Punjab
ਅੰਮ੍ਰਿਤਸਰ ‘ਚ ਪੁਲਿਸ ਚੌਕੀ ਨੇੜੇ ਧਮਾਕਾ, ਦਹਿਸ਼ਤ ਦਾ ਮਾਹੌਲ Breaking Explosion near police post in Amritsar causes panic – News18 ਪੰਜਾਬੀ

ਅੰਮ੍ਰਿਤਸਰ ਤੋਂ ਇਸ ਸਮੇਂ ਵੱਡੀ ਖਬਰ ਆ ਰਹੀ ਹੈ। ਇਥੇ ਗੁਰਬਖਸ਼ ਨਗਰ ਪੁਲਿਸ ਚੌਕੀ ਨੇੜੇ ਧਮਾਕਾ ਹੋਣ ਦੀ ਖਬਰ ਹੈ, ਜਿਸ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਚੌਕੀ ਨੇੜੇ ਧਮਾਕੇ ਦੇ ਮਾਮਲੇ ‘ਚ ਏ.ਡੀ.ਸੀ.ਪੀ ਵਿਸ਼ਾਲਜੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਫੋਰੈਂਸਿਕ ਅਤੇ ਹੋਰ ਟੀਮਾਂ ਨੇ ਉਸ ਥਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿੱਥੇ ਧਮਾਕਾ ਹੋਇਆ ਸੀ।
ਇਸ਼ਤਿਹਾਰਬਾਜ਼ੀ
ਵਿਸ਼ਾਲਜੀਤ ਨੇ ਇਹ ਵੀ ਕਿਹਾ ਕਿ ਜਿਸ ਥਾਂ ‘ਤੇ ਧਮਾਕੇ ਦੀ ਸੂਚਨਾ ਮਿਲ ਰਹੀ ਸੀ, ਉਸ ਥਾਂ ‘ਤੇ ਕਿਸੇ ਸਮੇਂ ਪੁਲਿਸ ਚੌਕੀ ਹੁੰਦੀ ਸੀ ਪਰ ਅੱਜਕੱਲ੍ਹ ਨਾਕੇ ਉਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੀ ਰਿਹਾਇਸ਼ੀ ਇਮਾਰਤ ਹੈ। ਫਿਲਹਾਲ ਇਸ ਧਮਾਕੇ ‘ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ ਹੈ। ਜਲਦੀ ਹੀ ਇਸ ਧਮਾਕੇ ਦੇ ਅਸਲ ਕਾਰਨਾਂ ਦੀ ਜਾਂਚ ਕਰਕੇ ਮੀਡੀਆ ਨੂੰ ਜਾਣਕਾਰੀ ਦਿੱਤੀ ਜਾਵੇਗੀ।
ਇਸ਼ਤਿਹਾਰਬਾਜ਼ੀ
- First Published :