਨੇ ਕਿਹਾ ਕਿ “ਅਸੀਂ ਮਾਨਸਿਕ ਤੌਰ ‘ਤੇ ਹਰ ਚੀਜ਼ ਲਈ ਤਿਆਰ ਹਾਂ। ਕੋਈ ਵੀ ਅਜਿਹੀ ਅਫ਼ਵਾਹ ਸਾਡੇ ਰਿਸ਼ਤੇ ਨੂੰ ਪ੍ਰਭਾਵਿਤ ਨਹੀਂ ਕਰ ਸਕੇਗੀ। ਤੁਸੀਂ ਉਸ ਚੀਜ਼ ਨੂੰ ਕਿਵੇਂ ਹਾਵੀ ਹੋਣ ਦਿਓਗੇ ਜੋ ਸੱਚ ਨਹੀਂ ਹੈ। ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਇਸ ਤਰ੍ਹਾਂ ਦੀ ਬਕਵਾਸ ਵੱਲ ਧਿਆਨ ਦੇਣਾ ਚਾਹੀਦਾ ਹੈ।”

ਇਸ਼ਤਿਹਾਰਬਾਜ਼ੀ

ਰੋਹਨਪ੍ਰੀਤ ਨੇ ਇਸ ਬਾਰੇ ਗੱਲ ਕਰਦਿਆਂ ਅੱਗੇ ਕਿਹਾ ਕਿ “ਲੋਕ ਕੁਝ ਕਹਿਣਗੇ ਅਤੇ ਕਹਿਣਾ ਲੋਕਾਂ ਦਾ ਕੰਮ ਹੈ। ਜੇਕਰ ਲੋਕਾਂ ਨੂੰ ਇਸ ਵਿੱਚ ਖੁਸ਼ੀ ਮਿਲਦੀ ਹੈ, ਤਾਂ ਉਨ੍ਹਾਂ ਨੂੰ ਖੁਸ਼ੀ ਨਾਲ ਕਰਨਾ ਚਾਹੀਦਾ ਹੈ।” ਰੋਹਨ ਨੇ ਕਿਹਾ ਕਿ “ਆਪਣੀ ਖ਼ੁਸ਼ੀ ਦੇ ਲਈ ਕਿਸੇ ਦੀ ਖੁਸ਼ੀ ਨਹੀਂ ਖੋਹਣੀ ਚਾਹੀਦੀ ਹੈ।”

ਜ਼ਿਕਰਯੋਗ ਹੈ ਕਿ ਨੇਹਾ ਨੇ ਕਿਹਾ ਕਿ “ਜ਼ਿੰਦਗੀ ਵਿੱਚ ਖੁਸ਼ੀ ਅਤੇ ਉਦਾਸੀ ਦੋਵੇਂ ਤਰ੍ਹਾਂ ਦੇ ਪਲ ਹੀ ਆਉਂਦੇ ਹਨ ਅਤੇ ਹੁਣ ਇਹ ਤੁਹਾਡਾ ਫੈਸਲਾ ਹੈ ਕਿ ਤੁਸੀਂ ਕਿਸ ਨੂੰ ਚੁਣਦੇ ਹੋ। ਅਸੀਂ ਆਪਣੇ ਰਿਸ਼ਤੇ ਲਈ ਖੁਸ਼ੀ ਨੂੰ ਚੁਣਦੇ ਹਾਂ ਅਤੇ ਇਸ ਤਰ੍ਹਾਂ ਦੀ ਅਫ਼ਵਾਹਾਂ ਦੀ ਪਰਵਾਹ ਨਹੀਂ ਕਰਦੇ।”

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button