International

ਕੈਨੇਡਾ ‘ਚ 1 ਹੋਰ ਪੰਜਾਬੀ ਪੁੱਤ ਦੀ ਮੌਤ, ਕਾਰ ਹਾਦਸੇ ‘ਚ ਗਈ ਨੌਜਵਾਨ ਦੀ ਜਾਨ

NRI Punjabi died in Canada: ਜ਼ਿਲਾ ਮਲੇਰਕੋਟਲਾ ਦੇ ਪਿੰਡ ਖੁਰਦ ਦੇ 21 ਸਾਲਾਂ ਨੌਜਵਾਨ ਦੀ ਕਾਰ ਹਾਦਸੇ ਵਿੱਚ ਕੈਨੇਡਾ ਦੇ ਉਨਟਾਰੀਓ ਪ੍ਰੋਵਿਸ ਦੇ ਮਸਕੋਟਾ ਸ਼ਹਿਰ ਵਿੱਚ ਦਰਦਨਾਕ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜ਼ਿਲ੍ਹਾ ਮਲੇਰਕੋਟਲਾ ਵਿੱਚ ਛੇ ਹਫ਼ਤਿਆਂ ਅੰਦਰ ਵਿਦੇਸ਼ੀ ਧਰਤੀ ‘ਤੇ ਇਹ ਚੌਥੇ ਨੌਜਵਾਨ ਦੀ ਮੌਤ ਹੈ।

ਗੁਰਮਹਿਕਪ੍ਰੀਤ ਸਿੰਘ ਨੇ ਆਪਣੀ ਦੋ ਵਰ੍ਹਿਆਂ ਦੀ ਪੜ੍ਹਾਈ ਮੁਕੰਮਲ ਕਰਕੇ ਵਰਕ ਪਰਮਿਟ ਹਾਸਲ ਕਰ ਲਿਆ ਸੀ। ਉਹ ਇੱਕ ਇਲੈਕਟਰੀਕਲ ਇੰਜੀਨੀਅਰ ਵਜੋਂ ਕੰਮ ਕਰ ਰਹੇ ਸੁਖਚੈਨ ਸਿੰਘ ਕਲੇਰ ਦਾ ਇਕਲੋਤਾ ਪੁੱਤਰ ਸੀ।

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ: ਘਰ ਬਾਹਰ ਬੈਠੇ ਸ਼ਖ਼ਸ ਦਾ ਗੋਲੀਆਂ ਮਾਰ ਕੇ ਕਤਲ, ਆਏ ਸੀ ਲੁੱਟਣ, ਕਰ ਗਏ ਕਾਂਡ

ਗੁਰਮਹਿਕ ਪ੍ਰੀਤ ਸਿੰਘ ਦੀ ਕਾਰ ਹਾਦਸੇ ਵਿੱਚ ਹੋਈ ਮੌਤ ਦੇ ਬੇਸ਼ੱਕ ਪੂਰੇ ਵੇਰਵੇ ਪ੍ਰਾਪਤ ਨਹੀਂ ਹੋਏ, ਪ੍ਰੰਤੂ ਕੈਨੇਡਾ ਵਿੱਚ ਪੰਜਾਬੀਆਂ ਦੀ ਮਦਦ ਲਈ ਸਰਗਰਮ ਸਮਾਜ ਸੇਵੀ ਸੰਸਥਾ “ਗੋ ਫੰਡ ਮੀ” ਵੱਲੋਂ ਆਪਣੀ ਵੈੱਬਸਾਈਟ ਉੱਪਰ ਗੁਰਮਹਿਕ ਪ੍ਰੀਤ ਸਿੰਘ ਦੀ ਤਸਵੀਰ ਅਪਲੋਡ ਕਰਕੇ, ਉਸ ਦੀ ਮ੍ਰਿਤਕ ਦੇਹ ਨੂੰ ਮਾਪਿਆਂ ਕੋਲ ਵਾਪਸ ਪੰਜਾਬ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਇਸ਼ਤਿਹਾਰਬਾਜ਼ੀ

ਵਿਦੇਸ਼ ਦੀ ਧਰਤੀ ‘ਤੇ 6 ਹਫ਼ਤਿਆਂ ਅੰਦਰ ਮਲੇਰਕੋਟਲਾ ਦੇ 4 ਬੱਚਿਆਂ ਦੀਆਂ ਮੌਤਾਂ
ਦੱਸ ਦੇਈਏ ਕਿ ਮਲੇਰਕੋਟਲਾ ਵਿੱਚ ਪਿਛਲੇ ਛੇ ਹਫਤਿਆਂ ਅੰਦਰ ਇਹ ਚੌਥੇ ਨੌਜਵਾਨ ਦੀ ਮੌਤ ਹੈ। ਇਸ ਤੋਂ ਪਹਿਲਾਂ ਵਿਆਹ ਕਰਵਾ ਕੇ ਪਤਨੀ ਕੋਲ ਇੰਗਲੈਂਡ ਗਏ ਪਿੰਡ ਸ਼ੇਰਗੜ੍ਹ ਚੀਮਾ ਦੇ 23 ਸਾਲਾਂ ਨੌਜਵਾਨ ਗੁਰਵੀਰ ਸਿੰਘ ਪੁੱਤਰ ਰਤਨਦੀਪ ਸਿੰਘ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਨੌਜਵਾਨ ਗੁਰਵੀਰ ਸਿੰਘ ਦੀ ਲਾਸ਼ ਹਾਲੇ ਵੀ ਲੰਡਨ ਦੇ ਕੋਇਨ ਹਸਪਤਾਲ ਵਿੱਚ ਪਈ ਹੈ। ਜਿਸ ਨੂੰ ਮਾਪਿਆਂ ਕੋਲ ਪੰਜਾਬ ਭੇਜਣ ਲਈ ਸਥਾਨਕ ਸਮਾਜ ਸੇਵੀ ਸੰਸਥਾ ‘ਗੌ ਫੰਡ ਮੀਟ ਵੱਲੋਂ ਮੁਹਿੰਮ ਆਰੰਭੀ ਗਈ ਹੈ।

ਇਸ਼ਤਿਹਾਰਬਾਜ਼ੀ

ਸਤੰਬਰ ਦੇ ਪਹਿਲੇ ਹਫਤੇ ਮਲੇਰਕੋਟਲਾ ਨੇੜਲੇ ਪਿੰਡ ਬਡਲਾ ਦੇ ਸਾਬਕਾ ਸਰਪੰਚ ਭਰਪੂਰ ਸਿੰਘ ਦੇ ਅੱਠ ਮਹੀਨੇ ਪਹਿਲਾਂ ਸਟੱਡੀ ਵੀਜ਼ੇ ‘ਤੇ ਗਏ ਕੈਨੇਡਾ ਗਏ 22 ਸਾਲਾਂ ਨੌਜਵਾਨ ਪੁੱਤਰ ਜਸ਼ਨਦੀਪ ਸਿੰਘ ਮਾਨ ਦਾ ਇੱਕ 40 ਸਾਲਾਂ ਗੋਰੇ ਵੱਲੋਂ ਅਲਬਰਟਾ ਦੇ ਡਾਊਨ ਟਾਊਨ ਐਂਡ ਮਿੰਟਨ ਪਾਰਕਿੰਗ ਵਿੱਚ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਸੀ। ਇਹਨਾਂ ਦਿਨਾਂ ਅੰਦਰ ਹੀ ਪਿੰਡ ਮਾਣਕੀ ਦੀ ਕਨੇਡਾ ਸਟੱਡੀ ਵੀਜ਼ੇ ‘ਤੇ ਗਈ 22 ਸਾਲਾਂ ਲੜਕੀ ਅਨੂ ਮਾਲੜਾ ਦੀ ਲੰਘੀ 17 ਸਤੰਬਰ ਨੂੰ ਕੈਨੇਡਾ ਨੋਵਾ ਸਕੋਚੀਆ ਵਿੱਚ ਮੌਤ ਹੋ ਗਈ ਸੀ

ਇਸ਼ਤਿਹਾਰਬਾਜ਼ੀ
ਖੱਟੇ ਫਲ ਜਾਂ ਮਿੱਠੇ ਫਲ ਖਾਣਾ ਜ਼ਿਆਦਾ ਫਾਇਦੇਮੰਦ? ਜਾਣੋ


ਖੱਟੇ ਫਲ ਜਾਂ ਮਿੱਠੇ ਫਲ ਖਾਣਾ ਜ਼ਿਆਦਾ ਫਾਇਦੇਮੰਦ? ਜਾਣੋ

👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button