ਦਫ਼ਤਰ ਦੀ ਥਾਂ ਰੋਜ਼ਾਨਾ ਨਾਈਟ ਕਲੱਬ ਜਾਂਦਾ ਸੀ ਇਹ ਆਦਮੀ, 10 ਸਾਲਾਂ ਤੱਕ ਲੈਂਦਾ ਰਿਹਾ ਮੁਫ਼ਤ ਦੀ ਤਨਖ਼ਾਹ

ਜਦੋਂ ਅਸੀਂ ਜਵਾਨ ਹੁੰਦੇ ਹਾਂ, ਅਸੀਂ ਜਲਦੀ ਵੱਡੇ ਹੋਣ ਅਤੇ ਸਵੈ-ਨਿਰਭਰ ਬਣਨ ਬਾਰੇ ਸੋਚਦੇ ਹਾਂ। ਅਸੀਂ ਸੋਚਦੇ ਹਾਂ ਕਿ ਵੱਡੇ ਹੋ ਕੇ ਅਸੀਂ ਖੁੱਲ੍ਹ ਕੇ ਜੀਵਨ ਬਿਤਾਵਾਂਗੇ, ਸਾਨੂੰ ਕਿਸੇ ਦੀ ਰੋਕਟੋਕ ਨਹੀਂ ਹੋਵੇਗੀ, ਪਰ ਅਜਿਹਾ ਨਹੀਂ ਹੁੰਦਾ। ਨੌਕਰੀ ਜੁਆਇਨ ਕਰਨ ਤੋਂ ਬਾਅਦ ਤੁਹਾਨੂੰ ਛੁੱਟੀ ਲੈਣ ਤੋਂ ਪਹਿਲਾਂ ਵੀ ਪੂਰੀ ਯੋਜਨਾ ਬਣਾਉਣੀ ਪੈਂਦੀ ਹੈ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਵਿਅਕਤੀ ਬਾਰੇ ਦੱਸਾਂਗੇ ਜੋ ਆਪਣੀ 10 ਸਾਲਾਂ ਦੀ ਸਰਵਿਸ ‘ਚ ਸ਼ਾਇਦ ਹੀ ਕਦੇ ਦਫਤਰ ਗਿਆ ਹੋਵੇ।
ਜਿਸ ਵਿਅਕਤੀ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਬਾਰੇ ਜਾਣ ਕੇ ਕਈਆਂ ਨੂੰ ਉਸ ਤੋਂ ਜਲਨ ਹੋ ਸਕਦੀ ਹੈ। ਥਾਈਲੈਂਡ ਵਿੱਚ ਇੱਕ ਸਰਕਾਰੀ ਕਰਮਚਾਰੀ ਹਰ ਰਾਤ ਨਾਈਟ ਕਲੱਬਾਂ ਵਿੱਚ ਜਾਂਦਾ ਸੀ ਅਤੇ ਉਹ 10 ਸਾਲਾਂ ਤੱਕ ਦਫਤਰ ਹੀ ਨਹੀਂ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਨਾਲ ਉਸ ਦੀ ਤਨਖਾਹ ਜਾਂ ਬੋਨਸ ‘ਤੇ ਕਦੇ ਕੋਈ ਫਰਕ ਨਹੀਂ ਪਿਆ।
ਥਾਈਲੈਂਡ ਦਾ ਇੱਕ ਵਿਅਕਤੀ ਸਰਕਾਰੀ ਨੌਕਰੀ ਕਰ ਰਿਹਾ ਸੀ, ਪਰ ਉਸ ਨੂੰ ਆਪਣੇ ਕੰਮ ਵਿੱਚ ਕੋਈ ਦਿਲਚਸਪੀ ਨਹੀਂ ਸੀ। ਇਹੀ ਕਾਰਨ ਹੈ ਕਿ ਉਹ ਪਿਛਲੇ 10 ਸਾਲਾਂ ਤੋਂ ਦਫਤਰ ਦੀ ਬਜਾਏ ਹਰ ਰਾਤ ਨਾਈਟ ਕਲੱਬਾਂ ‘ਚ ਜਾਂਦਾ ਰਿਹਾ। ਉਹ ਗਾਉਣ ਦਾ ਸ਼ੌਕੀਨ ਸੀ ਅਤੇ ਨਾਈਟ ਕਲੱਬਾਂ ਵਿੱਚ ਗਾਉਂਦਾ ਸੀ। ਸਾਰੀ ਰਾਤ ਜਾਗ ਕੇ ਉਹ ਥੱਕ ਜਾਂਦਾ ਸੀ।
ਥਕਾਵਟ ਕਾਰਨ ਉਹ ਵਿਅਕਤੀ ਦਿਨ ਵੇਲੇ ਦਫ਼ਤਰ ਨਹੀਂ ਜਾਂਦਾ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ, ਵਿਅਕਤੀ ਦੀ ਨੌਕਰੀ ਆਫ਼ਤ ਰੋਕਥਾਮ ਅਤੇ ਮਿਟੀਗੇਸ਼ਨ ਵਿਭਾਗ ਵਿੱਚ ਸੀ। ਰਿਪੋਰਟ ਮੁਤਾਬਕ ਇਸ ਸਭ ਦੇ ਬਾਵਜੂਦ ਉਸ ਨੂੰ ਨਾ ਤਾਂ ਨੌਕਰੀ ਤੋਂ ਕੱਢਿਆ ਗਿਆ ਅਤੇ ਨਾ ਹੀ ਕੋਈ ਸਜ਼ਾ ਦਿੱਤੀ ਗਈ।
ਤਨਖ਼ਾਹ ਦੇ ਨਾਲ ਨਾਲ ਬੋਨਸ ਵੀ ਮਿਲਿਆ: ਉਸ ਵਿਅਕਤੀ ਨੂੰ ਸਮੇਂ ਸਮੇਂ ਉੱਤੇ ਬੋਨਸ ਵੀ ਮਿਲਦਾ ਤੇ ਸਮੇਂ ਸਿਰ ਤਨਖਾਹ ਵੀ ਮਿਲਦੀ। ਇਹ ਮਾਮਲਾ ਫੇਸਬੁੱਕ ਦੇ ਵਾਚਡੌਗ ਨਾਂ ਦੇ ਪੇਜ ਤੋਂ ਸਾਹਮਣੇ ਆਇਆ ਹੈ। ਫਿਲਹਾਲ ਸਥਾਨਕ ਪ੍ਰਸ਼ਾਸਨ ਵੱਲੋਂ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਇਸ ‘ਤੇ ਕੀ ਕਾਰਵਾਈ ਕੀਤੀ ਜਾਵੇਗੀ। ਥਾਈਲੈਂਡ ਦੇ ਕਾਨੂੰਨ ਮੁਤਾਬਕ ਭ੍ਰਿਸ਼ਟਾਚਾਰ ਦੀ ਸਜ਼ਾ 10 ਸਾਲ ਦੀ ਕੈਦ ਅਤੇ 5000 ਤੋਂ 50000 ਰੁਪਏ ਤੱਕ ਦਾ ਜੁਰਮਾਨਾ ਹੈ।