Tech

ਮਹਿੰਗੇ ਰੀਚਾਰਜ ‘ਤੇ ਸਰਕਾਰ ਸਖ਼ਤ…ਕੇਂਦਰੀ ਮੰਤਰੀ ਨੇ ਦਿੱਤਾ ਦੋ ਟੁੱਕ ਜਵਾਬ, Jio, Airtel, Vodafone ਯੂਜ਼ਰਸ ਦੇਣ ਧਿਆਨ

Jio, Airtel, Vodaphone ਅਤੇ BSNL ਭਾਰਤ ਦੀਆਂ ਵੱਡੀਆਂ ਟੈਲੀਕਾਮ ਕੰਪਨੀਆਂ ਹਨ। ਹੁਣ ਭਾਰਤ ਦੀਆਂ ਇਹਨਾਂ ਟੈਲੀਕਾਮ ਕੰਪਨੀਆਂ ਵਿਚ 5G ਦੀ ਦੌੜ ਚੱਲ ਰਹੀ ਹੈ। ਇਸ ਦੌਰਾਨ ਹੀ ਇਹਨਾਂ ਕੰਪਨੀਆਂ ਵੱਲੋਂ 6ਜੀ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਹਾਲ ਹੀ ‘ਚ ਕੇਂਦਰੀ ਮੰਤਰੀ ਜਯੋਤੀਰਾਦਿਤਿਆ ਸਿੰਧੀਆ (Jyotiraditya Scindia) ਨੇ ਇਸ ਮੁੱਦੇ ‘ਤੇ ਚਰਚਾ ਕੀਤੀ ਹੈ। ਆਓ ਜਾਣਦੇ ਹਾਂ ਕਿ ਉਹਨਾਂ ਨੇ ਭਾਰਤੀ ਟੈਲੀਕਾਮ ਦੇ ਬਾਰੇ ਕੀ ਕਿਹਾ ਹੈ।

ਇਸ਼ਤਿਹਾਰਬਾਜ਼ੀ

ਤੁਹਾਨੂੰ ਦੱਸ ਦੇਈਏ ਕਿ ਕੇਂਦਰੀ ਮੰਤਰੀ ਜਯੋਤੀਰਾਦਿਤਿਆ ਸਿੰਧੀਆ (Jyotiraditya Scindia) ਨੇ ਭਾਰਤ ਦੀ ਟੈਲੀਕਾਮ ਮਾਰਕਿਟ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਹੈ। ਉਹਨਾਂ ਕਿਹਾ ਕਿ ਦੁਨੀਆਂ ਦੇ ਕੁਝ ਹੀ ਦੇਸ਼ ਅਜਿਹੇ ਹਨ ਜਿੱਥੇ ਟੈਲੀਕਾਮ ਸੈਕਟਰ ਵਿਚ ਕਈ ਵੱਡੀਆਂ ਕੰਪਨੀਆਂ ਹਨ ਅਤੇ ਭਾਰਤ ਉਹਨਾਂ ਵਿਚੋਂ ਇਕ ਦੇਸ਼ ਹੈ। ਭਾਰਤ ਵਿਚ ਟੈਲੀਕਾਮ ਦੀਆਂ 4 ਵੱਡੀਆਂ ਕੰਪਨੀਆਂ ਕੰਮ ਕਰ ਰਹੀਆਂ ਹਨ।

ਇਸ਼ਤਿਹਾਰਬਾਜ਼ੀ

ਜਿਓਤਿਰਾਦਿੱਤਿਆ ਸਿੰਧੀਆ BSNL ਨੈੱਟਵਰਕ ‘ਤੇ ਪੂਰਾ ਧਿਆਨ ਦੇ ਰਹੇ ਹਨ। ਇਸ ਤੋਂ ਇਲਾਵਾ, ਉਹ ਖੁਦ ਬਿਹਤਰ ਨੈੱਟਵਰਕ ਲਿਆਉਣ ਲਈ ਟਰਾਇਲਾਂ ਦੀ ਨਿਗਰਾਨੀ ਵੀ ਕਰ ਰਹੇ ਹਨ। ਹਾਲ ਹੀ ਵਿੱਚ ਉਹਨਾਂ BSNL 5G ਨੈੱਟਵਰਕ ਤੋਂ ਇੱਕ ਵੀਡੀਓ ਕਾਲ ਕੀਤੀ। ਉਹਨਾਂ ਦੂਰਸੰਚਾਰ ਖੇਤਰ ਦੀ ਤਾਕਤ ਨੂੰ ਉਜਾਗਰ ਕੀਤਾ।

ਜਿਓਤਿਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਦੇਸ਼ ਦੇ ਦੂਰਸੰਚਾਰ ਖੇਤਰ ਦੀ ਗੁਣਵੱਤਾ ਵਿੱਚ ਸੁਧਾਰ ਲਈ ਅਤੇ ਇਸਨੂੰ ਹੋਰ ਮਜ਼ਬੂਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਪਿਛਲੇ 2 ਸਾਲਾਂ ਵਿਚ ਦੇਸ਼ ਦੇ ਦੂਰਸੰਚਾਰ ਖੇਤਰ ਵਿਚ 4.26 ਲੱਖ ਕਰੋੜ ਰੁਪਏ ਦਾ ਪੂੰਜੀ ਨਿਵੇਸ਼ ਹੋਇਆ ਹੈ। ਇਸ ਦੇ ਨਾਲ ਹੀ ਭਾਰਤ ‘ਚ ਸਭ ਤੋਂ ਤੇਜ਼ 5ਜੀ ਨੈੱਟਵਰਕ ਵੀ ਆਇਆ।

ਇਸ਼ਤਿਹਾਰਬਾਜ਼ੀ

ਸਿੰਧੀਆ ਦਾ ਕਹਿਣਾ ਹੈ ਕਿ ਮੈਂ ਚਾਹੁੰਦਾ ਹਾਂ ਕਿ ਭਾਰਤ ਵਿਚ ਸਭ ਤੋਂ ਮਜ਼ਬੂਤ ​​ਟੈਲੀਕਾਮ ਸੈਕਟਰ ਹੋਵੇ ਅਤੇ BSNL ਵੀ ਇਸ ਵਿਚ ਅਹਿਮ ਭੂਮਿਕਾ ਨਿਭਾਉਣ ਜਾ ਰਿਹਾ ਹੈ। ਕੇਂਦਰੀ ਮੰਤਰੀ ਨੇ ਸੇਵਾ ਦੇ ਨਿਯਮਾਂ ਦੀ ਗੁਣਵੱਤਾ ਨੂੰ ਮਜ਼ਬੂਤ ​​ਕਰਨ ‘ਤੇ ਵੀ ਜ਼ੋਰ ਦਿੱਤਾ। ਕੇਂਦਰੀ ਮੰਤਰੀ ਦਾ ਕਹਿਣਾ ਹੈ ਕਿ ਟੈਲੀਕਾਮ ਨੈੱਟਵਰਕ ਦੀ ਕਾਰਗੁਜ਼ਾਰੀ, ਨੈੱਟਵਰਕ ਦੀ ਉਪਲਬਧਤਾ, ਕਾਲ ਡਰਾਪ, ਪੈਕੇਟ ਡਰਾਪ ਦਰਾਂ ਨੂੰ ਵਧਾਇਆ ਜਾ ਸਕਦਾ ਹੈ। ਅਸੀਂ ਭਾਰਤ ਵਿੱਚ ਬਿਹਤਰ ਨੈੱਟਵਰਕ ਦੀ ਉਮੀਦ ਕਰਦੇ ਹਾਂ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਾਡੀ ਕੋਸ਼ਿਸ ਰਹੇਗਾ ਕਿ ਭਾਰਤ ਵਿਚ ਟੈਰਿਫ ਵਿੱਚ ਵਾਧਾ ਅਤੇ ਦਰਾਂ ਸਭ ਤੋਂ ਘੱਟ ਰਹਿਣ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button