ਫਲਿੱਪਕਾਰਟ ਨੇ ਲਿਆਂਦੀ ਆਫਰਾਂ ਦੀ ਹਨ੍ਹੇਰੀ !, ਰਾਤ 12 ਵਜੇ ਤੋਂ ਸਭ ਤੋਂ ਸਸਤਾ ਵਿਕੇਗਾ iPhone 15 Pro…

ਭਾਰਤ ਵਿਚ ਹੁਣ ਤਿਉਹਾਰਾਂ ਦਾ ਸੀਜ਼ਨ (Festival Season) ਆ ਰਿਹਾ ਹੈ। ਅਗਲੇ ਮਹੀਨੇ ਦੁਸ਼ਿਹਰਾ ਤੇ ਦਿਵਾਲੀ ਜਿਹੇ ਮਹੱਤਵਪੂਰਨ ਤਿਉਹਾਰ ਆ ਰਹੇ ਹਨ। ਇਸ ਲਈ ਈ-ਕਮਰਸ (E-commerce) ਵੈੱਬਸਾਈਟਾਂ ਆਪਣੇ ਗ੍ਰਾਹਕਾਂ ਨੂੰ ਵੰਨ ਸੁਵੰਨੇ ਆਫ਼ਰ ਦਿੰਦੀਆਂ ਹਨ।
ਇਸ ਫੈਸਟੀਵਲ ਸੀਜ਼ਨ ਵਿਚ ਈ-ਕਮਰਸ ਸਾਇਟਾਂ ਵੱਲੋਂ ਸੇਲ ਸ਼ੁਰੂ ਕੀਤੀ ਜਾ ਰਹੀ ਹੈ। ਫਲਿਪਕਾੱਰਟ (Flipkart) ਉੱਤੇ ਇਹ ਸੇਲ ਬਿਗ ਬਿਲੀਅਨ ਡੇਜ਼ ਸੇਲ (Big Billion Days Sale) ਦੇ ਨਾਮ ਨਾਲ 26 ਸਤੰਬਰ ਤੋਂ ਸੇਲ ਸ਼ੁਰੂ ਹੋ ਰਹੀ ਹੈ। ਇਸ ਸੇਲ ਵਿਚ iPhone 15 Pro ਉੱਤੇ ਜ਼ਬਰਦਸਤ ਆਫਰ ਦਿੱਤੇ ਜਾ ਰਹੇ ਹਨ। ਆਓ ਜਾਣਦੇੇ ਹਾਂ ਇਸ ਬਾਰੇ ਡਿਟੇਲ…
iPhone 15 Pro ‘ਤੇ ਆਫਰ
ਤੁਹਾਨੂੰ ਜਾਣ ਕਿ ਹੈਰਾਨੀ ਹੋਵੇਗੀ ਕਿ ਫਲਿੱਪਕਾਰਟ ਬਿਲੀਅਨ ਡੇਜ਼ ਸੇਲ (Big Billion Days Sale) ਸੇਲ ਵਿਚ iPhone 15 Pro ਦੀ ਕੀਮਤ ਉੱਤੇ ਭਾਰੀ ਡਿਸਕਾਊਂਟ ਮਿਲੇਗਾ। iPhone 15 Pro ਦੀ ਮੌਜੂਦਾ ਕੀਮਤ 1,09,900 ਰੁਪਏ ਹੈ। ਹੈ।
ਇਸ ਸੇਲ ਵਿਚ iPhone 15 Pro ‘ਤੇ 9,901 ਰੁਪਏ ਦਾ ਫਲੈਟ ਡਿਸਕਾਊਂਟ ਆਫਰ ਮਿਲੇਗਾ। ਇਸ ਤੋਂ ਇਲਾਵਾ, ਫਲਿੱਪਕਾਰਟ ਬੈਂਕ ਕਾਰਡਾਂ ‘ਤੇ 5,000 ਰੁਪਏ ਦੀ ਵਾਧੂ ਛੋਟ ਦਾ ਵੀ ਵਾਅਦਾ ਕਰ ਰਿਹਾ ਹੈ ਅਤੇ 5,000 ਰੁਪਏ ਦਾ ਐਕਸਚੇਂਜ ਬੋਨਸ ਵੀ ਪੇਸ਼ ਕਰ ਰਿਹਾ ਹੈ, ਜਿਸ ਨਾਲ ਕੀਮਤ ਨੂੰ 89,999 ਰੁਪਏ ਤੱਕ ਘਟਾਇਆ ਜਾ ਰਿਹਾ ਹੈ।
ਤੁਸੀਂ ਐਕਸਚੇਂਜ ਬੋਨਸ ਪੇਸ਼ਕਸ਼ ਦਾ ਦਾਅਵਾ ਤਾਂ ਹੀ ਕਰ ਸਕੋਗੇ ਜੇਕਰ ਤੁਸੀਂ ਆਉਣ ਵਾਲੀ ਦੀਵਾਲੀ ਸੇਲ ਦੌਰਾਨ ਫਲਿੱਪਕਾਰਟ ‘ਤੇ ਉਪਲਬਧ ਨਿਯਮਤ ਐਕਸਚੇਂਜ ਪੇਸ਼ਕਸ਼ ਦਾ ਵੀ ਲਾਭ ਉਠਾਉਂਦੇ ਹੋ। ਜੇਕਰ ਤੁਸੀਂ ਐਕਸਚੇਂਜ ਆਫਰ ਦਾ ਦਾਅਵਾ ਨਹੀਂ ਕਰਦੇ ਹੋ, ਫਿਰ ਵੀ ਤੁਹਾਨੂੰ iPhone 15 Pro 94,999 ਰੁਪਏ ਵਿਚ ਪ੍ਰਾਪਤ ਹੋ ਜਾਵੇਗਾ।
iPhone 15 Pro Max ‘ਤੇ ਆਫਰ
ਇਸਦੇ ਇਲਾਵਾ ਤੁਹਾਨੂੰ ਫਲਿੱਪਕਾਰਡ (Flipkart) ਦੀ ਇਸ ਸੇਲ ਵਿਚ iPhone 15 Pro Max ਉੱਤੇ ਵੀ ਭਾਰੀ ਡਿਸਕਾਊਂਟ ਮਿਲੇਗਾ। ਭਾਰਤ ਵਿਚ iPhone 15 Pro Max ਨੂੰ 1,59,900 ਰੁਪਏ ਵਿਚ ਲਾਂਚ ਕੀਤਾ ਗਿਆ ਸੀ। Flipkart ਦੁਆਰਾ ਸਾਹਮਣੇ ਆਏ ਵੇਰਵਿਆਂ ਦੇ ਅਨੁਸਾਰ, iPhone 15 Pro Max ਦੀ ਕੀਮਤ ਬਿਨਾਂ ਕਿਸੇ ਸ਼ਰਤ ਦੇ 1,34,900 ਰੁਪਏ ਹੋਵੇਗੀ। ਫਲਿੱਪਕਾਰਟ ਬਿਗ ਬਿਲੀਅਨ ਡੇਜ਼ ਸੇਲ ਦੌਰਾਨ ਵਿਕਰੀ ਕੀਮਤ 1,19,900 ਰੁਪਏ ਹੋਵੇਗੀ ਅਤੇ 5,000 ਰੁਪਏ ਦੀ ਵਾਧੂ ਬੈਂਕ ਛੂਟ ਦੀ ਪੇਸ਼ਕਸ਼ ਦੇ ਨਾਲ, ਕੀਮਤ ਘਟ ਕੇ 1,14,900 ਰੁਪਏ ਹੋ ਜਾਵੇਗੀ।
iPhone 15 Plus ‘ਤੇ ਆਫਰ
ਜ਼ਿਕਰਯੋਗ ਹੈ ਕਿ ਫਲਿੱਪਕਾਰਟ ਬਿਲੀਅਨ ਡੇਜ਼ ਸੇਲ (Big Billion Days Sale) ਸੇਲ ਵਿਚ iPhone 15 ਅਤੇ iPhone 15 Plus ਉੱਤੇ ਵੀ ਤੁਹਾਨੂੰ ਡਿਸਕਾਊਂਟ ਮਿਲੇਗਾ। ਆਈਫੋਨ 15 ਇਸ ਸਮੇਂ ਫਲਿੱਪਕਾਰਟ ‘ਤੇ 63,999 ਰੁਪਏ ਵਿਚ ਅਤੇ iPhone 15 Plus 73,999 ਰੁਪਏ ਵਿਚ ਉਪਲਬਧ ਹੈ। ਸੇਲ ਦੌਰਾਨ iPhone 15 ਸ਼ਾਇਦ 60,000 ਰੁਪਏ ਤੋਂ ਘੱਟ ਅਤੇ iPhone 15 Plus 70,000 ਰੁਪਏ ਤੋਂ ਘੱਟ ਵਿਚ ਉਪਲਬਧ ਹੋਵੇਗਾ।